ਖਹਿਰਾ ਦੀ ਗੱਡੀ ਰੋਕ ਕਾਂਗਰਸੀਆਂ ਕੁੱਟੇ ਪੁਲਿਸ ਮੁਲਾਜ਼ਮ
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਆਪਣੇ ਮੁਲਾਜ਼ਮਾਂ ਨਾਲ ਹੁੰਦੀ ਬਦਸਲੂਕੀ ਨੂੰ ਰੋਕਣਾ ਵੀ ਅਧਿਕਾਰੀਆਂ ਨੇ ਵਾਜਬ ਨਹੀਂ ਸਮਝਿਆ, ਕਿਉਂਕਿ ਪੁਲਿਸ ਕਾਂਗਰਸ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਜ਼ਮੀਨਾਂ ਹਥਿਆਉਣ ਵਾਲੇ ਕਾਂਗਰਸੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਜਿੱਥੇ ਲੋਕਤੰਤਰ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਗੱਡੀ ਰੋਕੀ ਗਈ, ਉੱਥੇ ਸ਼ਰੇਆਮ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ।
ਘਟਨਾ ਦੀ ਨਿਖੇਧੀ ਕਰਦਿਆਂ ਸੁਖਪਾਲ ਖਹਿਰਾ ਨੇ ਕਾਂਗਰਸੀਆਂ ਨੂੰ ਗੁੰਡਾ ਕਰਾਰ ਦਿੱਤਾ ਤੇ ਕਿਹਾ ਕਿ ਇਹ ਤਾਂ ਪੁਲਿਸ ਦੀਆਂ ਵਰਦੀਆਂ ਪਾੜਨ ਤਕ ਜਾ ਰਹੇ ਸਨ। ਉਨ੍ਹਾਂ ਅਜਿਹਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।
ਪੀੜਤ ਪਰਿਵਾਰ ਦੇ ਮਰਨ ਵਰਤ ਨੂੰ ਚੁਕਾਉਣ ਦੇ ਮੰਤਵ ਨਾਲ ਕਾਂਗਰਸੀਆਂ ਵੱਲੋਂ ਕੁਝ ਲੋਕਾਂ ਦੀ ਮਦਦ ਨਾਲ ਧਰਨਾ ਵੀ ਲਾ ਦਿੱਤਾ ਗਿਆ। ਕਾਂਗਰਸੀਆਂ ਤੋਂ ਡਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤਕ ਪੀੜਤ ਪਰਿਵਾਰਾਂ ਦੀ ਸਾਰ ਨਹੀਂ ਲਈ। ਜਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਫ਼ਿਰੋਜ਼ਪੁਰ ਪਹੁੰਚ ਕੇ ਪਰਿਵਾਰਾਂ ਦਾ ਦੁਖੜਾ ਸੁਣਨ ਲਈ ਆਏ ਦਾ ਰਾਹ ਰੋਕਿਆ ਗਿਆ। ਸੜਕ ਖਾਲੀ ਕਰਵਾਉਂਦੇ ਪੁਲਿਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹ ਦਿੱਤਾ। ਪੂਰੇ ਮਾਮਲੇ ਵਿੱਚ ਪੁਲਿਸ ਕੁਝ ਖਾਸ ਕਾਰਵਾਈ ਨਾ ਕਰ ਸਕੀ ਤੇ ਦੋ-ਤਿੰਨ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਖ਼ੂਬ ਬਦਸਲੂਕੀ ਕੀਤੀ।
ਦਰਅਸਲ ਕਈ ਦਹਾਕਿਆਂ ਤੋਂ ਜ਼ਮੀਨ `ਤੇ ਖੇਤੀਬਾੜੀ ਕਰ ਕੇ ਪਰਿਵਾਰ ਪਾਲਣ ਵਾਲੇ ਕਿਸਾਨ ਆਪਣੇ ਤੋਂ 'ਖੋਹੀ' ਗਈ ਜ਼ਮੀਨ ਦੀ ਪ੍ਰਾਪਤੀ ਲਈ ਧਰਨੇ 'ਤੇ ਬੈਠੇ ਸਨ। ਉਨ੍ਹਾਂ ਨੂੰ ਮਿਲਣ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਨੇ ਰਸਤੇ ਵਿੱਚ ਰੋਕ ਲਿਆ। ਕਿਸਾਨਾਂ ਦੀ ਵਾਹੀਯੋਗ ਜ਼ਮੀਨ 'ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਸ਼ਹਿ `ਤੇ ਉਸ ਦੇ ਸਾਲੇ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ਦਾ ਇਲਜ਼ਾਮ ਹੈ।
ਫ਼ਿਰੋਜ਼ਪੁਰ: ਇੱਥੇ ਸੜਕ ਖਾਲੀ ਕਰਵਾਉਂਦੇ ਪੁਲਿਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹਿਆ। ਇਸ ਮੌਕੇ ਪੁਲਿਸ ਕੁਝ ਵੀ ਨਾ ਕਰ ਸਕੀ। ਦੋ-ਤਿੰਨ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਖ਼ੂਬ ਬਦਸਲੂਕੀ ਕੀਤੀ। ਇਹ ਰੌਲਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਵੱਲੋਂ ਰਕੋਣ ਕਰਕੇ ਵਧਿਆ।
- - - - - - - - - Advertisement - - - - - - - - -