ਪਹਿਲੇ ਮੀਂਹ ਨੇ ਹੀ ਸਰਕਾਰ ਦੇ ਕੰਮਾਂ ਦੀ ਖੋਲ੍ਹੀ ਪੋਲ
ਬਾਰਸ਼ ਦੇ ਬਾਅਦ ਜੋ ਸ਼ਹਿਰ ਦੀ ਹਾਲਤ ਹੈ ਉਸਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਆਪਣੇ ਦਾਅਵਿਆਂ 'ਤੇ ਖਰੀ ਨਹੀਂ ਉੱਤਰੀ।
ਇਸ ਬਾਰਸ਼ ਨਾਲ ਥਾ-ਥਾਂ ਪਾਣੀ ਇਕੱਠਾ ਹੋਣ ਨਾਲ ਨਿਕਾਸੀ ਬੰਦ ਹੋ ਗਈ ਹੈ ਜਿਸ ਤੋਂ ਬਾਅਦ ਅਹਿਮਦਾਬਾਦ ਨਗਰ-ਨਿਗਮ ਦੀ ਤਿਆਰੀਆਂ ਦੀ ਪੋਲ ਖੁੱਲ੍ਹ ਗਈ ਹੈ।
ਕਈ ਥਾਵਾਂ 'ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਖਤਰਾ ਪੈਦਾ ਹੋ ਗਿਆ ਹੈ।
ਤੇਜ਼ ਹਾਵਾਵਾਂ ਤੇ ਬਾਰਸ਼ ਦੇ ਚੱਲਦਿਆਂ ਗੁਜਰਾਤ ਦੇ ਵੜੋਦਰਾ, ਭਾਵਨਗਰ, ਗੋਧਰਾ, ਅਹਿਮਦਾਬਾਦ ਕਈ ਸ਼ਹਿਰਾਂ 'ਚ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ।
ਇੱਕ ਘੰਟੇ ਦੀ ਬਾਰਸ਼ ਨਾਲ ਅਹਿਮਦਾਬਾਦ ਪੂਰਬ ਤੇ ਪੱਛਮ ਇਲਾਕੇ 'ਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਨਗਰ ਨਿਗਮ ਨੇ ਇਨ੍ਹਾਂ ਥਾਵਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ।
ਦੱਸ ਦਈਏ ਕਿ ਅਹਿਮਦਾਬਾਦ ਦੇ ਖੋਖਰਾ, ਅਮਰਾਈਵਾੜੀ, ਨਾਰੋਲ, ਐਸਜੀ ਹਾਈਵੇ, ਗੀਤਾ ਮੰਦਰ ਇਲਾਕੇ ਦੀਆਂ ਸੜਕਾਂ 'ਤੇ ਕਰੀਬ ਤਿੰਨ-ਚਾਰ ਫੁੱਟ ਪਾਣੀ ਭਰ ਗਿਆ।
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੀ ਪਹਿਲੀ ਬਾਰਸ਼ ਨਾਲ ਹੀ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਸ਼ਹਿਰ 'ਚ ਥਾਂ-ਥਾਂ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।