ਹੜ੍ਹਾਂ 'ਚ ਘਿਰੀ ਰੇਲ ਗੱਡੀ, NDRF, ਹਵਾਈ ਫੌਜ, ਆਰਮੀ ਤੇ ਨੇਵੀ ਨੇ ਬੜੀ ਮੁਸ਼ਕਲ ਨਾਲ ਬਚਾਏ 1,050 ਯਾਤਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹਤ ਦਲਾਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ।
ਮੁਸ਼ਕਲ ਸਮੇਂ ਲੋਕਾਂ ਨੇ ਸੰਜਮ ਰੱਖਿਆ। ਇੱਕ ਵੇਲੇ ਰੇਲ ਅੰਦਰ ਲਾਈਟ ਵੀ ਚਲੀ ਗਈ ਤੇ ਸ਼ੁਰੂ ਵਿੱਚ ਰੇਲਵੇ ਸੰਪਰਕ ਵੀ ਨਹੀਂ ਹੋ ਸਕਿਆ। ਲੋਕਾਂ ਦੇ ਮੋਬਾਈਲ ਫੋਨ ਦੀ ਬੈਟਰੀ ਵੀ ਖ਼ਤਮ ਹੋ ਗਈ ਜਿਸ ਕਰਕੇ ਮੁਸ਼ਕਲ ਹੋਰ ਵਧ ਗਈ।
ਕਈ ਯਾਤਰੀਆਂ ਨੂੰ ਐਨਡੀਆਰਐਫ ਦੀਆਂ ਰਬੜ ਦੀਆਂ ਕਿਸ਼ਤੀਆਂ ਨਾਲ ਬਚਾਇਆ ਗਿਆ ਹੋਰ ਦੋ ਰਾਹਤ ਕਰਮੀਆਂ ਨੇ ਮੌਢਿਆਂ 'ਤੇ ਚੁੱਕ ਯਾਤਰੀਆਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ। ਕੁਝ ਲੋਕ ਪਾਣੀ ਨਾਲ ਭਰੀਆਂ ਪਟੜੀਆਂ 'ਤੇ ਖ਼ੁਦ ਚੱਲ ਤੇ ਸੁਰੱਖਿਅਤ ਥਾਂ ਪਹੁੰਚੇ।
ਨੇਵੀ ਦੇ ਮਾਹਰ ਗੋਤਾਖੋਰ ਤੇ ਹਵਾਈ ਫੌਜ ਦੇ ਦੋ ਐਮਆਈ-17 ਹੈਲੀਕਾਪਟਰਾਂ ਨੂੰ ਵੀ ਸੇਵਾ ਵਿੱਚ ਲਾਇਆ ਗਿਆ। ਫੌਜ ਦੇ ਦੋ ਕਾਲਮ ਤੇ 130 ਟਰੇਨਡ ਕਰਮੀਆਂ ਨੂੰ ਵੀ ਖਾਣੇ ਦੇ ਪੈਕਟਾਂ, ਪਾਣੀ ਤੇ ਹੋਰ ਰਾਹਤ ਸਮੱਗਰੀ ਨਾਲ ਭੇਜਿਆ ਗਿਆ।
ਦਲ ਸਵੇਰੇ ਕਰੀਬ 9:40 ਵਜੇ ਮੌਕੇ 'ਤੇ ਪਹੁੰਚਿਆ। ਨੇਵੀ ਤੇ ਹਵਾਈ ਸੈਨਾ ਨੂੰ ਵੀ ਰਾਹਤ ਕਾਰਜਾਂ ਵਿੱਚ ਲਾਇਆ ਗਿਆ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਬਦਲਾਪੁਰ ਤੇ ਵੰਗਾਨੀ ਵਿੱਚ ਐਨਡੀਆਰਐਫ ਦੇ ਦੋ-ਦੋ ਦਲ ਮੁੰਬਈ ਤੇ ਪੁਣੇ ਤੋਂ ਭੇਜੇ ਗਏ ਤੇ ਨਾਲ ਨੌਂ ਕਿਸ਼ਤੀਆਂ ਵੀ ਭੇਜੀਆਂ ਗਈਆਂ।
ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਾਰਸ਼ ਕਰਕੇ ਜ਼ਿਲ੍ਹਾ ਠਾਣੇ ਦੇ ਬਦਲਾਪੁਰ ਤੇ ਵੰਗਾਨੀ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਉਲ੍ਹਾਸ ਨਦੀ ਦਾ ਬਦਲਾਪੁਰ ਵਿੱਚ ਬੰਨ੍ਹ ਟੁੱਟ ਗਿਆ ਜਿਸ ਕਰਕੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।
ਰੇਲ ਸ਼ੁੱਕਰਵਾਰ ਨੂੰ ਮੁੰਬਈ ਤੋਂ ਪੱਛਮੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਲਈ ਰਵਾਨਾ ਹੋਈ ਸੀ ਪਰ ਇਹ ਮੁੰਬਈ ਤੋਂ ਕਰੀਬ 65 ਕਿਮੀ ਦੂਰ ਵੰਗਾਨੀ ਤੋਂ ਅੱਗੇ ਨਹੀਂ ਜਾ ਸਕੀ।
ਭਾਰੀ ਬਾਰਸ਼ ਬਾਅਦ ਪਟਰੀਆਂ 'ਤੇ ਪਾਣੀ ਭਰ ਜਾਣ ਕਰਕੇ ਇਹ ਰੇਲ ਜ਼ਿਲ੍ਹਾ ਠਾਣੇ ਵਿੱਚ ਬੰਗਾਨੀ ਨੇੜੇ ਫਸ ਗਈ ਸੀ। ਮੱਧ ਰੇਲਵੇ (ਸੀਆਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਨੌਂ-ਗਰਭਵਤੀ ਮਹਿਲਾਵਾਂ ਤੇ ਇੱਕ ਮਹੀਨੇ ਦੀ ਬੱਚੀ ਸਮੇਤ ਸਾਰੇ ਯਾਤਰੀਆਂ ਨੂੰ ਤਿੰਨ ਵਜੇ ਤਕ ਬਚਾ ਲਿਆ ਗਿਆ।
ਸ਼ਨੀਵਾਰ ਨੂੰ ਕੋਲ੍ਹਾਪੁਰ ਜਾਣ ਵਾਲੀ ਮਹਾਲਕਸ਼ਮੀ ਐਕਸਪ੍ਰੈੱਸ ਹੜ੍ਹ ਦੇ ਪਾਣੀ ਵਿੱਚ ਫਸ ਗਈ ਸੀ ਜਿਸ ਵਿੱਚ ਸਵਾਰ ਸਾਰੇ 1,050 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਯਾਤਰੀਆਂ ਨੂੰ ਬਚਾਉਣ ਲਈ ਐਨਡੀਆਰਐਫ, ਨੇਵੀ, ਹਵਾਈ ਫੌਜ, ਥਲ ਸੈਨਾ ਤੇ ਨੇਵੀ ਸਮੇਤ ਵੱਖ-ਵੱਖ ਏਜੰਸੀਆਂ ਵੱਲੋਂ ਲਗਪਗ 17 ਘੰਟੇ ਤਕ ਬਚਾਅ ਅਭਿਆਨ ਚਲਾਇਆ ਗਿਆ।