ਵਿਰਾਟ-ਅਨੁਸ਼ਕਾ ਖਿਲਾਫ ਬਿਆਨ ਦੇਣ ਵਾਲੇ ਭਾਜਪਾ ਲੀਡਰ ਖਿਲਾਫ ਮੈਦਾਨ ਚ ਉੱਤਰੇ ਗੌਤਮ ਗੰਭੀਰ
ਵਾਨੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 125 ਕਰੋੜ ਲੋਕ ਰਹਿੰਦੇ ਹਨ. ਜੇਕਰ ਉਹ ਚਾਹੁੰਦੇ ਤਾਂ ਇਥੇ ਵਿਆਹ ਕਰ ਸਕਦੇ ਸਨ. ਇਹ ਕੋਈ ਮਾਮਲਾ ਨਹੀਂ ਹੈ ਕਿ ਉਨ੍ਹਾਂ ਨੇ ਵਿਦੇਸ਼ ਵਿੱਚ ਵਿਆਹ ਕੀਤਾ। ਇਹ ਉਨ੍ਹਾਂ ਦਾ ਮਾਮਲਾ ਹੈ ਪਰ ਹਨੀਮੂਨ ਦੇ ਲਈ ਸਭਤੋਂ ਵਧੀਆ ਥਾਂ ਜਿਸਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ ਉਹ ਕਸ਼ਮੀਰ ਹੈ. ਇਸ ਲਈ ਉਨ੍ਹਾਂ ਨੂੰ ਹਨੀਮੂਨ ਦੇ ਲਈ ਇਥੇ ਆਉਣਾ ਚਾਹੀਦਾ ਸੀ. ਇਸ ਨਾਲ ਸਾਡੇ ਸੈਲਾਨੀਆਂ ਨੂੰ ਵੀ ਹੁੰਗਾਰਾ ਮਿਲਦਾ। ਇਸਤੋਂ ਬਾਅਦ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਭਾਜਪਾ ਤੇ ਹਮਲਾ ਬੋਲਦਿਆਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਵਿਆਹ ਕਿੱਥੇ ਕਰਵਾਉਣਾ ਹੈ, ਇਹ ਵੀ ਭਾਜਪਾ ਕੋਲੋਂ ਪੁੱਛ ਕੇ ਤਹਿ ਕਰਨਾ ਪਵੇਗਾ।
ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਵਿਚਾਇਕ ਪੰਨਾ ਲਾਲ ਨੇ ਵਿਦੇਸ਼ ਵਿੱਚ ਵਿਆਹ ਕਰਨ ਤੇ ਵਿਰਾਟ ਅਤੇ ਅਨੁਸ਼ਕਾ ਦੀ ਦੇਸ਼ ਭਗਤੀ ਤੇ ਸਵਾਲ ਉਠਾਇਆ ਸੀ. ਇਹ ਹੀ ਨਹੀਂ ਇੱਕ ਹੋਰ ਨੇਤਾ ਅਨੰਤਨਾਗ ਦੇ ਰਫ਼ੀਕ ਵਾਨੀ ਨੇ ਉਨ੍ਹਾਂ ਦੇ ਹਨੀਮੂਨ ਸਪਾਟ ਏ ਸਿਲੈਕਸ਼ਨ ਤੇ ਸਵਾਲ ਉਠਾਇਆ।
ਗੰਭੀਰ ਨੇ ਕਿਹਾ ਕਿ ਇਹ ਪੂਰੀ ਤਰਾਂ ਉਨ੍ਹਾਂ ਦਾ ਨਿਜੀ ਮਾਮਲਾ ਹੈ ਅਤੇ ਕਿਸੇ ਨੂੰ ਇਸ ਤੇ ਕਮੈਂਟ ਨਹੀਂ ਕਰਨਾ ਚਾਹੀਦਾ। ਨੇਤਾਵਾਂ ਨੂੰ ਅਜਿਹੇ ਮਾਮਲਿਆਂ ਵਿੱਚ ਬੋਲਣ ਨੂੰ ਲੈਕੇ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ.
ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਪਤਾਨ ਵਿਰਾਟ ਕੋਹਲੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਇਟਲੀ ਚ ਵਿਆਹ ਕਾਰਨ ਦਾ ਬਚਾਅ ਕਰਦਿਆਂ ਹੋਈਆਂ ਨੇਤਾਵਾਂ ਨੂੰ ਕਿਸੇ ਦੇ ਨਿਜੀ ਮਾਮਲਿਆਂ ਵਿੱਚ ਦਖ਼ਲ ਨਾਂ ਦੇਣ ਨੂੰ ਕਿਹਾ। ਭਾਜਪਾ ਦੇ ਇੱਕ ਵਿਧਾਇਕ ਨੇ ਇਟਲੀ ਚ ਵਿਆਹ ਕਰਨ ਨੂੰ ਲੈਕੇ ਵਿਰਾਟ ਅਤੇ ਅਨੁਸ਼ਕਾ ਦੀ ਆਲੋਚਨਾ ਕੀਤੀ ਸੀ.