✕
  • ਹੋਮ

ਪਤੀ ਦੀਆਂ ਇਨ੍ਹਾਂ ਗੱਲਾਂ ਦੀ ਭੁੱਲ ਕੇ ਵੀ ਨਾ ਕਰਿਓ ਚੁਗਲੀ, ਪੈ ਸਕਦਾ ਪਛਤਾਉਣਾ

ਏਬੀਪੀ ਸਾਂਝਾ   |  01 Mar 2019 05:18 PM (IST)
1

ਜੋ ਤੁਹਾਡੇ ਪਤੀ ਨੂੰ ਕਿਸੇ ਚੀਜ਼ ਦਾ ਡਰ ਹੈ ਤਾਂ ਇਸ ਨੂੰ ਆਪਣੇ ਤਕ ਹੀ ਸੀਮਤ ਰੱਖੋ। ਦੂਜਿਆਂ ਤਕ ਇਹ ਗੱਲ ਜਾਣ ਨਾਲ ਉਨ੍ਹਾਂ ਦੀ ਨਿੱਜਤਾ ਤੇ ਮਾਣ ਨੂੰ ਠੇਸ ਪਹੁੰਚਦੀ ਹੈ। ਇਸ ਨਾਲ ਉਹ ਤਣਾਓ ਦਾ ਵੀ ਸ਼ਿਕਾਰ ਹੋ ਸਕਦੇ ਹਨ।

2

ਕਦੀ ਵੀ ਹੋਰਾਂ ਕੋਲ ਆਪਣੇ ਪਤੀ ਦੀ ਤਨਖ਼ਾਹ ਦਾ ਜ਼ਿਕਰ ਨਾ ਕਰੋ। ਮੌਜੂਦਾ ਦੌਰ ਵਿੱਚ ਇੱਕ ਵਿਅਕਤੀ ਦਾ ਰੁਤਬਾ ਅਜਿਹੀਆਂ ਚੀਜ਼ਾਂ ਨਾਲ ਹੀ ਤੈਅ ਹੁੰਦਾ ਹੈ। ਵਿਹਾਰ ਵਿੱਚ ਚਾਹੇ ਇਨਸਾਨ ਕਿੰਨਾ ਵੀ ਬਿਹਤਰ ਕਿਉਂ ਨਾ ਹੋਵੇ, ਲੋਕ ਉਸ ਦੀ ਜੇਬ੍ਹ ਵਿੱਚ ਝਾਕ ਕੇ ਜ਼ਰੂਰ ਵੇਖਦੇ ਹਨ।

3

ਪਤੀ ਨਾਲ ਮਨ ਮਿਟਾਓ ਜਾਂ ਝਗੜੇ ਬਾਰੇ ਢੋਲ ਵਜਾਉਣ ਨਾਲ ਹੋਰਾਂ ਦੀਆਂ ਨਜ਼ਰਾਂ ਵਿੱਚ ਤੁਹਾਡੇ ਪਤੀ ਦੀ ਇੱਜ਼ਤ ਘਟਦੀ ਹੈ। ਭਵਿੱਖ ਵਿੱਚ ਝਗੜਾ ਹੋਣ ਦੇ ਬਾਅਦ ਚਾਹ ਕੇ ਵੀ ਤੁਸੀਂ ਆਪਣੇ ਪਤੀ ਦਾ ਸਨਮਾਨ ਵਧਾ ਨਹੀਂ ਪਾਓਗੇ। ਇਸ ਲਈ ਘਰ ਦੀਆਂ ਗੱਲਾਂ ਘਰ ਵਿੱਚ ਹੀ ਰੱਖੋ।

4

ਅਕਸਰ ਪਤੀ ਨਾਲ ਝਗੜਾ ਹੋਣ ਬਾਅਦ ਪਤਨੀਆਂ ਆਪਣੇ ਪੇਕੇ ਚਲੀਆਂ ਜਾਂਦੀਆਂ ਹਨ ਤੇ ਉੱਥੇ ਜਾ ਕੇ ਸਭ ਨੂੰ ਆਪਣੇ ਦੁੱਖ ਸੁਣਾਉਣ ਲੱਗ ਪੈਂਦੀਆਂ ਹਨ। ਜ਼ਰਾ ਜਿੰਨੀ ਹਮਦਰਦੀ ਪਾਉਣ ਦੇ ਚੱਕਰ ਵਿੱਚ ਉਹ ਅੱਗੇ ਲਈ ਆਪਣੇ ਰਾਹ ਬੰਦ ਕਰ ਲੈਂਦੀਆਂ ਹਨ।

5

ਮਹਿਲਾਵਾਂ ਅਕਸਰ ਆਪਣੇ ਪਤੀ ਜਾਂ ਪ੍ਰੇਮੀ ਦੀਆਂ ਗੱਲਾਂ ਕਰਨਾ ਪਸੰਦ ਕਰਦੀਆਂ ਹਨ ਪਰ ਗੱਲਾਂ-ਗੱਲਾਂ ਵਿੱਚ ਉਨ੍ਹਾਂ ਦੇ ਮੂੰਹੋਂ ਆਪਣੇ ਸਾਥੀ ਬਾਰੇ ਉਹ ਗੱਲਾਂ ਨਿਕਲ ਜਾਂਦੀਆਂ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ।

  • ਹੋਮ
  • ਭਾਰਤ
  • ਪਤੀ ਦੀਆਂ ਇਨ੍ਹਾਂ ਗੱਲਾਂ ਦੀ ਭੁੱਲ ਕੇ ਵੀ ਨਾ ਕਰਿਓ ਚੁਗਲੀ, ਪੈ ਸਕਦਾ ਪਛਤਾਉਣਾ
About us | Advertisement| Privacy policy
© Copyright@2026.ABP Network Private Limited. All rights reserved.