ਅਨੁਸ਼ਕਾ ਵੀ ਕ੍ਰਿਕਟਰਾਂ ਦੀਆਂ ਪਤਨੀਆਂ ਵਾਲੇ ਕਲੱਬ 'ਚ ਸ਼ਾਮਲ...!
ਵਿਆਹ ਤੋਂ ਬਾਅਦ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਦੇਣ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਦੋਵੇਂ ਹੀ ਸਾਊਥ ਅਫ਼ਰੀਕਾ ਰਵਾਨਾ ਹੋ ਗਏ ਸਨ। ਉੱਥੇ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਸ ਜੋੜੀ ਨੇ ਇੱਕ ਦੂਜੇ ਦੇ ਨਾਲ ਚੰਗਾ ਸਮਾਂ ਬਿਤਾਇਆ। ਵਿਰਾਟ ਨੇ ਇੰਸਟਾ 'ਤੇ ਇੱਕ ਸੈਲਫੀ ਵੀ ਪੋਸਟ ਕੀਤੀ ਅਤੇ ਲਿਖਿਆ ਕਿ ਕੇਪਟਾਊਨ ਬਹੁਤ ਖ਼ੂਬਸੂਰਤ ਥਾਂ ਹੈ ਅਤੇ ਮੇਰੇ 'ਅਜੀਜ਼' ਨਾਲ ਇਹ ਹੋਰ ਵੀ ਸੁੰਦਰ ਹੋ ਗਈ ਹੈ।
Download ABP Live App and Watch All Latest Videos
View In Appਵਿਰਾਟ ਅਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਦੇ ਟੈਕਸਨੀ ਸ਼ਹਿਰ ਦੇ ਬੋਰਗੋ ਫਿਨੋਸ਼ੀਟੋ ਰਿਜ਼ਾਰਟ ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਵਿੱਚ ਪਰਿਵਾਰ ਅਤੇ ਕੁਝ ਖਾਸ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਦੋਵਾਂ ਨੇ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਦਿੱਤੀ। ਪਹਿਲੀ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਸਮੇਤ ਕਈ ਵੱਡੀਆਂ ਹਸਤੀਆਂ ਪਹੁੰਚੀਆਂ। ਇਸ ਤੋਂ ਬਾਅਦ ਦੂਜੀ ਰਿਸੈਪਸ਼ਨ 26 ਦਸੰਬਰ ਨੂੰ ਹੋਈ ਜਿਸ ਵਿੱਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ,ਐਸ਼ਵਰਿਆ, ਸ਼ਾਹਰੁਖ ਖ਼ਾਨ ਅਤੇ ਰੇਖਾ ਸਮੇਤ ਬਾਲੀਵੁੱਡ ਅਤੇ ਖੇਡ ਜਗਤ ਦੇ ਕਰੀਬ ਸਾਰੇ ਵੱਡੇ ਸਿਤਾਰੇ ਪੁੱਜੇ।
ਵਿਰਾਟ ਅਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਦੇ ਟੈਕਸਨੀ ਸ਼ਹਿਰ ਦੇ ਬੋਰਗੋ ਫਿਨੋਸ਼ੀਟੋ ਰਿਜ਼ਾਰਟ ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਵਿੱਚ ਪਰਿਵਾਰ ਅਤੇ ਕੁਝ ਖਾਸ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਦੋਵਾਂ ਨੇ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਦਿੱਤੀ। ਪਹਿਲੀ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਸਮੇਤ ਕਈ ਵੱਡੀਆਂ ਹਸਤੀਆਂ ਪਹੁੰਚੀਆਂ। ਇਸ ਤੋਂ ਬਾਅਦ ਦੂਜੀ ਰਿਸੈਪਸ਼ਨ 26 ਦਸੰਬਰ ਨੂੰ ਹੋਈ ਜਿਸ ਵਿੱਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ,ਐਸ਼ਵਰਿਆ, ਸ਼ਾਹਰੁਖ ਖ਼ਾਨ ਅਤੇ ਰੇਖਾ ਸਮੇਤ ਬਾਲੀਵੁੱਡ ਅਤੇ ਖੇਡ ਜਗਤ ਦੇ ਕਰੀਬ ਸਾਰੇ ਵੱਡੇ ਸਿਤਾਰੇ ਪੁੱਜੇ।
ਵਿਆਹ ਤੋਂ ਬਾਅਦ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਦੇਣ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਦੋਵੇਂ ਹੀ ਸਾਊਥ ਅਫ਼ਰੀਕਾ ਰਵਾਨਾ ਹੋ ਗਏ ਸਨ। ਉੱਥੇ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਸ ਜੋੜੀ ਨੇ ਇੱਕ ਦੂਜੇ ਦੇ ਨਾਲ ਚੰਗਾ ਸਮਾਂ ਬਿਤਾਇਆ। ਵਿਰਾਟ ਨੇ ਇੰਸਟਾ 'ਤੇ ਇੱਕ ਸੈਲਫੀ ਵੀ ਪੋਸਟ ਕੀਤੀ ਅਤੇ ਲਿਖਿਆ ਕਿ ਕੇਪਟਾਊਨ ਬਹੁਤ ਖ਼ੂਬਸੂਰਤ ਥਾਂ ਹੈ ਅਤੇ ਮੇਰੇ 'ਅਜੀਜ਼' ਨਾਲ ਇਹ ਹੋਰ ਵੀ ਸੁੰਦਰ ਹੋ ਗਈ ਹੈ।
ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਾਲੇ ਨਿਊਲੈਂਡਜ਼ ਕ੍ਰਿਕੇਟ ਮੈਦਾਨ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੌਰਾਨ ਜਦੋਂ ਵਿਰਾਟ ਲਈ ਅਨੁਸ਼ਕਾ ਉੱਥੇ ਪੁੱਜੀ ਤਾਂ ਸਭ ਦੀਆਂ ਨਿਗਾਹਾਂ ਉਸ ਉੱਤੇ ਹੀ ਸਨ। ਅਨੁਸ਼ਕਾ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਪਤਨੀ ਨੂਪੁਰ ਸਾਗਰ, ਸ਼ਿਖਰ ਧਵਨ ਦੀ ਪਤਨੀ ਆਇਸ਼ਾ ਅਤੇ ਰੋਹਿਤ ਸ਼ਰਮਾ ਦੀ ਪਤਨੀ ਰੀਤਿਕਾ ਵੀ ਨਜ਼ਰ ਆਈਆਂ।
ਨਵੀਂ ਦਿੱਲੀ: ਉਂਝ ਤਾਂ ਅਨੁਸ਼ਕਾ ਸ਼ਰਮਾ ਇਸ ਤੋਂ ਪਹਿਲਾਂ ਕਈ ਵਾਰ ਵਿਰਾਟ ਕੋਹਲੀ ਦਾ ਹੌਸਲਾ ਵਧਾਉਣ ਦੇ ਲਈ ਸਟੇਡੀਅਮ ਵਿੱਚ ਨਜ਼ਰ ਆ ਚੁੱਕੀ ਹੈ ਪਰ ਕੱਲ੍ਹ ਦੀ ਗੱਲ ਕੁਝ ਵੱਖਰੀ ਹੀ ਸੀ। ਕੱਲ੍ਹ ਅਨੁਸ਼ਕਾ ਕੇਪਟਾਊਨ ਵਿੱਚ ਕੈਪਟਨ ਕੂਲ ਦੀ ਪਤਨੀ ਬਣਨ ਤੋਂ ਬਾਅਦ ਪਹਿਲੀ ਵਾਰ ਜਦ ਵਿਰਾਟ ਕੋਹਲੀ ਨੂੰ ਚੀਅਰ ਕਰਦੀ ਨਜ਼ਰ ਆਈ ਤਾਂ ਫੈਨਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਅਨੁਸ਼ਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਾਲੇ ਨਿਊਲੈਂਡਜ਼ ਕ੍ਰਿਕੇਟ ਮੈਦਾਨ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੌਰਾਨ ਜਦੋਂ ਵਿਰਾਟ ਲਈ ਅਨੁਸ਼ਕਾ ਉੱਥੇ ਪੁੱਜੀ ਤਾਂ ਸਭ ਦੀਆਂ ਨਿਗਾਹਾਂ ਉਸ ਉੱਤੇ ਹੀ ਸਨ। ਅਨੁਸ਼ਕਾ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਪਤਨੀ ਨੂਪੁਰ ਸਾਗਰ, ਸ਼ਿਖਰ ਧਵਨ ਦੀ ਪਤਨੀ ਆਇਸ਼ਾ ਅਤੇ ਰੋਹਿਤ ਸ਼ਰਮਾ ਦੀ ਪਤਨੀ ਰੀਤਿਕਾ ਵੀ ਨਜ਼ਰ ਆਈਆਂ।
- - - - - - - - - Advertisement - - - - - - - - -