ਆਮ ਆਦਮੀ ਦੀ ਛੱਡੋ, ਮੰਤਰੀ ਦੀ ਵੀ ਨਹੀਂ ਪਰਵਾਹ, ਖੁਦ ਕਹੀ ਫੜ ਬਣਾਈ ਸੜਕ
ਰਾਜਭਰ ਨੇ ਇਸ ਵਾਰ ਬਿਨਾਂ ਕੋਈ ਬਿਆਨ ਦਿੱਤੇ ਯੋਗੀ ਸਰਕਾਰ ਦੇ ਕੰਮਕਾਜ ਦੀ ਪੋਲ ਖੋਲ੍ਹ ਦਿੱਤੀ ਹੈ।
ਅਜੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਬੀਜੇਪੀ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਰਾਜ ਸਭਾ ਚੋਣਾਂ ਦੌਰਾਨ ਵੀ ਰਾਜਭਰ ਦੇ ਵਿਵਾਦਤ ਬਿਆਨਾਂ ਨੂੰ ਦੇਖਦਿਆਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਮੁਲਾਕਾਤ ਕੀਤੀ ਸੀ।
ਕੈਬਨਿਟ ਮੰਤਰੀ ਓਮ ਪ੍ਰਕਾਸ਼ ਦੀ ਪਾਰਟੀ ਸੁਹੇਲਦੇਵ ਭਾਰਤ ਸਮਾਜ ਪਾਰਟੀ ਯੂਪੀ 'ਚ ਬੀਜੇਪੀ ਦੀ ਸਹਿਯੋਗੀ ਹੈ। ਰਾਜਭਰ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹੀ ਬੈਠੇ ਹਨ। ਬੀਜੇਪੀ ਨੇ ਭਾਵੇਂ ਰਾਜਭਰ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਇਆ ਹੈ ਪਰ ਉਹ ਯੋਗੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮੰਤਰੀ ਖੁਦ ਆਪਣੇ ਘਰ ਦੇ ਸਾਹਮਣੇ ਸੜਕ ਨਾ ਹੋਣ ਦੇ ਚੱਲਦਿਆਂ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਲੈ ਕੇ ਸੜਕ ਬਣਾਉਣ 'ਚ ਜੁਟੇ ਹੋਏ ਹਨ।
ਇਸ ਮਾਮਲੇ 'ਚ ਮੰਤਰੀ ਦੇ ਪ੍ਰਤੀਨਿਧੀ ਸ਼ਸ਼ੀ ਪ੍ਰਤਾਪ ਸਿੰਘ ਨੇ ਕਿਹਾ ਕਿ ਮੰਤਰੀ ਨੇ ਆਪਣੇ ਪਿੰਡ 'ਚ ਸੜਕ ਦੇ ਨਿਰਮਾਣ ਲਈ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਲਿਖਿਆ ਪਰ ਕੋਈ ਕਾਰਵਾਈ ਨਹੀਂ ਹੋਈ। ਜਦਕਿ ਬੇਟੇ ਦੀ ਰਿਸੈਪਸ਼ਨ ਨੂੰ ਦੇਖਦਿਆਂ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਉਨ੍ਹਾਂ ਖੁਦ ਹੀ ਸੜਕ ਬਣਾਉਣ ਦਾ ਕੰਮ ਆਰੰਭ ਦਿੱਤਾ।
ਦਰਅਸਲ ਰਾਜਭਰ ਦੇ ਬੇਟੇ ਅਰਵਿੰਦ ਰਾਜਭਰ ਦਾ ਵਿਆਹ 21 ਜੂਨ ਨੂੰ ਹੋਇਆ ਸੀ। ਅੱਜ ਵਾਰਾਨਸੀ ਸਥਿਤ ਉਨ੍ਹਾਂ ਦੇ ਜੱਦੀ ਨਿਵਾਸ ਸਥਾਨ 'ਤੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਨਵੀਂ ਬਹੁ ਦੇ ਸਵਾਗਤ ਲਈ ਹੋਣ ਵਾਲੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਸੀਐਮ ਯੋਗੀ ਅਦਿੱਤਿਯਨਾਥ, ਸਾਬਕਾ ਸੀਐਮ ਅਖਿਲੇਸ਼ ਯਾਦਵ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੂੰ ਸੱਦਾ ਭੇਜਿਆ ਗਿਆ।
ਆਮ ਆਦਮੀ ਨੂੰ ਕੋਈ ਵੀ ਸੁਵਿਧਾ ਲਈ ਕਈ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ ਪਰ ਸੂਬੇ ਦੇ ਕੈਬਨਿਟ ਮੰਤਰੀ ਨਾਲ ਵੀ ਅਜਿਹਾ ਵਾਪਰੇ ਤਾਂ ਸਾਫ ਜ਼ਾਹਿਰ ਹੈ ਕਿ ਸਿਸਟਮ ਫੇਲ੍ਹ ਹੋ ਚੁੱਕਾ ਹੈ। ਉੱਤਰ ਪ੍ਰਦੇਸ਼ 'ਚ ਮੰਤਰੀ ਓਮ ਪ੍ਰਕਾਸ਼ ਰਾਜਭਰ ਆਪਣੇ ਘਰ ਦੇ ਸਾਹਮਣੇ ਸੜਕ ਬਣਾਉਣ 'ਚ ਜੁੱਟੇ ਹੋਏ ਹਨ। ਇਸ ਕੰਮ ਲਈ ਉਨ੍ਹਾਂ ਦਾ ਸਾਥ ਦੇ ਰਹੇ ਹਨ ਉਨ੍ਹਾਂ ਦੇ ਰਿਸ਼ਤੇਦਾਰ।