ਮੀਂਹ ਨੇ ਕੀਤਾ ਲੋਕਾਂ ਦਾ ਜੀਣਾ ਮੁਹਾਲ
ਏਬੀਪੀ ਸਾਂਝਾ | 21 Jul 2018 06:03 PM (IST)
1
ਅੱਜ ਦਿੱਲੀ ਦੇ ਦੁਆਰਕਾ 'ਚ ਕਰੀਬ ਦੋ ਘੰਟੇ ਲਗਾਤਾਰ ਮੋਹਲੇਧਾਰ ਮੀਂਹ ਕਾਰਨ ਸੜਕਾਂ 'ਤੇ ਥਾਂ-ਥਾਂ ਪਾਣੀ ਜਮ੍ਹਾ ਹੋ ਗਿਆ ਹੈ। ਖੜ੍ਹੇ ਹੋਏ ਪਾਣੀ ਕਾਰਨ ਰਾਹਗੀਰ ਵਾਹਨਾਂ ਸਣੇ ਪਾਣੀ 'ਚ ਵੀ ਡਿੱਗੇ।
2
ਦਿੱਲੀ 'ਚ ਬਾਰਸ਼ ਦੀ ਵਜ੍ਹਾ ਨਾਲ ਜਹਾਂਗੀਰ ਪੁਰੀ ਵਾਲੇ ਮਾਰਗ 'ਤੇ ਵੀ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਇਸ ਪਾਸੇ ਜਾਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
3
ਦਿੱਲੀ 'ਚ ਲਗਾਤਾਰ 2 ਘੰਟੇ ਹੋਈ ਮੋਹਲੇਧਾਰ ਵਰਖਾ ਤੋਂ ਬਾਅਦ ਦਿਨ 'ਚ ਹੀ ਹਨ੍ਹੇਰਾ ਛਾਅ ਗਿਆ। ਚਾਰੇ ਪਾਸੇ ਪਾਣੀ ਖੜ੍ਹਾ ਹੋਣ ਕਾਰਨ ਗੱਡੀਆਂ ਰਾਹ 'ਚ ਹੀ ਅਟਕ ਗਈਆਂ ਹਨ।
4
ਨਵੀਂ ਦਿੱਲੀ: ਦੇਸ਼ 'ਚ ਕਈ ਥਾਈਂ ਬਾਰਸ਼ ਦਾ ਕਹਿਰ ਜਾਰੀ ਹੈ। ਬਾਰਸ਼ ਕਾਰਨ ਉੜੀਸਾ 'ਚ ਚਾਰ ਟਰੇਨਾ ਰਾਹ 'ਚ ਹੀ ਫਸ ਗਈਆਂ। ਦੂਜੇ ਪਾਸੇ ਦਿੱਲੀ ਐਨਸੀਆਰ 'ਚ ਹੋਈ ਬਾਰਸ਼ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।