✕
  • ਹੋਮ

Airtel Vs Jio Vs Vodafone: ਇਹ ਹਨ ਹਰ ਦਿਨ 2ਜੀਬੀ ਡਾਟਾ ਵਾਲੇ ਪਲਾਨ

ਏਬੀਪੀ ਸਾਂਝਾ   |  27 Dec 2017 01:10 PM (IST)
1

ਇਸਦੇ ਨਾਲ ਹੀ ਵਾਇਸ ਕਾੱਲ ਵੀ ਯੂਜ਼ਰਸ ਨੂੰ ਦਿੱਤੀ ਜਾ ਰਹੀ ਹੈ. ਯੂਜ਼ਰਸ ਦੇ ਲਈ ਇਹ ਕਾੱਲ ਅਨਲਿਮਿਟਿਡ ਨਹੀਂ ਹੋਵੇਗੀ। ਇਸ ਵਿੱਚ ਹਰ ਦਿਨ ਯੂਜ਼ਰ 250 ਮਿਨਟ ਫਰੀ ਕਾੱਲ ਕਰ ਸਕਦਾ ਹੈ. ਓਥੇ ਹੀ ਇਕ ਹਫਤੇ ਦੇ ਲਈ ਇਹ ਲਿਮਿਟ 1000 ਮਿੰਟ ਰੱਖੀ ਗਈ ਹੈ.

2

ਇਸ ਪਲਾਨ ਦੀ ਵੈਲੀਡਿਟੀ ਵੀ 28 ਦਿਨਾਂ ਦੀ ਦਿੱਤੀ ਗਈ ਹੈ. ਇਸ ਪਲਾਨ ਦਾ ਫਾਇਦਾ ਜੀਓ ਦੇ ਪ੍ਰਾਇਮ ਸਬਸਕਰਾਇਬਰ ਹੀ ਉਠਾ ਸਕਦੇ ਹਨ.

3

ਜੀਓ 299 ਰੁਪਏ ਪਲਾਨ: ਜੀਓ ਨੇ ਨਵੇਂ ਹੈਪੀ ਨਿਊ ਈਅਰ 2018 ਪਲਾਨ ਦਾ ਐਲਾਨ ਕੀਤਾ ਹੈ. ਜਿਸਦੇ ਤਹਿਤ 299 ਰੁਪਏ ਦਾ ਤਾਰੀਫ ਪਲਾਨ ਲਿਆਂਦਾ ਗਿਆ ਹੈ. 299 ਰੁਪਏ ਦੇ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ,ਅਨਲਿਮਿਟਿਡ ਕਾੱਲ ਅਤੇ ਅਨਲਿਮਿਟਿਡ ਮੈਸੇਜ ਮਿਲਣਗੇ।

4

ਏਅਰਟੈੱਲ 349 ਰੁਪਏ ਵਾਲਾ ਪਲਾਨ: ਜੀਓ ਨੂੰ ਟੱਕਰ ਦਿੰਦਿਆਂ ਹੁਣ ਏਅਰਟੈੱਲ ਨੇ ਆਪਣੇ 349 ਰੁਪਏ ਨੂੰ ਰਿਵਾਈਜ਼ ਕੀਤਾ ਹੈ.ਏਅਰਟੈੱਲ ਨੇ ਇਸ ਪਲਾਨ ਨੂੰ ਫਿਰ ਰਿਵਾਈਜ਼ ਕੀਤਾ ਹੈ. ਹੁਣ ਇਸ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ ਅਤੇ ਅਨਲਿਮਿਟਿਡ ਕਾੱਲ ਤੇ 100 ਮੈਸੇਜ ਦਿੱਤੇ ਜਾਣਗੇ। ਇਹ ਪਲਾਨ 28 ਦਿਨ ਦੀ ਵੈਲੀਡਿਟੀ ਦੇ ਨਾਲ ਆਵੇਗਾ। ਹੁਣ ਇਸ ਪਲਾਨ ਵਿੱਚ 56ਜੀਬੀ 4ਜੀ ਡਾਟਾ ਮਿਲੇਗਾ।

5

ਇਸ ਪਲਾਨ ਵਿੱਚ ਪਹਿਲਾਂ 1.5 ਜੀਬੀ ਡਾਟਾ ਮਿਲ ਰਿਹਾ ਸੀ ਪਰ ਕੰਪਨੀ ਨੇ ਇਸਨੂੰ ਰਿਵਾਈਜ਼ ਕਰਕੇ 500 ਐਮਬੀ ਡਾਟਾ ਵਧੇਰੇ ਦੇਣ ਦਾ ਫੈਂਸਲਾ ਕੀਤਾ ਹੈ. ਹੁਣ ਇਸ ਪਲਾਨ ਵਿੱਚ 2ਜੀਬੀ ਡਾਟਾ ਹਰ ਦਿਨ ਮਿਲੇਗਾ।

6

ਨਵਾਂ ਸਾਲ ਦਸਤਕ ਦੇਣ ਵਾਲਾ ਹੈ, ਅਜਿਹੇ ਵਿੱਚ ਸਾਰੀਆਂ ਟੈਲੀਕਾੱਮ ਕੰਪਨੀਆਂ ਨਵੇਂ ਪਲਾਨ ਲੈਕੇ ਆ ਗਈਆਂ ਹਨ. ਨਵੇਂ ਸਾਲ ਤੇ ਤੁਹਾਨੂੰ ਕਿਹੜਾ ਰੀਚਾਰਜ ਲੈਣਾ ਚਾਹੀਦਾ ਹੈ ਇਸਨੂੰ ਲੈਕੇ ਜੇਕਰ ਤੁਹਾਨੂੰ ਕੋਈ ਦੁਵਿਧਾ ਹੈ ਤਾਂ ਇਥੇ ਅਸੀਂ ਤੁਹਾਡੀ ਇਸ ਦੁਵਿਧਾ ਨੂੰ ਦੂਰ ਕਰਨ ਜਾ ਰਹੇ ਹਾਂ.ਏਅਰਟੈੱਲ,ਵੋਡਾਫੋਨ ਅਤੇ ਜੀਓ ਦੇ ਇਹ ਪਲਾਨ ਹਰ ਦਿਨ 2 ਜੀਬੀ ਡਾਟਾ ਅਤੇ ਅਨਲਿਮਿਟਿਡ ਕਾਲਿੰਗ ਦੇ ਨਾਲ ਆਏ ਹਨ. ਜਾਣੋ ਕਿਹੜੀ ਕੰਪਨੀ ਕਿੰਨੇ ਵਿੱਚ ਦੇ ਰਹੀ ਹੈ ਇਹ ਪਲਾਨ।

7

ਵੋਡਾਫੋਨ 348 ਪਲਾਨ: ਏਅਰਟੈੱਲ ਅਤੇ ਰਿਲਾਇੰਸ ਜੀਓ ਹਰ ਦਿਨ ਨਵੇਂ ਟੈਰੀਫ ਪਲਾਨ ਲੈਕੇ ਆ ਰਹੇ ਹਨ. ਅਜਿਹੇ ਵਿੱਚ ਵੋਡਾਫੋਨ ਪਿੱਛੇ ਨਾ ਰਹਿੰਦਿਆਂ ਨਵਾਂ ਟੈਰੀਫ ਪਲਾਨ ਲੈਕੇ ਆਇਆ ਹੈ. ਇਸ ਪਲਾਨ ਵਿੱਚ ਤੁਹਾਨੂੰ 56 ਜੀਬੀ ਡਾਟਾ ਅਤੇ ਵਾਇਸ ਕਾੱਲ ਦਿੱਤੀ ਜਾਵੇਗੀ। ਇਸ ਪਲਾਨ ਦੀ ਮਿਆਦ 28 ਦਿਨ ਹੈ ਅਤੇ ਇਸਦੀ ਕੀਮਤ 348 ਰੁਪਏ ਹੋਵੇਗੀ, ਵੋਡਾਫੋਨ ਇੰਡੀਆ 2 ਜੀਬੀ ਡਾਟਾ ਹਰ ਦਿਨ ਯੂਜ਼ਰ ਨੂੰ ਦੇ ਰਿਹਾ ਹੈ.

  • ਹੋਮ
  • ਭਾਰਤ
  • Airtel Vs Jio Vs Vodafone: ਇਹ ਹਨ ਹਰ ਦਿਨ 2ਜੀਬੀ ਡਾਟਾ ਵਾਲੇ ਪਲਾਨ
About us | Advertisement| Privacy policy
© Copyright@2025.ABP Network Private Limited. All rights reserved.