ਸਰਕਾਰਾਂ ਦੇ ਝੰਬੇ ਕਿਸਾਨਾਂ ਲਈ ਗੁਰੂਘਰਾਂ ਨੇ ਖੋਲ੍ਹੇ ਦਰਵਾਜ਼ੇ ਤੇ ਆਮ ਲੋਕਾਂ ਨੇ ਦਿਲ
ਕਿਸਾਨਾਂ ਦੇ ਸੰਘਰਸ਼ ਨੂੰ ਵੱਡੇ ਲੀਡਰਾਂ ਤੇ ਸਿਆਸਤਦਾਨਾਂ ਦੇ ਨਾਲ-ਨਾਲ ਡਾਕਟਰਾਂ, ਵਕੀਲਾਂ, ਸਾਬਕਾ ਫ਼ੌਜੀਆਂ ਦੇ ਨਾਲ-ਨਾਲ ਵਿਦਿਆਰਥੀਆਂ ਤੇ ਆਮ ਲੋਕਾਂ ਦਾ ਸਾਥ ਵੀ ਮਿਲਿਆ। ਸਾਰੇ ਲੋਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਰਹੇ ਹਨ।
Download ABP Live App and Watch All Latest Videos
View In Appਜਿੱਥੇ ਦੇਸ਼ ਵਿੱਚ ਰਾਮ ਮੰਦਰ ਦੇ ਮਸਲੇ 'ਤੇ ਫਿਰਕੂ ਤੇ ਸਿਆਸੀ ਹਨੇਰੀ ਵਗ ਰਹੀ ਹੈ, ਉੱਥੇ ਕਿਸਾਨਾਂ ਨੇ ਹੋਕਾ ਦਿੱਤਾ ਹੈ ਕਿ ਸਾਨੂੰ ਅਯੁੱਧਿਆ ਨਹੀਂ ਬਲਕਿ ਕਰਜ਼ ਮੁਆਫ਼ੀ ਚਾਹੀਦੀ ਹੈ।
ਕਿਸਾਨ ਰੇਲਵੇ ਸਟੇਸ਼ਨਾਂ ਨਿਜ਼ਾਮੂਦੀਨ, ਸਬਜ਼ੀ ਮੰਡੀ, ਆਨੰਦ ਵਿਹਾਰ ਟਰਮੀਨਲ ਤੇ ਮਜਨੂੰ ਕਾ ਟਿੱਲਾ ਤੋਂ ਮਾਰਚ ਕਰਦੇ ਹੋਏ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ।
ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਕਈ ਸਮਾਜਿਕ ਕਾਰਕੁੰਨਾਂ ਨੇ ਗਰਮ ਕੱਪੜਿਆਂ ਦਾ ਬੰਦੋਬਸਤ ਕੀਤਾ ਹੈ ਤੇ 25 ਤੋਂ 30 ਡਾਕਟਰ ਕਿਸਾਨਾਂ ਲਈ ਉਪਲਬਧ ਹਨ। ਆਮ ਲੋਕ ਵੀ ਕਿਸਾਨਾਂ ਦੇ ਮਾਰਚ ਦੌਰਾਨ ਸੜਕਾਂ ਦੇ ਲੱਗੇ ਜਾਮ ਵਿੱਚ ਫਸ ਰਹੇ ਹਨ, ਪਰ ਉਹ ਵੀ ਇਨ੍ਹਾਂ ਹਾਲਾਤਾਂ ਵਿੱਚ ਆਪਣਾ ਸਹਿਯੋਗ ਵੀ ਦੇ ਰਹੇ ਹਨ।
ਰੋਸ ਮਾਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਿੱਲੀ ਜਲ ਬੋਰਡ ਵੱਲੋਂ ਉਨ੍ਹਾਂ ਨੂੰ ਪਾਣੀ ਤੇ ਸਥਾਨਕ ‘ਆਪ’ ਵਿਧਾਇਕਾਂ ਨੇ ਉਨ੍ਹਾਂ ਨੂੰ ਖਾਣ-ਪੀਣ ਸਾਮਾਨ ਮੁਹੱਈਆ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਦੇ ਪੰਜ ਗੁਰਦੁਆਰੇ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ ਤੇ ਲੰਗਰ ਤੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਤਾਮਿਲਨਾਡੂ ਤੋਂ ਕਿਸਾਨ ਹੱਡੀਆਂ ਤੇ ਖੋਪੜੀਆਂ ਲੈ ਕੇ ਦਿੱਲੀ ਰੋਸ ਮਾਰਚ ਵਿੱਚ ਪਹੁੰਚੇ ਹਨ। ਇਨ੍ਹਾਂ ਕਿਸਾਨਾਂ ਨੇ ਹੁਣ ਸੰਸਦ ਭਵਨ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ।
ਦੇਸ਼ ਭਰ ਤੋਂ ਤਕਰਬੀਨ 200 ਕਿਸਾਨ ਜਥੇਬੰਦੀਆਂ ਇੱਕਜੁਟ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਅੱਜ ਦਿੱਲੀ ਵਿੱਚ ਸੰਸਦ ਭਵਨ ਤਕ ਪੈਦਲ ਮਾਰਚ ਕਰਨਗੇ। ਪੁਲਿਸ ਨੇ ਕਿਸਾਨਾਂ ਦੇ ਮਾਰਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਦੇਸ਼ ਦੀ ਰਾਜਧਾਨੀ ਵਿੱਚ ਤਕਰੀਬਨ ਇੱਕ ਲੱਖ ਕਿਸਾਨ ਕਰਜ਼ਾ ਮੁਆਫ਼ੀ ਲਈ ਇਕੱਠੇ ਹੋ ਚੁੱਕੇ ਹਨ।
- - - - - - - - - Advertisement - - - - - - - - -