ਦੇਸ਼ ਦਾ ਸਭ ਤੋਂ ਲੰਬਾ ਰੇਲਵੇ ਪੁਲ ਮੁਕੰਮਲ, 5800 ਕਰੋੜ ਆਇਆ ਖਰਚ
ਬ੍ਰਹਮਪੁੱਤਰ ਨਦੀ ’ਤੇ ਬਣਿਆ ਇਹ ਪੁਲ਼ 42 ਖੰਭਿਆਂ ਦੇ ਸਹਾਰੇ ਟਿਕਾਇਆ ਗਿਆ ਹੈ ਤੇ ਨਦੀ ਦੇ ਅੰਦਰ 62 ਮੀਟਰ ਤਕ ਗੱਡਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਪੁਲ਼ 8 ਤੀਬਰਤਾ ਵਾਲੇ ਭੂਚਾਲ ਨੂੰ ਝੱਲਣ ਦੀ ਸਮਰਥਾ ਰੱਖਦਾ ਹੈ। (ਤਸਵੀਰਾਂ- ਏਐਨਆਈ)
Download ABP Live App and Watch All Latest Videos
View In Appਪੁਲ਼ ’ਤੇ 3 ਲੇਨ ਦੀ ਸੜਕ ਬਣਾਈ ਗਈ ਹੈ ਤੇ ਹੇਠਲੇ ਹਿੱਸੇ ਵਿੱਚ ਦੋ ਰੇਲਵੇ ਟਰੈਕ ਬਣਾਏ ਗਏ ਹਨ। ਇਸ ’ਤੇ 100 ਕਿਲੋਮੀਟਰ ਦੀ ਰਫ਼ਤਾਰ ਨਾਲ ਰੇਲਾਂ ਦੌੜ ਸਕਣਗੀਆਂ। ਪੁਲ਼ ਬਣਾਉਣ ’ਤੇ 5800 ਕਰੋੜ ਦੀ ਲਾਗਤ ਆਈ ਹੈ।
ਬੌਗੀਬੀਲ ਪੁਲ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬ੍ਰਹਮਪੁੱਤਰ ਨਦੀ ਦੇ ਦੱਖਣ ਤੱਟ ਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਧੇਮਾਜੀ ਜ਼ਿਲ੍ਹੇ ਵਿੱਚ ਸਿਲਾਪਾਥਰ ਨਾਲ ਜੋੜੇਗਾ। ਇਸ ਪੁਲ਼ ਨਾਲ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਪੁਲ 4.94 ਕਿਲੋਮੀਟਰ ਲੰਮਾ ਹੈ ਜਿਸ ਨਾਲ ਅਸਾਮ ਦੇ ਤਿਨਸੁਕੀਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤਕ ਦਾ ਸਫ਼ਰ 10 ਘੰਟੇ ਤੋਂ ਵੀ ਵੱਧ ਸਮੇਂ ਤਕ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬੌਗੀਬੀਲ ਪੁਲ਼ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲ ਨੂੰ ਹਰੀ ਝੰਡੀ ਦਿਖਾ ਕੇ ਦੇਸ਼ ਦੇ ਸਭ ਤੋਂ ਲੰਮੇ ਰੇਲ-ਸੜਕ ਪੁਲ਼ ਦਾ ਸ਼ੁਭ ਆਰੰਭ ਕਰਨਗੇ। ਇਹ ਰੇਲ ਤਿਨਸੁਕੀਆ-ਨਾਹਰਲਗੁਨ ਇੰਟਰਸਿਟੀ ਐਕਸਪ੍ਰੈੱਸ ਹੋਏਗੀ। ਇਸ ਨੂੰ ਹਫ਼ਤੇ ਵਿੱਚ ਪੰਜ ਦਿਨ ਚਲਾਇਆ ਜਾਏਗਾ।
- - - - - - - - - Advertisement - - - - - - - - -