✕
  • ਹੋਮ

Apple Vs TRAI: ਜੇ ਲੜਾਈ ਜਾਰੀ ਰਹੀ ਤਾਂ iPhone ਹੋ ਜਾਵੇਗਾ ਬੇਕਾਰ, ਜਾਣੋ ਕੀ ਹੈ ਵਜ੍ਹਾ

ਏਬੀਪੀ ਸਾਂਝਾ   |  23 Jul 2018 02:20 PM (IST)
1

DND 2.0 ਪਹਿਲਾਂ ਤੋਂ ਹੀ ਗੂਗਲ ਦੇ ਪਲੇਅ ਸਟੋਰ 'ਤੇ ਉਪਲਬਧ ਹੈ ਤੇ ਯੂਜ਼ਰ ਨੂੰ ਇਸ ਐਪ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਟ੍ਰਾਈ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ।

2

ਐਂਡ੍ਰੌਇਡ ਫ਼ੋਨ 'ਤੇ ਟ੍ਰਾਈ ਦਾ ਇਹ DND 2.0 ਐਪ ਉਪਲਬਧ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਕਮਰਸ਼ੀਅਲ ਕਾਲ ਤੇ ਸੰਦੇਸ਼ ਨੂੰ ਬੰਦ ਕਰ ਸਕਦੇ ਹਨ।

3

ਟ੍ਰਾਈ ਦੇ ਇਸ ਕਦਮ 'ਤੇ ਐਪਲ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ।

4

ਇਸ ਕਦਮ ਨਾਲ ਐਪਲ ਦੀ ਵਿਕਰੀ 'ਤੇ ਹੋ ਸਕਦਾ ਹੈ ਅਸਰ: ਆਪਣੇ ਆਈਓਐਸ ਐਪ ਸਟੋਰ 'ਤੇ ਐਪਲ ਨੇ DND 2.0 ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ ਇਸ ਕਦਮ ਨਾਲ ਐੱਪਲ ਦੀ ਸੇਲ 'ਤੇ ਅਸਰ ਪੈ ਸਕਦਾ ਹੈ। ਜਿਸ ਨਾਲ ਦੇਸ਼ ਵਿੱਚ ਫ਼ੋਨ ਦੀ ਵਿਕਰੀ ਵੀ ਘਟ ਸਕਦੀ ਹੈ।

5

ਸਪੈਮ ਕਾਲ ਤੇ ਮੈਸੇਜ ਨਾਲ ਲੜਨ ਲਈ ਐਪਲ ਕੀ ਕਰ ਰਿਹਾ ਹੈ: ਆਉਣ ਵਾਲੇ ਆਈਓਐਸ 12 ਵਿੱਚ ਐੱਪਲ ਨੇ ਇੱਕ ਫੀਚਰ ਨੂੰ ਸ਼ਾਮਲ ਕੀਤਾ ਹੈ ਜੋ ਅਜਿਹੇ ਮੈਸੇਜ ਨੂੰ ਰਿਪੋਰਟ ਕਰੇਗਾ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਆਪਣਾ ਐਪ ਲਾਂਚ ਕਰਨਾ ਚਾਹੁੰਦੀ ਹੈ।

6

ਜੇਕਰ ਅਜਿਹਾ ਹੋਇਆ ਤਾਂ ਕੀ ਹੋਵੇਗਾ: ਜੇਕਰ ਅਜਿਹਾ ਹੁੰਦਾ ਹੈ ਤਾਂ ਆਈਫ਼ੋਨ ਤੇ ਐੱਪਲ ਵਾਚ ਵਰਤਣ ਵਾਲਿਆਂ ਦੇ ਮੋਬਾਈਲ ਨੰਬਰ ਡੀਐਕਟੀਵੇਟ ਹੋ ਜਾਣਗੇ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਆਈਫ਼ੋਨ ਯੂਜ਼ਰਜ਼ ਨੂੰ ਮੋਬਾਈਲ ਕੁਨੈਕਟੀਵਿਟੀ ਤੋਂ ਹਮੇਸ਼ਾ ਲਈ ਕਟ ਕਰ ਦਿੱਤਾ ਜਾਵੇਗਾ।

7

ਟ੍ਰਾਈ ਚਾਹੁੰਦੀ ਹੈ ਕਿ ਐੱਪਲ ਅਜਿਹਾ ਕਰੇ, ਪਰ ਐਪਲ ਇਸ ਲਈ ਇਜਾਜ਼ਤ ਨਹੀਂ ਦੇ ਰਿਹਾ ਹੈ ਤੇ ਇਹੋ ਮੁੱਦਾ ਹੈ ਜੋ ਪਿਛਲੇ ਇੱਕ ਸਾਲ ਤੋਂ ਦੋਵਾਂ ਦਰਮਿਆਨ ਫਸਿਆ ਹੋਇਆ ਹੈ। ਹਾਲਾਂਕਿ, ਗੂਗਲ ਨੇ ਇਸ ਲਈ ਟ੍ਰਾਈ ਨੂੰ ਇਜਾਜ਼ਤ ਦੇ ਦਿੱਤੀ ਹੈ। ਟ੍ਰਾਈ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਨਿਯਮ ਦਾ ਪਾਲਣ ਨਹੀਂ ਕਰਦਾ ਤਾਂ ਉਸ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।

8

ਅਜਿਹਾ ਕਿਉਂ: ਐੱਪਲ ਕਿਸੇ ਵੀ ਤੀਜੀ ਧਿਰ ਐਪ ਨੂੰ ਕਾਲ ਤੇ ਐਸਐਮਐਸ ਨੂੰ ਵਰਤਣ ਦੀ ਸੁਵਿਧਾ ਨਹੀਂ ਦਿੰਦਾ।

9

ਐਪਲ ਨੇ ਟ੍ਰਾਈ ਨੂੰ ਆਪਣਾ ਨਵਾਂ ਐਪ DND 2.0 ਨੂੰ ਐਪ ਸਟੋਰ 'ਤੇ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।

10

ਸਪੈਮ ਕਾਲ ਨਾਲ ਲੜਨ ਲਈ ਟ੍ਰਾਈ ਦਾ ਨਵਾਂ ਨਿਯਮ: ਟ੍ਰਾਈ ਆਪਣਾ ਨਵਾਂ ਨਿਯਮ ਕਮਰਸ਼ੀਅਲ ਕਾਲ ਤੇ ਮੈਸੇਜ ਨੂੰ ਸਿੱਧਾ ਰਿਪੋਰਟ ਕਰਨ ਲਈ ਲੈ ਆਇਆ ਹੈ।

11

ਜੇਕਰ ਤੁਸੀਂ ਐਪਲ ਆਈਫ਼ੋਨ ਵਰਤਦੇ ਹੋ ਤਾਂ ਛੇਤੀ ਹੀ ਤੁਹਾਨੂੰ ਟੈਲੀਕਾਮ ਆਪ੍ਰੇਟਰ ਵੱਲੋਂ ਡੀ-ਐਕਟੀਵੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਯਾਨੀ ਟ੍ਰਾਈ ਦੇ ਕੁਝ ਨਿਯਮਾਂ ਨੂੰ ਐਪਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਨਵੇਂ ਨਿਯਮ ਰੈਗੂਲੇਸ਼ਨ ਕਮਰਸ਼ੀਅਲ ਕਾਲਜ਼ ਤੇ ਐਸਐਮਐਸ ਤੋਂ ਛੁਟਕਾਰਾ ਦਿਵਾਉਣ ਲਈ ਹਨ, ਜਿਸ ਨੂੰ ਸਾਰੇ ਟੈਲੀਕਾਮ ਸੈਕਟਰ ਵਾਲਿਆਂ ਨੂੰ ਮੰਨਣਾ ਹੋਵੇਗਾ। ਇਹ ਹਨ ਉਹ 10 ਚੀਜ਼ਾਂ ਜੋ ਦੱਸਣਗੀਆਂ ਕਿ ਟ੍ਰਾਈ ਦੇ ਨਵੇਂ ਨਿਯਮ ਨਾਲ ਐਪਲ ਨਾਲ ਕਿਉਂ ਵਧੀ ਹੈ ਤਕਰਾਰ ਤੇ ਆਉਣ ਵਾਲੇ ਸਮੇਂ ਵਿੱਚ ਕਿਵੇਂ ਵੋਡਾਫ਼ੋਨ, ਏਅਰਟੈੱਲ ਤੇ ਹੋਰ ਟੈਲੀਕਾਮ ਕੰਪਨੀਆਂ ਆਈਫ਼ੋਨ ਯੂਜ਼ਰ ਨੂੰ ਆਪਣੀ ਸੇਵਾ ਦੇਣਾ ਬੰਦ ਕਰ ਦੇਵੇਗੀ।

  • ਹੋਮ
  • ਭਾਰਤ
  • Apple Vs TRAI: ਜੇ ਲੜਾਈ ਜਾਰੀ ਰਹੀ ਤਾਂ iPhone ਹੋ ਜਾਵੇਗਾ ਬੇਕਾਰ, ਜਾਣੋ ਕੀ ਹੈ ਵਜ੍ਹਾ
About us | Advertisement| Privacy policy
© Copyright@2025.ABP Network Private Limited. All rights reserved.