28 ਦੀ ਹੋਈ ਕ੍ਰਿਤੀ ਸੇਨਨ, ਜਾਣੋ ਫਿਟਨੈੱਸ ਦੇ ਰਾਜ਼
ਉਹ ਬਚਪਨ ਤੋਂ ਹੀ ਪਤਲੀ ਹੈ ਪਰ ਇਸਦੇ ਬਾਵਜੂਦ ਉਹ ਆਪਣਾ ਵਜ਼ਨ ਘੱਟ ਕਰਲ ਲਈ ਕੋਸ਼ਿਸ਼ਾਂ ਜਾਰੀ ਰੱਖਦੀ ਹੈ। (ਤਸਵੀਰਾਂ- ਇੰਸਟਾਗਰਾਮ)
ਉਸ ਨੇ ਕਿਹਾ ਕਿ ਜੇ ਤੁਸੀਂ ਫਿਟ ਹੋ ਤਾਂ ਆਪਣੇ-ਆਪ ਖ਼ੁਸ਼ ਤੇ ਤੰਦਰੁਸਤ ਰਹੋਗੇ। ਉਸ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਆਪਣੇ ਸਰੀਰ ’ਤੇ ਵਰਕਆਊਟ ਕਰਦੀ ਹੈ।
ਉਹ ਮੰਨਦੀ ਹੈ ਕਿ ਫਿਟ ਰਹਿਣ ਲਈ ਸਿਹਤਮੰਦ ਹੋਣਾ ਬੇਹੱਦ ਜ਼ਰੂਰੀ ਹੈ। ਸਰੀਰ ਵਿੱਚ ਚੰਗਾ ਸੰਤੁਲਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਸਰੀਰ ਵਿੱਚ ਤਾਕਤ ਵੀ ਹੋਣੀ ਚਾਹੀਦੀ ਹੈ।
ਉਸ ਨੇ ਦੱਸਿਆ ਕਿ ਹਰੇਕ ਦੀ ਸ਼ਖਸੀਅਤ ਵੱਖਰੀ-ਵੱਖਰੀ ਹੈ ਜਿਸ ਕਰਕੇ ਸਾਰੇ ਇੱਕੋ ਜਿਹੋ ਨਹੀਂ ਦਿਖ ਸਕਦੇ। ਪਰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਸਿਹਤਮੰਦ ਤੇ ਫਿਟ ਰਹੋ। ਸਰੀਰ ਦੀ ਬਨਾਵਟ ਵੱਖਰੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਘੱਟ ਖੂਬਸੂਰਤ ਹੋ।
ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਕਿ ਮਲਾਇਕਾ ਅਰੋੜਾ ਤੇ ਸ਼ਿਲਪਾ ਸ਼ੈੱਟੀ ਕੁੰਦਰਾ ਬਹੁਤ ਫਿੱਟ ਹਨ। ਉਹ ਹਮੇਸ਼ਾ ਉਨ੍ਹਾਂ ਦੀਆਂ ਫਿਟਨੈੱਸ ਵੀਡੀਓ ਵੇਖ ਕੇ ਆਪਣੇ ਆਪ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਕੈਟਰੀਨਾ ਕੈਫ ਦੇ ਵਰਕ ਆਊਟ ਤੋਂ ਉਸ ਨੂੰ ਕਾਫੀ ਪ੍ਰੇਰਣਾ ਮਿਲਦੀ ਹੈ ਜੋ ਹਰ ਰੋਜ਼ 2 ਘੰਟੇ ਵਰਕ ਆਊਟ ਕਰਦੀ ਹੈ।
ਉਸ ਦਾ ਜਨਮ 27 ਜੁਲਾਈ, 1990 ਨੂੰ ਹੋਇਆ ਸੀ। ਉਸ ਦੀ ਗਿਣਤੀ ਬਾਲੀਵੁੱਡ ਦੀਆਂ ਫਿੱਟ ਅਦਾਕਾਰਾਵਾਂ ਵਿੱਚ ਹੁੰਦੀ ਹੈ।
ਕ੍ਰਿਤੀ ਦੀ ਮਾਂ ਗੀਤਾ ਸੇਨਨ ਦਿੱਲੀ ਯੂਨੀਵਰਸਿਟੀ ਦੀ ਪ੍ਰਫੈਸਰ ਹੈ ਤੇ ਪਿਤਾ ਰਾਹੁਲ ਸੇਨਨ ਪੇਸ਼ੇ ਵਜੋਂ CA ਹਨ।
ਉਹ ਅਕਸਰ ਇੰਸਟਾਗਰਾਮ ਅਕਾਊਂਟ ’ਤੇ ਐਕਸਰਸਾਈਜ਼ ਕਰਦੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ।
ਉਸ ਨੇ ਤੇਲਗੂ ਫਿਲਮ 'Nenokkadine' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ 2014 ਵਿੱਚ ਬਾਲੀਵੁੱਡ ਫਿਲਮ ‘ਹੀਰੋਪੰਤੀ’ ਨਾਲ ਕਾਫੀ ਨਾਂ ਕਮਾਇਆ।
ਅਦਾਕਾਰ ਕ੍ਰਿਤੀ ਸੇਨਨ ਅੱਜ ਆਪਣੀ 28ਵਾਂ ਜਨਮ ਦਿਨ ਮਨਾ ਰਹੀ ਹੈ।