ਵਾਹਗਾ ਬਾਰਡਰ ਪੁੱਜੇ ਵਿੰਗ ਕਮਾਂਡਰ ਅਭਿਨੰਦਨ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਪਾਕਿਸਤਾਨੀ ਲੜਾਕੂ ਜਹਾਜ਼ F16 ਡੇਗਣ ਬਾਅਦ ਅਭਿਨੰਦਨ ਦਾ ਲੜਾਕੂ ਜਹਾਜ਼ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਦੇ ਬਾਅਦ ਅਭਿਨੰਦਨ ਦਾ ਪੈਰਾਸ਼ੂਟ PoK ਵਿੱਚ ਪਹੁੰਚ ਗਿਆ ਜਿੱਥੋਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਲੋਕਾਂ ਨੇ ਵਿੰਗ ਕਮਾਂਡਰ ਅਭਿਨੰਦਨ ਦੇ ਆਉਣ ਦੀ ਖ਼ੁਸ਼ੀ ਵਿੱਚ ਢੋਲ ਵਜਾ ਕੇ ਭੰਗੜੇ ਪਾਏ।
ਅਭਿਨੰਦਨ ਦੀ ਵਾਪਸੀ ਪਿੱਛੋਂ ਪਹਿਲਾਂ ਉਹ ਅੰਮ੍ਰਿਤਸਰ ਜਾਣਗੇ ਅਤੇ ਉਸ ਪਿੱਛੋਂ ਹਵਾਈ ਫੌਜ ਦੇ ਜਹਾਜ਼ ਰਾਹੀਂ ਦਿੱਲੀ ਜਾਣਗੇ।
ਅਭਿਨੰਦਨ ਨੂੰ ਲੈਣ ਲਈ ਹਵਾਈ ਫੌਜ ਦੇ ਅਧਿਕਾਰੀ ਤੇ ਉਨ੍ਹਾਂ ਦਾ ਪਰਿਵਾਰ ਬਾਰਡਰ ਪਹੁੰਚੇ ਹੋਏ ਹਨ।
ਬਾਰਸ਼ ਦੇ ਚੱਲਦਿਆਂ ਵੀ ਲੋਕਾਂ ਦੇ ਜੋਸ਼ ਵੇਖਦਿਆਂ ਹੀ ਬਣਦਾ ਹੈ।
ਅੱਜ ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਜ਼ਰੀਏ ਭਾਰਤ ਲਿਆਂਦਾ ਜਾਏਗਾ। ਉਨ੍ਹਾਂ ਦੇ ਸਵਾਗਤ ਲਈ ਦੇਸ਼ੀ ਵਾਲੀ ਸਵੇਰ ਤੋਂ ਹੀ ਵਾਹਗਾ ਬਾਰਡਰ ’ਤੇ ਇੰਤਜ਼ਾਰ ਕਰ ਰਹੇ ਹਨ।
ਅੱਜ ਭਾਰਤੀ ਹਵਾਈ ਫੌਜ ਦੇ ਬਹਾਦੁਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਭਾਰਤ ਵਾਪਸ ਆ ਰਹੇ ਹਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਦੇਸ਼ ਭਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਹ ਵਾਹਗਾ ਬਾਰਡਰ ਪਹੁੰਚ ਚੁੱਕੇ ਹਨ।