ਟਵਿੱਟਰ 'ਤੇ ਭਾਰਤੀ ਲੀਡਰ, ਜਾਣੋ ਕੌਣ ਕਿੰਨੇ ਪਾਣੀ 'ਚ
ਰਾਹੁਲ ਗਾਂਧੀ: ਟਵਿੱਟਰ ਫਾਲੋਅਰਜ਼ ਦੇ ਮਾਮਲੇ ਵਿੱਚ ਰਾਹੁਲ 10ਵੇਂ ਨੰਬਰ ‘ਤੇ ਹਨ। ਉਨ੍ਹਾਂ ਦੇ 5.21 ਮਿਲੀਅਨ ਫਾਲੋਅਰਜ਼ ਹਨ। ਰਾਹੁਲ 84 ਲੋਕਾਂ ਨੂੰ ਫਾਲੋ ਕਰਦੇ ਹਨ।
ਸ਼ਸ਼ੀ ਥਰੂਰ: ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੂੰ 6.3 ਮਿਲੀਅਨ ਲੋਕ ਫਾਲੋ ਕਰਦੇ ਹਨ। ਉਹ 807 ਲੋਕਾਂ ਨੂੰ ਫਾਲੋ ਕਰ ਰਹੇ ਹਨ।
ਸੁਬ੍ਰਾਮਨੀਅਮ ਸਵਾਮੀ: ਇਸ ਲਿਸਟ ਵਿੱਚ 8ਵੇਂ ਨੰਬਰ ‘ਤੇ ਆਉਣ ਵਾਲੇ ਸਵਾਮੀ ਨੂੰ 6.27 ਮਿਲੀਅਨ ਲੋਕ ਫਾਲੋ ਕਰਦੇ ਹਨ।
ਅਖਿਲੇਸ਼ ਯਾਦਵ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਇਸ ਲਿਸਟ ਵਿੱਚ 7ਵੇਂ ਨੰਬਰ ‘ਤੇ ਹਨ। ਉਨ੍ਹਾਂ ਦੇ ਫਾਲੋਅਰਜ਼ 6.5 ਮਿਲੀਅਨ ਹਨ। ਉਹ 16 ਲੋਕਾਂ ਨੂੰ ਫਾਲੋ ਕਰਦੇ ਹਨ।
ਸਮਰਿਤੀ ਇਰਾਨੀ: ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੂੰ 7.63 ਮਿਲੀਅਨ ਲੋਕ ਫਾਲੋ ਕਰਦੇ ਹਨ ਤੇ ਉਹ 303 ਲੋਕਾਂ ਨੂੰ ਫਾਲੋ ਕਰਦੀ ਹੈ।
ਰਾਜਨਾਥ ਸਿੰਘ: ਹੋਮ ਮਿਨਿਸਟਰ ਰਾਜਨਾਥ ਸਿੰਘ ਦੇ 9.18 ਮਿਲੀਅਨ ਫਾਲੋਅਰਜ਼ ਹਨ। ਉਹ ਸਿਰਫ਼ 148 ਲੋਕਾਂ ਨੂੰ ਫਾਲੋ ਕਰਦੇ ਹਨ।
ਸੁਸ਼ਮਾ ਸਵਰਾਜ: ਵਿਦੇਸ਼ ਮੰਤਰੀ ਸੁਸ਼ਮਾ ਦੇ 10.8 ਮਿਲੀਅਨ ਫਾਲੋਅਰਜ਼ ਹਨ।
ਅਰੁਣ ਜੇਟਲੀ: ਤੀਜੇ ਨੰਬਰ ‘ਤੇ ਮੁਲਕ ਦੇ ਵਿੱਤ ਮੰਤਰੀ ਅਰੁਣ ਜੇਤਲੀ ਹਨ। ਜੇਤਲੀ ਦੇ 11.1 ਮਿਲੀਅਨ ਫਾਲੋਅਰਜ਼ ਹਨ।
ਅਰਵਿੰਦ ਕੇਜਰੀਵਾਲ: ਟਵਿੱਟਰ ‘ਤੇ ਕੇਜਰੀਵਾਲ ਨੂੰ 13 ਮਿਲੀਅਨ ਲੋਕ ਫੌਲੋ ਕਰਦੇ ਹਨ। ਕੇਜਰੀਵਾਲ ਸਿਰਫ਼ 200 ਲੋਕਾਂ ਨੂੰ ਫੌਲੋ ਕਰ ਰਹੇ ਹਨ।
ਨਰੇਂਦਰ ਮੋਦੀ: ਪ੍ਰਧਾਨ ਮੰਤਰੀ ਟਵਿੱਟਰ ‘ਤੇ ਪਹਿਲੇ ਨੰਬਰ ‘ਤੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਪੀਐਮ ਦੇ 38.5 ਮਿਲੀਅਨ ਫਾਲੋਅਰਜ਼ ਹਨ। ਪੀਐਮ ਸਿਰਫ਼ 1848 ਲੋਕਾਂ ਨੂੰ ਫੌਲੋ ਕਰਦੇ ਹਨ।
ਨਵੀਂ ਦਿੱਲੀ: ਸਾਲ 2017 ਖ਼ਤਮ ਹੋਣ ਵਾਲਾ ਹੈ। ਮੁਲਕ ਵਿੱਚ ਟਵਿੱਟਰ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਕਿਸ ਨੇਤਾ ਨੂੰ ਫੌਲੋ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਟੋਪ-10 ਫਾਲੋਅਰਜ਼ ਵਾਲੇ ਲੀਡਰਾਂ ਬਾਰੇ ਦੱਸਦੇ ਹਾਂ।