ਦਿੱਲੀ 'ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ, ਸਾਹਮਣੇ ਆਈਆਂ ਦਿਲ ਹਲੂਣ ਦੇਣ ਵਾਲੀਆਂ ਤਸਵੀਰਾਂ
ਕਿਸਾਨਾਂ ਦੇ ਮਾਰਚ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਪੂਰੀ ਤਿਆਰੀ ਕੱਸੀ ਹੋਈ ਸੀ। ਪੁਲਿਸ ਬਲ ਦੇ ਲਗਪਗ 3500 ਜਵਾਨ ਤਾਇਨਾਤ ਕੀਤੇ ਗਏ ਸਨ। ਲੋਕਾਂ ਨੂੰ ਆਵਾਜਾਈ ਵਿੱਚ ਕੋਈ ਪਰੇਸ਼ਾਨੀ ਨਾ ਆਏ, ਇਸ ਲਈ ਦਿੱਲੀ ਪੁਲਿਸ ਸੋਸ਼ਲ ਮੀਡੀਆ ਜ਼ਰੀਏ ਟ੍ਰੈਫਿਕ ਅਪਡੇਟ ਦੇ ਰਹੀ ਸੀ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਨੇ ਕਿਹਾ ਕਿ ਕੋਈ ਵੀ ਸਰਕਾਰ ਕਿਸਾਨਾਂ ਦੇ ਸਮਰਥਨ ਬਿਨਾਂ ਟਿਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਦੁੱਖ ਤੇ ਮੁਸੀਬਤਾਂ ਸਮਝਦੇ ਹਨ ਕਿਉਂਕਿ ਉਹ ਖ਼ੁਦ ਕਿਸਾਨ ਦੇ ਪੁੱਤਰ ਹਨ।
ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ‘ਅਯੋਧਿਆ ਨਹੀਂ ਕਰਜ਼ਾ ਮੁਆਫ਼ੀ’ ਦੇ ਨਾਅਰੇ ਲਾਏ। ਕਿਸਾਨਾਂ ਦਾ ਸਾਥ ਦੇਣ ਲਈ ਡਾਕਟਰ, ਵਕੀਲ, ਸਾਬਕਾ ਫੌਜੀ, ਮੁਲਾਜ਼ਮ ਤੇ ਵਿਦਿਆਰਥੀ ਸਮੇਤ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਹਾਜ਼ਰੀ ਭਰੀ।
ਹਜ਼ਾਰਾਂ ਕਿਸਾਨ ਵੀਰਵਾਰ ਹੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪਹੁੰਚ ਗਏ ਸੀ। ਕਿਸਾਨਾਂ ਨੇ ਖੇਤੀਬਾੜੀ ਲਈ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਵੀ ਮੰਗ ਕੀਤੀ ਹੈ।
ਤਾਮਿਲਨਾਡੂ ਦੇ ਕਿਸਾਨਾਂ ਨੇ ਨਰਕੰਕਾਲ ਨਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨਾਲ ਵੱਡੀ ਗਿਣਤੀ ਮਹਿਲਾਵਾਂ ਵੀ ਸਨ। ਖੱਬੇਪੱਖੀ ਸੰਗਠਨਾਂ ਨਾਲ ਸਬੰਧਤ ਵਿਦਿਆਰਥੀਆਂ, ਅਧਿਆਪਕਾਂ, ਮਜ਼ਦੂਰ ਸੰਗਠਨਾਂ ਨੇ ਕਿਸਾਨਾਂ ਦੇ ਮਾਰਚ ਵਿੱਚ ਇੰਤਜ਼ਾਮਾਂ ਦਾ ਕੰਮ ਸੰਭਾਲਿਆ।
ਇਹ ਮਹਿਲਾਵਾਂ ਮਾਰਚ ਦੇ ਸਭ ਤੋਂ ਅਖ਼ੀਰ ਵਿੱਚ ਚੱਲ ਰਹੀਆਂ ਸਨ। ਇਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਨ੍ਹਾਂ ਦੀ ਜ਼ਰੂਰ ਸੁਣੇਗੀ। ਇਸ ਮੌਕੇ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਏ।
ਇਨ੍ਹਾਂ ਮਹਿਲਾਵਾਂ ਨੇ ਦੱਸਿਆ ਕਿ ਕਰਜ਼ੇ ਕਾਰਨ ਇਨ੍ਹਾਂ ਦੇ ਪਤੀਆਂ ਨੇ ਖ਼ੁਦਕੁਸ਼ੀ ਕਰ ਲਈ। ਸਰਕਾਰ ਨੇ ਨਾ ਤਾਂ ਪਹਿਲਾਂ ਕੋਈ ਮਦਦ ਕੀਤੀ ਤੇ ਨਾ ਖ਼ੁਦਕੁਸੀ ਕਰਨ ਤੋਂ ਬਾਅਦ ਕੋਈ ਮੁਆਵਜ਼ਾ ਦਿੱਤਾ। ਇਨ੍ਹਾਂ ਮਹਿਲਾਵਾਂ ਨੇ ਵੀ ਬਾਕੀ ਕਿਸਾਨਾਂ ਵਾਂਗ ਕਰਜ਼ਾ ਮਾਫ਼ੀ ਤੇ ਫਸਲ ਦੇ ਠੀਕ ਭਾਅ ਦੀ ਮੰਗ ਕੀਤੀ।
ਇਸ ਮੌਕੇ ਤੇਲੰਗਾਨਾ ਤੋਂ ਮਹਿਲਾਵਾਂ ਨੇ ਖ਼ੁਦਕੁਸ਼ੀ ਕਰ ਗਏ ਆਪਣੇ ਪਤੀਆਂ ਦੀਆਂ ਤਸਵੀਰਾਂ ਨਾਲ ਮਾਰਚ ਵਿੱਚ ਸ਼ਿਰਕਤ ਕੀਤੀ।
ਦਿੱਲੀ ਵਿੱਚ ਦੇਸ਼ ਭਰ ਦੇ ਕਰੀਬ ਲੱਖ ਕਿਸਾਨਾਂ ਨੇ ਕਰਜ਼ਾ ਮਾਫ਼ੀ ਤੇ ਫ਼ਸਲ ਦਾ ਡੇਢ ਗੁਣਾ ਭਾਅ ਕਰਨ ਸਬੰਧੀ ਰਾਮ ਲੀਲਾ ਮੈਦਾਨ ਤੋਂ ਸੰਸਦ ਮਾਰਗ ਤਕ ਮਾਰਚ ਕੱਢਿਆ। ਇਸ ਪ੍ਰਦਰਸ਼ਨ ਵਿੱਚ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਲਗਪਗ 200 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ।
- - - - - - - - - Advertisement - - - - - - - - -