ਦੇਸ਼ ਭਰ ਦੇ ਅਖਬਾਰਾਂ ਦੀ ਸੁਰਖੀ ਬਣਿਆ ਰਾਹੁਲ ਦਾ ‘ਜੱਫਾ’
ਗਾਜ਼ਿਆਬਾਦ ਤੋਂ ਛਪਣ ਵਾਲੇ ਹਿੰਦੀ ਅਖ਼ਬਾਰ ਨੇ ਲਿਖਿਆ, ‘ਇਲਜ਼ਾਮ ਲਾ ਮੋਦੀ ਦੇ ਗਲੇ ਲੱਗੇ ਰਾਹੁਲ ਤੋ ਪਲਟਵਾਰ ਗਲੇ ਪੜੇ’।
ਦਿੱਲੀ ਤੋਂ ਛਪਣ ਵਾਲੇ ਹਿੰਦੀ ਅਖ਼ਬਾਰ ‘ਅਮਰ ਉਜਾਲਾ’ ਨੇ ਲਿਖਿਆ, ‘199 ਵੋਟਾਂ ਨਾਲ ਡਿੱਗਿਆ ਅਵਿਸ਼ਵਾਸ’।
ਭੋਪਾਲ ਤੋਂ ਛਪਣ ਵਾਲੇ ਅਖ਼ਬਾਰ ‘ਦੈਨਿਕ ਭਾਸਕਰ’ ਨੇ ਲਿਖਿਆ, ‘ਗਲੇ ਪੜਾ ਅ ਵਿਸ਼ਵਾਸ’।
ਦਿੱਲੀ ਤੋਂ ਛਪਣ ਵਾਲੇ ਹਿੰਦੀ ਅਖ਼ਬਾਰ ‘ਹਿੰਦੁਸਤਾਨ’ ਨੇ ਲਿਖਿਆ, ‘ਸ਼ਿਵ ਸੇਨਾ ਦੇ ਬਿਨ੍ਹਾਂ ਸਰਕਾਰ ਨੇ ਜਿੱਤਿਆ ਭਰੋਸਾ’।
ਦਿੱਲੀ ਤੋਂ ਛਪਣ ਵਾਲੇ ਹਿੰਦੀ ਅਖ਼ਬਾਰ ‘ਦੈਨਿਕ ਜਾਗਰਣ’ ਨੇ ਪੀਐਮ ਮੋਦੀ ਦੀ ਗੱਲ ਨੂੰ ਕੋਟ ਕਰ ਕੇ ਲਿਖਿਆ, ‘ਅਸੀਂ ਤੁਹਾਡੇ ਵਾਂਗ ਸੌਦਾਗਰ ਨਹੀਂ: ਮੋਦੀ’।
ਕੋਲਕਾਤਾ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਦਿ ਸਟੇਟਸਮੈਨ’ ਨੇ ਲਿਖਿਆ, ‘ਸਖ਼ਤ ਆਲੋਚਨਾ ਦੇ ਬਾਅਦ ਰਾਹੁਲ ਨੇ ਮੋਦੀ ਨੂੰ ਲਾਇਆ ਗਲ਼ੇ’।
ਦਿੱਲੀ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੁਸਤਾਨ ਟਾਈਮਜ਼’ ਨੇ ਲਿਖਿਆ, ‘ਆਲੋਚਨਾਵਾਂ ਦੇ ਬਾਅਦ, ਪੀਐਮ ਨੇ ਜਿੱਤਿਆ ਟੈਸਟ’।
ਦਿੱਲੀ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਦਿ ਟਾਈਮਜ਼ ਆਫ ਇੰਡੀਆ’ ਨੇ ਲਿਖਿਆ, ‘ਰਾਹੁਲ ਦੀ ਉਡਾਣ ਦੇ ਬਾਵਜੂਦ ਮੋਦੀ ਦੀ ਜਿੱਤ’।
ਕੋਲਕਾਤਾ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਦਿ ਟੈਲੀਗਰਾਫ’ ਨੇ ਲਿਖਿਆ, ‘ਗਲ਼ੇ ਲਾਉਣ ਲਾਨ ਪਿਘਲਿਆ 56 ਇੰਚ ਦੀ ਸੀਨਾ’।
ਦਿੱਲੀ ਵਿੱਚ ਛਪਣ ਵਾਲੇ ਅੰਗਰੇਜ਼ੀ ਅਖਬਾਰ ‘ਦਿ ਇੰਡੀਅਨ ਐਕਸਪ੍ਰੈੱਸ’ ਨੇ ਲਖਿਆ ਕਿ ਵਿਰੋਧੀ ਧਿਰ ਹਾਰੀ ਗਲ਼ੇ ਲਾਉਣ ਦੀ ਲੜਾਈ।
ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖਿਲਾਫ ਲੋਕਸਭਾ ਵਿੱਚ ਬੇਭਰੋਸਗੀ ਮਤਾ ਖਾਰਜ ਹੋ ਗਿਆ। ਕੇਂਦਰ ਸਰਕਾਰ ਦੇ ਪੱਖ ਵਿੱਚ 325 ਵੋਟਾਂ ਪਈਆਂ ਜਦਕਿ ਵਿਰੋਧੀ ਧਿਰ ਦੇ ਹਿੱਸੇ ਮਹਿਜ਼ 126 ਵੋਟਾਂ ਹੀ ਆਈਆਂ। ਇਸ ਮਤੇ ਦੌਰਾਨ ਰਾਹੁਲ ਨੇ ਪੀਐਮ ਮੋਦੀ ਨੂੰ ਗਲ਼ੇ ਨਾਲ ਲਾਇਆ। ਇਸ ਪਿੱਛੋਂ ਰਾਹੁਲ ਗਾਂਧੀ ਅੱਖ ਮਾਰਦੇ ਵੀ ਨਜ਼ਰ ਆਏ। ਦੇਸ਼ ਦੇ ਹਰ ਅਖਬਾਰ ਨੇ ਰਾਹੁਲ ਦੇ ਮੋਦੀ ਨੂੰ ਗਲ਼ੇ ਲਾਉਣ ਸਬੰਧੀ ਸੁਰਖੀਆਂ ਬਣਾਈਆਂ ਹਨ।
ਚੰਡੀਗੜ੍ਹ ਤੋਂ ਛਪਣ ਵਾਲੇ ਅਖਬਾਰ ‘ਪੰਜਾਬੀ ਟ੍ਰਿਬਿਊਨ’ ਨੇ ਲਿਖਿਆ, ‘ਮੋਦੀ ਸਰਕਾਰ ਖਿਲਾਫ ਬੇਵਸਾਹੀ ਮਤਾ ਅਪ੍ਰਵਾਨ।’