ਦੁਨੀਆ ਦੀਆਂ 100 ਸਭ ਤੋਂ ਸ਼ਕਤੀਸਾਲੀ ਔਰਤਾਂ ਦੀ ਲਿਸਟ ਜਾਰੀ
ਐਲਸੀਐਲ ਦੀ ਸੀਈਓ ਰੋਸ਼ਨੀ ਨਾਦਰ ਮਲਹੋਤਰਾ 51ਵੇਂ ਨੰਬਰ ‘ਤੇ ਹੈ। ਭਾਰਤ ਦੀ ਕਿਰਨ ਮਜੂਮਦਾਰ ਲਿਸਟ ‘ਚ 60ਵੇਂ ਨੰਬਰ ‘ਤੇ ਹੈ। ਸ਼ੋਭਨਾ ਭਾਰਤੀ 88ਬੇਂ ਨੰਬਰ ‘ਤੇ ਤੇ ਪ੍ਰਿਅੰਕਾ ਚੋਪੜਾ 94ਵੇਂ ਨੰਬਰ ‘ਤੇ ਹੈ।
ਟਰੰਪ ਦੀ ਧੀ ਇਵਾਂਕਾ ਲਿਸਟ ‘ਚ ਚੌਥੇ ਨੰਬਰ ‘ਤੇ ਹੈ। ਉਧਰ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਪੀਐਮ ਸ਼ੇਖ ਹਸੀਨਾ 26ਵੇਂ ਨੰਬਰ ‘ਤੇ ਹੈ।
ਆਈਬੀਐਮ ਦੀ ਸੀਈਓ ਗਿਨੀ ਰੋਮੈਟੀ ਨੇ ਭਵਿੱਖ ਲਈ ਆਪਣੀ ਰਣਨੀਤੀ ਦੇ ਕੇਂਦਰ ‘ਚ ਕਾਗਨਿਟੀਵ ਕੰਪਿਊਟਿੰਗ ਨੂੰ ਰੱਖਿਆ ਗਿਆ ਹੈ, ਨਾਲ ਹੀ ਉਨ੍ਹਾਂ ਨੇ ਬਲਾਕਚੇਨ ਤੇ ਕਵਾਂਟਮ ਕੰਪਿਊਟਿੰਗ ‘ਤੇ ਭਾਰੀ ਦਾਅ ਲਾਏ ਹਨ ਜਿਸ ਨਾਲ ਉਹ 10ਵੇਂ ਨੰਬਰ ‘ਤੇ ਹੈ।
2013 ਤੋਂ ਲੌਕਗੀਡ ਮਾਰਟਿਨ ਦੀ ਸੀਈਓ ਮੈਰੀਲਨ ਹੇਸਨ ਨੇ ਡਿਫੇਂਸ, ਏਅਰੋਸਪੇਸ ਤੇ ਟੈਕਨੋਲੋਜੀ ਦੇ ਖੇਤਰ ‘ਚ ਰੱਖਿਆ ਕੰਪਨੀਆਂ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਚਲਾਇਆ ਹੈ ਜਿਸ ਨਾਲ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਹੋਣ ਦਾ 9ਵਾਂ ਸਥਾਨ ਹਾਸਲ ਹੋਇਆ ਹੈ।
ਫਰਵਰੀ 2014 ਤੋਂ ਯੂ-ਟਿਊਬ ਦੇ ਸੀਈਓ ਦੇ ਤੌਰ ‘ਤੇ ਸੁਜ਼ੈਨ ਵਜਿਕੀ ਨੇ 1.9 ਖ਼ਰਬ ਯੂਜ਼ਰਸ ਦਾ ਬੇਸ ਤਿਆਰ ਕੀਤਾ ਹੈ ਜੋ ਹਰ ਮਹੀਨੇ ਉਸ ਦੀ ਸਾਈਟ ‘ਤੇ ਲਗਾਤਾਰ ਆਉਂਦੇ ਹਨ। ਇਸ ਕੰਮ ਕਰਕੇ ਉਸ ਨੂੰ 7ਵਾਂ ਥਾਂ ਹਾਸਲ ਹੋਇਆ ਹੈ। ਬੈਂਕੋ ਸੈਂਟੇਨਰ ਦੀ ਪ੍ਰਧਾਨ ਤੇ ਕਾਰਜਕਾਰੀ ਨਿਰਦੇਸ਼ਕ ਏਨਾ ਪੇਟਰੀਸੀਆ ਬੋਟਿਨ ਦੁਨੀਆ ਦੀ 8ਵੀਂ ਸਭ ਤੋਂ ਸ਼ਕਤੀਸ਼ਾਲੀ ਔਰਤ ਹੈ।
ਮੇਲਿੰਡਾ ਗੈਟਸ ਨੇ ਬਿੱਲ ਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਸਹਿ-ਪ੍ਰਧਾਨ ਦੇ ਤੌਰ ‘ਤੇ ਦਾਨ ਦੇ ਮਾਮਲੇ ‘ਚ ਸਭ ਤੋਂ ਸ਼ਕਤੀਸ਼ਾਲੀ ਔਰਤਾਂ ‘ਚ ਆਪਣੀ ਛੇਵੇਂ ਨੰਬਰ ‘ਤੇ ਥਾਂ ਬਣਾਈ ਹੈ।
ਫਿਡੇਲਿਟੀ ਇੰਨਵੈਸਟਮੈਂਟਸ ਦੀ ਸੀਈਓ ਅਬੀਗੈਲ ਜਾਨਸਨ 72 ਸਾਲ ਪੁਰਾਣੀ ਕੰਪਨੀ ‘ਚ ਚੀਜ਼ਾਂ ‘ਚ ਵਿਆਪਕ ਬਦਲਾਅ ਤੋਂ ਡਰਦੀ ਹੈ, ਪ੍ਰੇਸ਼ਾਨੀਆਂ ਦੇ ਨਵੇਂ ਹੱਲ ‘ਤੇ ਧਿਆਨ ਕੇਂਦਰਤ ਕਰਨ ਲਈ ਆਪਣੇ ਕਾਨੂੰਨੀ ਧਨ ਖੋਹਣ ਵਾਲੇ ਮਿਊਚਅਲ ਫੰਡ ਤੋਂ ਦੂਰ ਹੋ ਕੇ ਉਹ ਨਵੇਂ ਰਸਤੇ ਲੱਭ ਰਹੀ ਹੈ। ਉਹ ਦੁਨੀਆ ਦੀਆਂ ਸਭ ਤੋਂ ਸ਼ਕਤੀਸਾਲੀ ਔਰਤਾਂ ਦੀ ਲਿਸਟ ‘ਚ 5ਵੇਂ ਨੰਬਰ ‘ਤੇ ਆਉਂਦੀ ਹੈ।
ਚੌਥੇ ਨੰਬਰ ‘ਤੇ ਮੈਰੀ ਬਰਾ ਹੈ। ਬਾਰਾ ਨੇ ਇਲੈਕਟ੍ਰਿਕ ਵਾਹਨਾਂ, ਆਪ ਚੱਲਣ ਵਾਲੀਆਂ ਕਾਰਾਂ ਤੇ ਮੇਵੇਨ ਨਾਂ ਦੇ ਰਾਈਡ ਸ਼ੇਅਰਿੰਗ ਸਰਵਿਸ ‘ਚ ਅਰਬਾਂ ਰੁਪਏ ਖਰਚ ਕੀਤਾ ਹੈ ਤਾਂ ਜੋ ਨਿਰਮਾਤਾ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਕ੍ਰਿਸਟੀਨ ਲੇਗਾਈ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਹੈ। ਉਹ ਸਾਲ 2011 ਤੋਂ ਇੰਟਰਨੈਸ਼ਨਲ ਮੌਨੀਟਰੀ ਫੰਡ ਦੇ ਪ੍ਰਧਾਨ ਦੇ ਅਹੁਦੇ ‘ਤੇ ਬਰਕਰਾਰ ਹੈ। ਉਸ ਕੋਲ ਚੀਨ, ਰੂਸ ਤੇ ਬ੍ਰਿਟੇਨ ਸਮੇਤ 189 ਦੇਸ਼ਾਂ ਨੂੰ ਆਰਥਿਕ ਨਿਰੀਖਣ ਦੇਣ ਦਾ ਮਹੱਤਵਪੂਰਨ ਕੰਮ ਹੈ।
ਦੁਨੀਆ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਸਥਾਨ ਬ੍ਰਿਟੇਨ ਦੀ ਪੀਐਮ ਥੇਰੇਸਾ ਮੇ ਨੂੰ ਹਾਸਲ ਹੋਇਆ ਹੈ। ਉਸ ਨੂੰ ਇਹ ਥਾਂ ਬ੍ਰੇਕਜ਼ਿਟ ਤੋਂ ਬਾਅਦ ਬ੍ਰਿਟੇਨ ਨੂੰ ਲੈ ਕੇ ਜਾਰੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਮਿਲੀ ਹੈ।
ਲਿਸਟ ‘ਚ ਪਹਿਲੇ ਨੰਬਰ ‘ਤੇ ਜਰਮਨ ਦੀ ਚਾਂਸਲਰ ਏਂਜਲਾ ਮਰਕੇਲ ਹੈ, ਜੋ 2005 ‘ਚ ਪਹਿਲੀ ਵਾਰ ਇੱਥੋਂ ਦੀ ਚਾਂਸਲਰ ਬਣੀ ਸੀ। ਉਹ ਹੁਣ ਆਪਣੇ ਚੌਥੇ ਕਾਰਜਕਾਲ ‘ਚ ਹੈ। ਇਹ ਗੱਲ ਉਸ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਬਣਾਉਂਦੀ ਹੈ।
ਫੇਮਸ ਬਿਜਨੈੱਸ ਮੈਗਜ਼ੀਨ ਫੋਬਰਸ ਨੇ ਸਾਲ 2018 ਦੀਆਂ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸਾਲੀ ਔਰਤਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਔਰਤਾਂ ਨੂੰ ਲਿਸਟ ਵਿੱਚ ਥਾਂ ਕਿਉਂ ਮਿਲੀ, ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ।