ਰੋਹਿੰਗੀਆ ਮੁਸਲਮਾਨਾਂ ਨਾਲ ਹਮਦਰਦੀ ਪ੍ਰਿਅੰਕਾ ਨੂੰ ਪਈ ਭਾਰੀ, ਬੀਜੇਪੀ ਨੇ ਖੋਲ੍ਹਿਆ ਮੋਰਚਾ
ਕਟਿਆਰ ਨੇ ਕਿਹਾ ਕਿ ਖਾਸ ਲੋਕਾਂ ਨੂੰ ਉੱਥੇ (ਰੋਹਿੰਗੀਆ ਸ਼ਰਨਾਰਥੀ ਕੈਂਪਾਂ) ਵਿੱਚ ਨਹੀਂ ਜਾਣਾ ਚਾਹੀਦਾ। ਇਸ ਨਾਲ ਇੱਕ ਗ਼ਲਤ ਸੰਦੇਸ਼ ਜਾਂਦਾ ਹੈ। ਪ੍ਰਿਅੰਕਾ ਜੀ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ। ਰੋਹਿੰਗੀਆ ਮੁਸਲਮਾਨਾਂ ਤੇ ਨਾਲ ਹੀ ਉਨ੍ਹਾਂ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਇਸੇ ਲਈ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਹੋਈ ਸੀ। ਪ੍ਰਿਅੰਕਾ ਨੇ ਰੋਹਿੰਗਆ ਕੈਂਪ ਦਾ ਦੌਰਾ ਕਰਨ ਤੋਂ ਬਾਅਦ ਕੁਝ ਤਸਵੀਰਾਂ ਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਸੀ।
ਐਮਨੇਸਟੀ ਇੰਟਰਨੈਸ਼ਨਲ ਨੇ ਹਾਲ ਹੀ ਵਿੱਚ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਰੋਹਿੰਗੀਆ ਤਬਕੇ ਦੇ ਲੋਕਾਂ ਨੇ ਪਿਛਲੇ ਸਾਲ ਮੀਆਂਮਾਰ ਦੇ ਰਖ਼ਾਇਨ ਸੂਬੇ ਵਿੱਚ ਵਿਦਰੋਹ ਦੌਰਾਨ ਹਿੰਦੂ ਦਿਹਾਤੀ ਲੋਕਾਂ ਨੂੰ ਵੱਡੇ ਪੱਧਰ 'ਤੇ ਮੌਤ ਦੇ ਘਾਟ ਉਤਾਰਿਆ ਸੀ।
ਸੰਯੁਕਤ ਰਾਸ਼ਟਰ ਮੁਤਾਬਕ ਮੀਆਂਮਾਰ ਵਿੱਚ ਹਿੰਸਾ ਕਾਰਨ ਕਰੀਬ ਤਿੰਨ ਲੱਖ ਰੋਹਿੰਗੀਆ ਮੁਸਲਮਾਨ ਪਲਾਇਨ ਕਰਕੇ ਬੰਗਲਾਦੇਸ਼ ਚਲੇ ਗਏ ਤੇ ਉੱਥੇ ਹੀ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਰੋਹਿੰਗੀਆ ਮੁਸਲਮਾਨਾਂ ਨੇ ਹਜ਼ਾਰਾਂ ਹਿੰਦੂਆਂ ਦੀ ਜਾਨ ਲਈ ਹੈ ਤੇ ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਨਾਲ ਖਿਲਵਾੜ ਕੀਤਾਹੈ। ਇਸ ਲਈ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਪ੍ਰਿਅੰਕਾ ਨੇ ਯੂਨੀਸੈਫ਼ ਦੀ ਸਦਭਾਵਨਾ ਦੂਤ ਵਜੋਂ ਸੋਮਵਾਰ ਨੂੰ ਕੌਕਸ ਬਾਜ਼ਾਰ ਵਿੱਚ ਸ਼ਰਨਾਰਥੀ ਕੈਂਪਾਂ ਦਾ ਦੌਰਾ ਕੀਤਾ ਸੀ ਤੇ ਰੋਹਿੰਗੀਆ ਸੰਕਟ ਨੂੰ ਖ਼ੌਫ਼ਨਾਕ ਦੱਸਿਆ ਸੀ। 35 ਸਾਲਾ ਅਦਾਕਾਰਾ ਨੇ ਲੋਕਾਂ ਨੂੰ ਇਸ ਉਜਾੜੇ ਦੇ ਪੀੜਤ ਬੱਚਿਆਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਸੀ।
ਮੁੰਬਈ: ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਵੱਲੋਂ ਬੰਗਲਾਦੇਸ਼ ਵਿੱਚ ਰੋਹਿੰਗੀਆ ਸ਼ਰਨਾਰਥੀ ਕੈਂਪਾ ਦਾ ਦੌਰਾ ਕੀਤੇ ਜਾਣ ਤੋਂ ਬਾਅਦ ਬੀਜੇਪੀ ਨੇਤਾ ਵਿਨੈ ਕਟਿਆਰ ਨੇ ਅੱਜ ਕਿਹਾ ਕਿ ਰੋਹਿੰਗੀਆ ਦੇ ਨਾਲ ਹੀ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਭਾਰਤ ਵਿੱਚ ਨਹੀਂ ਰਹਿਣਾ ਚਾਹੀਦਾ।