100 ਸਾਲ ਦਾ ਹੋਇਆ ਰੁਪਏ ਦਾ ਨੋਟ, ਜਾਣੋ ਖਾਸ ਗੱਲਾਂ
ਪਰ 2015 ‘ਚ ਸਰਕਾਰ ਨੇ ਇੱਕ ਵਾਰ ਫੇਰ ਇਸ ਦੀ ਛਪਾਈ ਸ਼ੁਰੂ ਕੀਤੀ ਅਤੇ ਇਸ ਦੀ ਨਵੀਂ ਸੀਰੀਜ਼ ਜਾਰੀ ਕੀਤੀ।
ਇੱਕ ਰੁਪਏ ਦੇ ਨੋਟ ਦੀ ਛਪਾਈ ‘ਤੇ ਕਾਫੀ ਖ਼ਰਚ ਆਉਂਦਾ ਹੈ। ਇਸੇ ਲਈ 1995 ‘ਚ ਸਰਕਾਰ ਨੇ ਇਸ ਦੀ ਛਪਾਈ ਕਰਨੀ ਬੰਦ ਕਰ ਦਿੱਤੀ।
ਇੰਨੇ ਸਾਲਾਂ ‘ਚ ਇਹ ਨੋਟ 28 ਵਾਰ ਬਦਲਿਆ ਗਿਆ ਹੈ। ਸਭ ਤੋਂ ਪਹਿਲੇ ਨੋਟ ‘ਚ ਤਿੰਨ ਬ੍ਰਿਟਿਸ਼ ਵਿੱਤੀ ਸਕੱਤਰ ਐਮਐਮਐਸ ਗੁਬੇ, ਏਸੀ ਮੈਕਵਾਟਸ ਅਤੇ ਐਚ ਡੇਨਿੰਗ ਦੇ ਦਸਤਖ਼ਤ ਹੁੰਦੇ ਸੀ। ਸ਼ੁਰੂਆਤ ‘ਚ ਨੋਟ ਇੰਗਲੈਨਡ ‘ਚ ਪ੍ਰਿੰਟ ਹੁੰਦੇ ਸੀ ਅਤੇ ਇਨ੍ਹਾਂ ‘ਤੇ 5ਵੇਂ ਕਿੰਗ ਜਾਰਜ ਦੇ ਚਾਂਦੀ ਦੇ ਸਿੱਕੇ ਦੀ ਫੋਟੋ ਖੱਬੇ ਪਾਸੇ ਛਪੀ ਸੀ।
ਇੱਕ ਸਮਾਂ ਸੀ ਕਿ ਇੱਕ ਰੁਪਏ ਦਾ ਨੋਟ ਮਿਲਣ ‘ਤੇ ਬੇਹੱਦ ਖੁਸ਼ੀ ਹੁੰਦੀ ਸੀ। ਅੱਜ ਇਹੀ ਨੋਟ ਕਿਤੇ ਗੁਆਚ ਜਿਹਾ ਗਿਆ ਹੈ। ਹੁਣ ਇੱਕ ਰੁਪਏ ਦਾ ਨੋਟ 100 ਸਾਲ ਦਾ ਹੋ ਗਿਆ ਹੈ। 30 ਨਵੰਬਰ 1917 ਨੂੰ ਭਾਰਤ ‘ਚ ਇੱਕ ਰੁਪਏ ਦੇ ਨੋਟ ਦੀ ਸ਼ੁਰੂਆਤ ਹੋਈ ਸੀ।
ਭਾਰਤੀ ਮੁਦਰਾ ‘ਚ ਇੱਕ ਰੁਪਏ ਦਾ ਨੋਟ ਸਭ ਤੋਂ ਛੋਟਾ ਅਤੇ ਅਹਿਮ ਨੋਟ ਹੈ। ਇਸ ਨੂੰ ਸਿੱਧਾ ਭਾਰਤ ਸਰਕਾਰ ਜਾਰੀ ਕਰਦੀ ਹੈ, ਜਦਕਿ ਬਾਕੀ ਨੋਟਾਂ ਨੂੰ ਆਰਬੀਆਈ ਡਿਜ਼ਾਈਨ ਕਰਕੇ ਜਾਰੀ ਕਰਦਾ ਹੈ।
ਇੱਕ ਰੁਪਏ ਦਾ ਨੋਟ ਵਿੱਤ ਮੰਤਰਾਲਾ ਜਾਰੀ ਕਰਦਾ ਹੈ, ਜਿਸ ‘ਤੇ ਵਿੱਤ ਮੰਤਰਾਲੇ ਦੇ ਸਕਤੱਰ ਦੇ ਹਸਤਾਖ਼ਰ ਹੁੰਦੇ ਹਨ।
ਦੂਜੇ ਵਿਸ਼ਵ ਯੁਧ ਸਮੇਂ ਮਯਨਮਾਰ ‘ਚ ਇਸਤੇਮਾਲ ਲਈ ਇੱਕ ਰੁਪਏ ਦਾ ਨੋਟ ਜਾਰੀ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭਾਰਤੀ ਨੋਟਾਂ ‘ਚ ਬ੍ਰਿਟਿਸ਼ ਕਿੰਗ ਦੀ ਜਗ੍ਹਾ ਭਾਰਤ ਦੇ ਰਾਸ਼ਟਰੀ ਚਿਨ੍ਹ ਤਿੰਨ ਸ਼ੇਰ ਅਤੇ ਅਸ਼ੋਕ ਚੱਕਰ ਨੂੰ ਥਾਂ ਦਿੱਤੀ ਗਈ।
ਭਾਰਤ ਦੇ ਕੁਝ ਰਜਵਾੜਿਆਂ ‘ਚ ਉਨ੍ਹਾਂ ਦੇ ਆਪਣੇ ਪੈਸੇ ਚਲਦੇ ਸੀ। ਇਨ੍ਹਾਂ ‘ਚ ਹੈਦਰਾਬਾਦ ਅਤੇ ਕਸ਼ਮੀਰ ਨੂੰ ਆਪਣਾ ਇੱਕ ਰੁਪਏ ਦਾ ਨੋਟ ਛਾਪਣ ਦੀ ਇਜਾਜ਼ਤ ਮਿਲੀ ਸੀ।
ਇਸ ਤੋਂ ਬਾਅਦ ਹੀ ਪੁਰਤਗਾਲੀ ਅਤੇ ਫ੍ਰਾਂਸੀਸੀਆਂ ਨੇ ਵੀ ਇੱਕ ਰੁਪਏ ਦਾ ਆਪਣਾ ਨੋਟ ਛਾਪਣ ਦੀ ਸ਼ੁਰੂਆਤ ਕੀਤੀ, ਜਿਸ ਨੁੰ ‘ਨੋਵਾ ਗੋਵਾ’ ਅਤੇ ‘ਫ੍ਰੇਂਚ ਰੂਪੀ’ ਦਾ ਨਾਂਅ ਨਾਲ ਜਾਣਿਆ ਜਾਂਦਾ ਹੈ।
ਈਸਟ ਇੰਡੀਆ ਕੰਪਨੀ ਨੇ ਬੰਗਾਲ ‘ਚ ਕਾਗਜ਼ ਦੇ ਨੋਟ ਛਾਪਣ ਦੀ ਸ਼ੁਰੂਆਤ ਕੀਤੀ ਸੀ। ਪਰ ਪਹਿਲਾ ਨੋਟ ਉਨ੍ਹਾਂ ਨੇ 1917 ‘ਚ ਛਾਪਿਆ ਸੀ।
ਨੋਟ ‘ਤੇ ਲਿਖਿਆ ਸੀ ਕਿ ‘ਮੈਂ ਧਾਰਕ ਨੂੰ ਕਿਸੇ ਵੀ ਦਫਤਰੀ ਕੰਮ ਲਈ ਇੱਕ ਰੁਪਏ ਅਦਾ ਕਰਨ ਦਾ ਵਾਅਦਾ ਕਰਦਾ ਹਾਂ, ਪਰ ਇਸ ਤੋਂ ਬਾਅਦ ਦੇ ਸਾਰੇ ਇੱਕ ਰਪਏ ਦੇ ਨੋਟਾਂ ‘ਤੇ ਇਹ ਲਾਈਨ ਨਹੀਂ ਲਿਖੀ ਜਾਂਦੀ।