✕
  • ਹੋਮ

Assembly Election 2018: ਪੰਜ ਸੂਬਿਆਂ ਦੇ ਨਤੀਜਿਆਂ 'ਤੇ ਕੀ ਬੋਲੇ ਵੱਡੇ ਲੀਡਰ

ਏਬੀਪੀ ਸਾਂਝਾ   |  11 Dec 2018 04:11 PM (IST)
1

ਬੀਜੇਪੀ ਦੇ ਕੇਂਦਰ ਤੇ ਮਹਾਰਾਸ਼ਟਰ ਸਹਿਯੋਗੀ ਦਲ ਸ਼ਿਵ ਸੈਨਾ ਲੀਡਰ ਤੇ ਸਾਂਸਦ ਸੰਜੈ ਰਾਊਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਰਾਊਤ ਨੇ ਕਿਹਾ ਕਿ ਤਾਜ਼ਾ ਨਤੀਜਿਆਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ 2014 ਵਾਲਾ ਰਾਹੁਲ ਗਾਂਧੀ ਸਮਝਣ ਦੀ ਗ਼ਲਤੀ ਨਾ ਕੀਤੀ ਜਾਏ।

2

ਰਾਜਸਥਾਨ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੇ ਵੀ ਕਾਂਗਰਸ ਵਿਚਾਰਧਾਰਾ ਰੱਖਣ ਵਾਲੇ ਜੇ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੋ ਜਿੱਤਣ ਦੀ ਸਥਿਤੀ ਵਿੱਚ ਹਨ, ਉਹ ਉਨ੍ਹਾਂ ਲੋਕਾਂ ਦੇ ਵੀ ਸੰਪਰਕ ਵਿੱਚ ਹਨ।

3

ਕਾਂਗਰਸ ਦੇ ਵੱਡੇ ਲੀਡਰ ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਚਾਰ ਮੁਖੀ ਜਿਓਤੀਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਬਦਲਾਅ ਦੀ ਇੱਛਾ ਜ਼ਾਹਰ ਹੁੰਦੀ ਹੈ। ਕਾਂਗਰਸ ਨੂੰ ਮਿਲ ਰਹੀ ਬੜ੍ਹਤ ਨਾਲ ਪਾਰਟੀ ਵਰਕਰ ਜਸ਼ਨ ਵਿੱਚ ਡੁੱਬੇ ਹੋਏ ਹਨ।

4

ਉਨ੍ਹਾਂ ਤੋਂ ਇਲਾਵਾ ਪੱਛਮ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਮੇਸ਼ਾ ਜਨਤਾ ਹੀ ‘ਮੈਨ ਆਫ ਦ ਮੈਚ’ ਹੁੰਦੀ ਹੈ। 2019 ਦੇ ਫਾਈਨਲ ਮੈਚ ਦਾ ਇਹੀ ਅਸਲੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬੀਜੇਪੀ ਖ਼ਿਲਾਫ਼ ਵੋਟ ਦਿੱਤੀ ਹੈ ਤੇ ਇਹ ਲੋਕਾਂ ਦਾ ਵੱਡਾ ਫੈਸਲਾ ਹੈ। ਅਨਿਆਂ ’ਤੇ ਲੋਕਤੰਤਰ ਦੀ ਜਿੱਤ ਹੈ।

5

ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੋਣ ਰੁਝਾਨਾਂ ਸਬੰਧੀ ਕਿਹਾ ਕਿ ਹਾਲੇ ਤਕ ਕੁਝ ਸਾਫ ਨਹੀਂ। ਇਸ ਦੇ ਨਾਲ-ਨਾਲ ਉਨ੍ਹਾਂ ਜੇਤੂ ਪਾਰਟੀ ਤੇ ਸਾਰੇ ਜੇਤੂ ਵਿਧਾਇਕਾਂ ਨੂੰ ਵਧਾਈ ਦਿੱਤੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਤੇਲੰਗਾਨਾ ਵਿੱਚ ਮਹਾਂਗਠਜੋੜ ਦੀ ਹਾਰ ਹੋਈ ਹੈ।

6

ਉੱਧਰ ਤੇਲੰਗਾਨਾ ਵਿੱਚ ਜਿੱਤ ਮਗਰੋਂ ਟੀਆਰਐਸ ਮੁਖੀ ਦੀ ਧੀ ਕੇ ਕਵਿਤਾ ਨੇ ਇਸ ਜਿੱਤ ਸਬੰਧੀ ਮੀਡੀਆ ਨੂੰ ਕਿਹਾ ਕਿ ਹਾਰਨ ਵਾਲੀ ਪਾਰਟੀ ਅਕਸਰ ਇਹੀ ਕਹਿੰਦੀ ਹੈ ਕਿ ਈਵੀਐਮ ਨੂੰ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਰਾਸਰ ਗ਼ਲਤ ਹੈ। ਉਨ੍ਹਾਂ ਸਪਸ਼ਟ ਕਰਵਾਇਆ ਕਿ ਪਿਛਲੇ ਦਿਨੀਂ ਮੁੱਖ ਚੋਣ ਕਮਿਸ਼ਨ ਨੇ ਵੀ ਇਹੀ ਕਿਹਾ ਸੀ ਕਿ ਈਵੀਐਮ ਨੂੰ ਇੰਨੀ ਆਸਾਨੀ ਨਾਲ ਹੈਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ।

7

ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਹੁਣ ਤਕ ਦੇ ਰੁਝਾਨ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਆਪਣੀ ਸਰਕਾਰ ਬਣਾ ਸਕਦੀ ਹੈ। ਰਾਜਸਥਾਨ ਵਿੱਚ ਕਾਂਗਰਸ ਦੇ ਵੱਡੇ ਲੀਡਰਾਂ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਆਪਣੀ ਦਾਅਵੇਦਾਰੀ ਤੇਜ਼ ਕਰ ਲਈ ਹੈ। ਸਚਿਨ ਪਾਇਲਟ ਦੀ ਪ੍ਰੈੱਸ ਕਾਨਫਰੰਸ ਬਾਅਦ ਅਸ਼ੋਕ ਗਹਿਲੋਤ ਵੀ ਮੀਡੀਆ ਸਾਹਮਣੇ ਆਏ ਤੇ ਬਿਨ੍ਹਾ ਕਹੇ ਸੀਐਮ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਸ ਦੌਰਾਨ ਗਹਿਲੋਤ ਨੇ ਕਿਹਾ ਕਿ ਕਾਂਗਰਸ ਨੂੰ ਜਨਾਦੇਸ਼ ਮਿਲਿਆ ਹੈ ਪਰ ਸੀਐਮ ਦਾ ਫੈਸਲਾ ਪਾਰਟੀ ਤੇ ਵਿਧਾਇਕ ਦਲ ’ਤੇ ਛੱਡਿਆ ਗਿਆ ਹੈ।

  • ਹੋਮ
  • ਭਾਰਤ
  • Assembly Election 2018: ਪੰਜ ਸੂਬਿਆਂ ਦੇ ਨਤੀਜਿਆਂ 'ਤੇ ਕੀ ਬੋਲੇ ਵੱਡੇ ਲੀਡਰ
About us | Advertisement| Privacy policy
© Copyright@2025.ABP Network Private Limited. All rights reserved.