ਦੋ ਅਮਰੀਕੀ ਜਹਾਜ਼ ਆਪਸ 'ਚ ਟਕਰਾਏ, ਭਿਆਨਕ ਹਾਦਸਾ
Download ABP Live App and Watch All Latest Videos
View In Appਅਯੋਧਿਆ ‘ਚ ਬਾਬਰੀ ਮਸਜ਼ਿਦ ਦਾ ਨਿਰਮਾਣ 1528 ‘ਚ ਹੋਇਆ ਸੀ।
ਇਲਾਹਾਬਾਦ ਕੋਰਟ ਨੇ ਵੀ ਇਸ ਨੂੰ 2010 ਦੇ ਫੈਸਲੇ ‘ਚ ਬਰਕਾਰ ਰੱਖਿਆ। ਸੁਪਰੀਮ ਕੋਰਟ ਨੇ ਰੀਵਿਊ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਕੰਮ ਨੂੰ ਸੰਵਿਧਾਨ ਦੀ ਬਣਤਰ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਸੀ।
ਬਾਅਦ ‘ਚ ਅਡਵਾਨੀ ਤੇ ਜੋਸ਼ ਖਿਲਾਫ ਅਪਰਾਧਕ ਸਾਜ਼ਿਸ਼ ਰਚਣ ਦੇ ਇਲਜ਼ਾਮ ਸਾਬਤ ਨਹੀਂ ਹੋ ਪਾਏ ਤੇ ਕੋਰਟ ਨੇ ਇਨ੍ਹਾਂ ਨੂੰ 2001 ‘ਚ ਹਟਾ ਦਿੱਤਾ।
ਸੀਬੀਆਈ ਨੇ ਅਡਵਾਨੀ ਤੇ 20 ਹੋਰ ਮੁਲਜ਼ਮਾਂ ਖਿਲਾਫ ਦਫਾ 153ਏ ਤੇ ਬੀ ਨਾਲ 505 ਯਾਨੀ ਭੜਕਾਊ ਭਾਸ਼ਨ ਤੇ ਸਮਾਜ ‘ਚ ਦੰਗੇ ਫੈਲਾਉਣ ਦੇ ਇਲਜ਼ਾਮ ‘ਚ ਵੀ ਚਾਰਜਸੀਟ ਦਾਖਲ ਕੀਤੀ ਸੀ।
ਸਾਹਮਣੇ ਆਏ ਨਾਂ ਕਾਫੀ ਫੇਮਸ ਹੋਏ ਸੀ। ਹੁਣ ਇਨ੍ਹਾਂ ਵਿੱਚੋਂ ਚਾਰ ਮੁਲਜ਼ਮ ਬਾਲਾ ਸਾਹਿਬ ਠਾਕਰੇ, ਮੋਰੇਸ਼ਵਰ ਸਾਵੇ, ਮਹੰਤ ਅਵੈਦਿਆਨਾਥ ਤੇ ਪਰਮਹੰਸ ਰਾਮਚੰਦਰ ਦਾਸ ਇਸ ਦੁਨੀਆ ‘ਚ ਨਹੀਂ ਹਨ। ਬਾਕੀ ਸਭ ਜ਼ਮਾਨਤ ‘ਤੇ ਹਨ।
ਇਸ ਤ੍ਰਾਸਦੀ ‘ਚ ਪੁਲਿਸ ਨੇ ਮਾਮਲਾ ਦਰਜ ਕਰ ਮੁਕੱਦਮਾ ਦਾਇਰ ਕੀਤਾ ਤੇ ਜਾਂਚ ਦੀ ਜ਼ਿੰਮੇਦਾਰੀ ਸੀਬੀਆਈ ਨੂੰ ਮਿਲੀ ਸੀ। ਸੀਬੀਆਈ ਨੇ 5 ਸਤੰਬਰ, 1993 ‘ਚ ਚਾਰਜਸੀਟ ਦਾਖਲ ਕੀਤੀ ਸੀ ਜਿਸ ‘ਚ 48 ਲੋਕਾਂ ਦੇ ਨਾਂ ਸਾਹਮਣੇ ਆਏ ਸੀ।
ਬਾਬਰੀ ਮਸਜਿਦ ਦੀ ਇਸ ਘਟਨਾ ਦੌਰਾਨ ਭਾਜਪਾ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਅਯੋਧਿਆ ‘ਚ ਹੀ ਮੌਜੂਦ ਸੀ। ਉਮਾ ਨੇ ਖੁਦ ਕਿਹਾ, ‘ਮੈਂ 5 ਦਿਨ ਪਹਿਲਾਂ ਹੀ ਅਯੋਧਿਆ ‘ਚ ਮੌਜੂਦ ਸੀ। ਇੱਕ ਦਸੰਬਰ ਨੂੰ ਮੈਂ ਉਥੇ ਪਹੁੰਚੀ ਤੇ 7 ਦਸੰਬਰ ਦੀ ਸਵੇਰ ਤਕ ਉੱਥੇ ਹੀ ਸੀ’।
ਲਾਲ ਕ੍ਰਿਸ਼ਨ ਅਡਵਾਨੀ ਰਾਮ ਮੰਦਰ ਅੰਦੋਲਨ ਦਾ ਸਭ ਤੋਂ ਵੱਡਾ ਚਿਹਰਾ ਸੀ। ਇਸੇ ਮੁੱਦੇ ਕਰਕੇ 1989 ‘ਚ ਲੋਕ ਸਭਾ ਚੋਣਾਂ ‘ਚ 9 ਸਾਲ ਪੁਰਾਣੀ ਭਾਜਪਾ 2 ਸੀਟਾਂ ਤੋਂ ਵਧਕੇ 85 ‘ਤੇ ਪਹੁੰਚ ਗਈ ਸੀ।
6 ਦਸੰਬਰ, 1992 ਦੀ ਸਵੇਰ ਕਰੀਬ ਸਾਢੇ 10 ਵਜੇ ਲੱਖਾਂ ਦੀ ਗਿਣਤੀ ‘ਚ ਲੋਕਾਂ ਨੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਾਉਂਦੇ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਅਸ਼ੋਕ ਸਿੰਘਲ, ਕਾਰ-ਸੇਵਕਾਂ ਨਾਲ ਉੱਥੇ ਮੌਜੂਦ ਸੀ। ਇਸ ਤੋਂ ਕੁਝ ਸਮੇਂ ਬਾਅਦ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਵੀ ਇੱਥੇ ਲੋਕਾਂ ਨਾਲ ਜੁੜ ਗਏ। ਇਸ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਵੀ ਇੱਥੇ ਪਹੁੰਚੇ ਸੀ।
ਗੁੱਸੇ ਨਾਲ ਭਰੀ ਭੀੜ ਨੇ ਸਿਰਫ 5 ਘੰਟਿਆਂ ‘ਚ ਹੀ ਇਸ ਦੇ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਇਸ ਤੋਂ ਬਾਅਦ ਦੇਸ਼ ‘ਚ ਫਿਰਕੂ ਦੰਗੇ ਫੈਲ ਗਏ ਸੀ, ਜਿਸ ਵਿੱਚ ਕਈ ਬੇਗੁਨਾਹਾਂ ਦੀ ਜਾਨ ਚਲੀ ਗਈ ਸੀ।
ਅੱਜ ਤੋਂ 26 ਸਾਲ ਪਹਿਲਾਂ ਅਯੋਧਿਆ ‘ਚ 6 ਦਸੰਬਰ ਨੂੰ ਲੱਖਾਂ ਦੀ ਗਿਣਤੀ ‘ਚ ਕਾਰ ਸੇਵਕਾਂ ਨੇ ਅਯੋਧਿਆ ਪਹੁੰਚ ਕੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ।
- - - - - - - - - Advertisement - - - - - - - - -