ਬਰਫ਼ਬਾਰੀ ਨਾਲ ਸੇਬਾਂ ਦੀ ਫ਼ਸਲ ਦਾ ਭਾਰੀ ਨੁਕਸਾਨ, ਕਈ ਥਾਵਾਂ ਦਾ ਸੰਪਰਕ ਟੁੱਟਿਆ
ਬਰਫ਼ਬਾਰੀ ਨਾਲ 70 ਹਜ਼ਾਰ ਆਮ ਰੁੱਖ ਜਦਕਿ 28 ਹਜ਼ਾਰ ਸੇਬ ਦੇ ਰੁੱਖ ਬਰਬਾਦ ਹੋ ਚੁੱਕੇ ਹਨ।
ਥਾਂ-ਥਾਂ ਰੱਖ ਉੱਖੜੇ ਪਏ ਦਿਖਾਈ ਦੇ ਰਹੇ ਹਨ।
ਕਈ ਪੰਚਾਇਤਾਂ ਹਨ੍ਹੇਰੇ ਵਿੱਚ ਦਿਨ ਕੱਟ ਰਹੀਆਂ ਹਨ ਤੇ ਬਾਕੀ ਖੇਤਰਂ ਨਾਲੋਂ ਵੀ ਸੰਪਰਕ ਟੁੱਟ ਚੁੱਕਿਆ ਹੈ।
ਇਸ ਵਾਰ ਦੀ ਬਰਫ਼ਬਾਰੀ ਦੌਰਾਨ ਚੰਬਾ ਵਿੱਚ ਕਰੋੜਾਂ ਦਾ ਨੁਕਸਾਨ ਹੋਇਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਸੜਕ ਆਵਾਜਾਈ ਤੇ ਬਿਜਲੀ ਬਹਾਲ ਕਰਨ ਵਿੱਚ ਜੁਟਿਆ ਹੋਇਆ ਹੈ।
ਵਿਧਾਨ ਸਭਾ ਮੀਤ ਪ੍ਰਧਾਨ ਹੰਸ ਰਾਜ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਰਫ਼ਬਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਸਕਦਾ ਹੈ।
ਪਾਣੀ ਦੀ ਕਿੱਲਤ ਵੀ ਵਧ ਗਈ ਹੈ।
ਪਰ ਮੌਸਮ ਦੀ ਲਗਾਤਾਰ ਬੇਰੁਖ਼ੀ ਕਰਕੇ ਹਾਲਾਤ ਆਮ ਨਹੀਂ ਹੋ ਪਾ ਰਹੇ।
ਕਈ ਥਾਈਂ ਤਾਂ ਜ਼ਰੂਰੀ ਸਾਮਾਨ ਦੀ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਚੰਬਾ ਦੇ ਕੁਝ ਇਲਾਕਿਆਂ ਵਿੱਚ ਕਾਲ਼ੇ ਪਾਣੀ ਵਰਗੇ ਹਾਲਾਤ ਬਣੇ ਹੋਏ ਹਨ।
ਲੋਕ ਬਰਫ਼ ਪਿਘਲਾ ਕੇ ਪਾਣੀ ਦਾ ਇਸਤੇਮਾਲ ਕਰ ਰਹੇ ਹਨ।
ਬਿਜਲੀ ਵੀ ਗੁੱਲ ਹੋ ਗਈ ਹੈ।
ਜ਼ਿਲ੍ਹੇ ਦੀਆਂ ਕਈ ਸੜਕਾਂ ਬੰਦ ਹਨ ਜਿਸ ਨਾਲ ਆਵਾਜਾਈ ਠੱਪ ਹੋ ਗਈ ਹੈ।
ਹਿਮਾਚਲ ਦੇ ਚੰਬਾ ਵਿੱਚ ਭਾਰੀ ਬਾਰਸ਼ ਤੇ ਬਰਫ਼ਬਾਰੀ ਨੇ ਭਾਰੀ ਤਬਾਹੀ ਮਚਾਈ ਹੈ।