ਇਹ ਨੇ ਭਾਰਤ ਦੇ ਮੌਜੂਦਾ 10 ਅਮੀਰ ਮੁੱਖ ਮੰਤਰੀ, ਦੇਖੋ ਕੌਣ ਕਿੰਨਾ ਦੌਲਤਮੰਦ
ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਹਨ। ਨਾਇਡੂ ਦੀ ਕੁੱਲ ਜਾਇਦਾਦ 177 ਕਰੋੜ 48 ਲੱਖ ਰੁਪਏ ਹੈ।
ਅਰੁਣਾਚਲ ਪ੍ਰਦੇਸ਼ ਵਿੱਚ ਬੀਜੇਪੀ ਸਰਕਾਰ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੀ ਕੁੱਲ ਜਾਇਦਾਦ 129 ਕਰੋੜ 57 ਲੱਖ ਹੈ।
ਪੰਜਾਬ ਦੇ ਮੁੱਖ ਮੰਤਰੀ ਵੀ ਪਿੱਛੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਕੋਲ 48 ਕਰੋੜ 31 ਲੱਖ ਰੁਪਏ ਦੀ ਜਾਇਦਾਦ ਹੈ।
ਤੇਲੰਦਨਾ ਵਿੱਚ ਟੀਆਰਐਸ ਸਰਕਾਰ ਦੀ ਅਗਵਾਈ ਕਰ ਰਹੇ ਚੰਦਰਸ਼ੇਖਰ ਰਾਵ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਕੁੱਲ ਸੰਪੱਤੀ ਤਕਰੀਬਨ 15 ਕਰੋੜ 51 ਲੱਖ ਰੁਪਏ ਹੈ।
ਕਰਨਾਟਕ ਵਿੱਚ ਹਾਲ ਹੀ ਵਿੱਚ ਚੋਣਾਂ ਹੋਈਆਂ ਹਨ, ਉੱਥੇ ਫਿਲਹਾਲ ਕਿਸੇ ਦੀ ਸਰਕਾਰ ਨਹੀਂ। ਸੂਬੇ ਵਿੱਚ ਸਾਲ 2013 ਤੋਂ 2018 ਵਿੱਚ ਕਾਂਗਰਸ ਨੇਤਾ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੀ ਕੁੱਲ ਜਾਇਦਾਦ 13 ਕਰੋੜ 61 ਲੱਖ ਹੈ।
ਬੀਜੂ ਜਨਤਾ ਦਲ ਦੇ ਮੁਖੀ ਤੇ ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੈਸੇ ਤਾਂ ਸਾਦੇ ਹੀ ਰਹਿੰਦੇ ਹਨ, ਪਰ ਉਨ੍ਹਾਂ ਦੀ ਸੰਪੱਤੀ 12 ਕਰੋੜ 6 ਲੱਖ ਮੰਨੀ ਜਾਂਦੀ ਹੈ।
ਪੂਰਬ-ਉੱਤਰ ਦੇ ਇੱਕ ਹੋਰ ਸੂਬੇ ਸਿੱਕਿਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਕਰੀਬ 10 ਕਰੋੜ 70 ਲੱਖ ਦੇ ਮਾਲਕ ਹਨ।
ਦੱਖਣ ਦੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਦੁਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਦੀ ਕੁੱਲ ਜਾਇਦਾਦ 9 ਕਰੋੜ 65 ਲੱਖ ਰੁਪਏ ਦੱਸੀ ਜਾਂਦੀ ਹੈ।
ਮਿਜ਼ੋਰਮ ਵਿੱਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਲਲ ਥਨਹਵਲਾ ਕੋਲ ਤਕਰੀਬਨ 9 ਕਰੋੜ 15 ਲੱਖ ਦੀ ਸੰਪੱਤੀ ਹੈ।
ਇਸੇ ਸਾਲ ਚੋਣ ਜਿੱਤ ਕੇ ਗੁਜਰਾਤ ਦੇ ਮੁੱਖ ਮੰਤਰੀ ਬਣੇ ਬੀਜੇਪੀ ਨੇਤਾ ਵਿਜੇ ਰੁਪਾਣੀ ਕੋਲ ਤਕਰੀਬਨ 9 ਕਰੋੜ 09 ਲੱਖ ਦੀ ਜਾਇਦਾਦ ਹੈ।
ਭਾਰਤ ਵਿੱਚ ਕਈ ਮੁੱਖ ਮੰਤਰੀ ਅਜਿਹੇ ਵੀ ਹੋਏ ਹਨ, ਜਿਨ੍ਹਾਂ ਕੋਲ ਬੈਂਕ ਬੈਲੈਂਸ ਦੇ ਨਾਂ 'ਤੇ ਕੁਝ ਵੀ ਨਹੀਂ ਸੀ। ਪਰ ਕਈ ਕਰੋੜਾਂ ਦੇ ਮਾਲਕ ਵੀ ਸੂਬਿਆਂ ਦੇ ਮੁੱਖ ਮੰਤਰੀ ਬਣੇ ਹੋਏ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ, ਜਿਸ ਰਾਹੀਂ ਤੁਸੀਂ ਜਾਣ ਸਕੋ ਕਿ ਭਾਰਤ ਦੇ 10 ਅਮੀਰ ਮੁੱਖ ਮੰਤਰੀ ਕੌਣ ਹਨ।