ਇਨਫੋਕਸ ਨੇ ਬੇਹੱਦ ਕਫਾਇਤੀ ਕੀਮਤ ਤੇ ਲਾਂਚ ਕੀਤਾ 'ਵਿਜ਼ਨ 3' ਜਾਣੋ ਇਸ ਸਮਾਰਟਫੋਨ ਦੀ ਖ਼ਾਸੀਅਤ
ਇਸ ਵਿੱਚ 4,000 ਐਮਏਐਚ ਦੀ ਬੈਟਰੀ ਹੈ, ਜਿਸਦੇ ਬਾਰ ਕੰਪਨੀ ਦਾ ਦਾਅਵਾ ਹੈ ਕਿ ਇਹ 22 ਦਿਨਾਂ ਦਾ ਸਟੈਂਡ ਬਾਇ ਟਾਈਮ ਦਿੰਦੀ ਹੈ.
ਇਹ ਡਿਵਾਈਸ ਐਂਡਰਾਇਡ ਦੇ ਨੱਗਟ ਆਪਰੇਟਿੰਗ ਸਿਸਟਮ ਤੇ ਅਧਾਰਿਤ ਹੈ.
ਇਸ ਡਿਵਾਈਸ ਵਿੱਚ 1.3 ਗੀਗਾਹਟਜ਼ ਦਾ ਐਮਟੀਕੇ 6737 ਐਚ ਪ੍ਰੋਸੈਸਰ ਦੇ ਨਾਲ 2 ਜੀਬੀ ਰੈਮ ਅਤੇ 16 ਜੀਬੀ ਦਾ ਇੰਟਰਨਲ ਸਟੋਰੇਜ ਹੈ. ਜਿਸ ਨੂੰ 64 ਜੀਬੀ ਤੱਕ ਵਧਾਇਆ ਜਾ ਸਕਦਾ ਹੈ.
ਇਸ ਡਿਵਾਈਸ ਦਾ ਫਰੰਟ ਕੈਮਰਾ 8 ਮੇਗਾਪਿਕਸਲ ਦਾ ਹੈ ਜਿਸਦੇ ਨਾਲ ਬਿਊਟੀ ਫ਼ੀਚਰ ਦਿੱਤਾ ਗਿਆ ਹੈ.
ਇਹ ਡਿਵਾਈਸ ਡੁਅਲਫੀ ਕੈਮਰਾ ਫ਼ੀਚਰ ਨਾਲ ਲੈਸ ਹੈ. ਜੋ ਯੂਜ਼ਰ ਨੂੰ ਅਗਲੇ ਤੇ ਰਿਅਰ ਕੈਮਰੇ ਦੇ ਨਾਲ ਤਸਵੀਰ ਉਤਾਰਨ ਦੀ ਸੁਵਿਧਾ ਦਿੰਦਾ ਹੈ.
ਵਿਜ਼ਨ 3 ਦੇ ਪਿਛਲੇ ਕੈਮਰੇ ਵਿੱਚ 13 ਮੈਗਾ ਪਿਕਸਲ ਦਾ ਆਟੋ ਜੁਮੰਗ ਲੈਂਸ ਤੇ 5 ਮੈਗਾ ਪਿਕਸਲ ਦਾ 120 ਡਿਗਰੀ ਵਾਈਡ ਐਂਗਲ ਲੈਂਸ ਲੱਗਾ ਹੈ.
ਸ਼ਾਰਪ ਐਂਡ ਇਨਫੋਕਸ ਮੋਬਾਈਲ ਦੇ ਗਲੋਬਲ ਸੀਈਓ ਲੂਓ ਜੋਂਗਸ਼ੇਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨਫੋਕਸ ਵਿਜ਼ਨ 3 ਵਿੱਚ ਫੁਲ ਵਿਜ਼ਨ ਡਿਸਪਲੇ ਦੇ ਨਾਲ ਵਧੀਆ ਕੈਮਰਾ ਤੇ ਪਾਵਰਫੁੱਲ ਬੈਟਰੀ ਲੱਗੀ ਹੈ.
ਅਮਰੀਕਾ ਦੀ ਟੇਕ ਕੰਪਨੀ ਇਨਫੋਕਸ ਨੇ ਮੰਗਲਵਾਰ ਨੂੰ ਵਿਜ਼ਨ 3 ਕਿਫਾਇਤੀ ਸਮਾਰਟਫੋਨ 6,999 ਰੁਪਏ ਵਿੱਚ ਲਾਂਚ ਕੀਤਾ। ਇਸ ਡਿਵਾਈਸ ਵਿੱਚ 5.7 ਇੰਚ ਦਾ ਫੁਲ-ਵਿਜ਼ਨ ਡਿਸਪਲੇ ਦਿੱਤਾ ਗਿਆ ਹੈ. ਜਿਸਦਾ ਐਕਸਪੈਕਟ ਰੇਸ਼ਿਓ 18:9 ਹੈ. ਵਿਜ਼ਨ 3 ਅਮੇਜ਼ਨ ਦਿੱਤਾ ਇਨ ਤੇ 20 ਦਿਸੰਬਰ ਨੂੰ ਵਿੱਕਰੀ ਲਈ ਉਪਲਬਧ ਹੋਵੇਗਾ।