ਪਰਿਵਾਰ ਨਾਲ ਸਰਦੀਆਂ ਦੀਆਂ ਛੁੱਟੀਆਂ ਮਨਾਉਣ ਲਈ ਇਹ ਬਿਹਤਰੀਨ ਥਾਂ
ਇਨ੍ਹਾਂ ਥਾਵਾਂ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਤੇ ਦੀਪ ਵੀ ਛੁੱਟੀਆਂ ਮਨਾਉਣ ਦੇ ਲਿਹਾਜ਼ ਨਾਲ ਕਾਫੀ ਖੂਬਸੂਰਤ ਥਾਂ ਹੈ।
Download ABP Live App and Watch All Latest Videos
View In Appਉੱਤਰੀ ਪੂਰਬੀ ਪਹਾੜੀ ਸੂਬਿਆਂ ਵਿੱਚੋਂ ਨਾਗਾਲੈਂਡ ਬੇਹੱਦ ਖ਼ੂਬਸੂਰਤ ਸਥਾਨ ਹੈ। ਇੱਥੇ ਕਈ ਜਨਜਾਤੀਆਂ ਦੇ ਲੋਕ ਵੇਖਣ ਨੂੰ ਮਿਲਣਗੇ। ਇਸ ਦਾ ਇਤਿਹਾਸ ਕਾਫੀ ਪੁਰਾਣਾ ਹੈ।
ਇਸ ਦੇ ਬਾਅਦ ਉੱਤਰ ਪ੍ਰਦੇਸ਼ ਦਾ ਵਾਰਾਣਸੀ ਸ਼ਹਿਰ ਆਉਂਦਾ ਹੈ। ਇਸ ਨੂੰ ਭਾਰਤ ਦੀ ਅਧਿਆਤਮਕ ਰਾਜਧਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੋ ਗੰਗਾ ਨਦੀ ਦਾ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲੇਗਾ। ਇੱਥੇ ਦੋ ਹਜ਼ਾਰ ਤੋਂ ਵੀ ਵੱਧ ਮੰਦਰ ਹਨ।
ਇਸ ਤੋਂ ਬਾਅਦ ਗੋਆ ਦੇ ਪਾਲੋਲੇਮ ਬੀਚ ਦਾ ਨੰਬਰ ਆਉਂਦਾ ਹੈ। ਇਹ ਇੱਕ ਸਫੈਦ ਤੇ ਰੇਤੀਲੀ ਥਾਂ ਹੈ ਜਿੱਥੇ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਸਮੁੰਦਰ ਦੇ ਕਰੀਬ ਹੋਣ ਕਰਕੇ ਇੱਥੇ ਵੱਖ-ਵੱਖ ਪ੍ਰਜਾਤੀ ਦੀਆਂ ਚਿੜੀਆਂ ਵੀ ਵੇਖੀਆਂ ਜਾ ਸਕਦੀਆਂ ਹਨ।
ਦੇਹਰਾਦੂਨ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵੀ ਛੁੱਟੀਆਂ ਮਨਾਉਣ ਲਈ ਬਿਹਤਰੀਨ ਸਥਾਨ ਹੈ। ਪਹਿਲੀ ਮਸੂਰੀ ਜੋ ਰਾਜਧਾਨੀ ਤੋਂ ਕਰੀਬ 35 ਕਿਲੋਮੀਟਰ ਦੂਰ ਹੈ, ਤੇ ਦੂਜਾ ਡਲਹੌਜ਼ੀ, ਜਿੱਥੇ ਬ੍ਰਿਟਿਸ਼ ਰਾਜ ਦੇ ਸਮੇਂ ਦੀਆਂ ਕਈ ਇਮਾਰਤਾਂ ਤੇ ਚਰਚ ਵੇਖਣ ਲਾਇਕ ਹਨ।
ਸਭ ਤੋਂ ਪਹਿਲਾਂ ਸ੍ਰੀਨਗਰ ਦੇ ਪਹਿਲਗਾਮ ਤੇ ਗੁਲਮਰਗ ਹੈ। ਇੱਥੇ ਪਹਾੜਾਂ ਵਿੱਚ ਬਣੇ ਅਮਰਨਾਥ ਮੰਦਰ ਦੇ ਵੀ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਦੇ ਇਲਾਵਾ ਓਵਰ ਉਰੂ ਨੈਸ਼ਨਲ ਸੈਂਚੁਰੀ ਵੀ ਵੇਖਿਆ ਜਾ ਸਕਦਾ ਹੈ। ਬੇਤਾਬ ਘਾਟੀ ਤੇ ਕਈ ਝੀਲਾਂ ਦਾ ਵੀ ਰੁਖ਼ ਕੀਤਾ ਜਾ ਸਕਦਾ ਹੈ। ਗੁਲਮਰਗ ਪੱਛਮ ਹਿਮਾਲਿਆ ’ਤੇ ਸਥਿਤ ਹੈ।
ਜੇ ਤੁਸੀਂ ਸਰਦੀਆਂ ਵਿੱਚ ਛੁੱਟੀਆਂ ਮਨਾਉਣ ਦਾ ਮਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਬਿਹਤਰੀਨ ਥਾਵਾਂ ਬਾਰੇ ਦੱਸਾਂਗੇ ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਦਾ ਮਜ਼ਾ ਦੁੱਗਣਾ ਕਰ ਸਕਦੇ ਹੋ।
- - - - - - - - - Advertisement - - - - - - - - -