ਯੋਗ ਕੈਂਪ 'ਚ ਬੀਜੇਪੀ ਲੀਡਰਾਂ ਦੀ ਉੱਡਿਆ ਮਖ਼ੌਲ
ਕੰਨੌਜ ਵਿੱਚ ਬੀਜੇਪੀ ਦੇ ਸਾਬਕਾ ਵਿਧਾਇਕ ਬਨਵਾਰੀ ਲਾਲ ਮੰਚ ’ਤੇ ਪਿੱਠ ਕਰ ਕੇ ਬੈਠੇ ਰਹੇ। ਇੱਥੇ ਪੂਰੇ ਪ੍ਰੋਗਰਾਮ ਦੌਰਾਨ ਹਾਸਾ-ਮਖੌਲ ਹੀ ਚੱਲਦਾ ਰਿਹਾ।
ਕੰਨੌਜ ਦੇ ਕਲੈਕਟਰ ਕੰਪਲੈਕਸ ਵਿੱਚ ਯੋਗ ਦਿਵਸ ਦਾ ਪ੍ਰੋਗਰਾਮ ਮਜ਼ਾਕ ਦਾ ਸਵੱਬ ਬਣ ਕੇ ਰਹਿ ਗਿਆ। ਮੰਚ ’ਤੇ ਮੌਜੂਦ ਬੀਜੇਪੀ ਵਿਧਾਇਕ ਕੈਲਾਸ਼ ਰਾਜਪੂਤ ਯੋਗ ਹੀ ਨਹੀਂ ਕਰ ਪਾਏ।
ਇਸ ਮੌਕੇ ਸੰਸਦ ਮੈਂਬਰ ਧਰਮਿੰਦਰ ਕਸ਼ਿਅਪ ਸਣੇ ਬਰੇਲੀ ਦੇ ਦਿੱਗਜ ਅਧਿਕਾਰੀ ਵੀ ਪੁੱਜੇ। ਪ੍ਰੋਗਰਾਮ ਵਿੱਚ ਸੈਂਕੜੇ ਦੀ ਗਿਣਤੀ ਮਹਿਲਾਵਾਂ, ਪੁਰਸ਼ ਤੇ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਇਸ ਪ੍ਰੋਗਰਾਮ ਵਿੱਚ ਇੰਚਾਰਜ ਮੰਤਰੀ ਬ੍ਰਿਜੇਸ਼ ਪਾਠਕ ਵੀ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਭਾਰਤ ਦੇ ਪ੍ਰਸਤਾਵ ’ਤੇ ਪੂਰੀ ਦੁਨੀਆ ਯੋਗ ਦਿਵਸ ਮਨਾ ਰਹੀ ਹੈ।
ਜਦੋਂ ਯੋਗ ਹੋ ਰਿਹਾ ਸੀ ਤਾਂ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਇੱਧਰ-ਉੱਧਰ ਤੱਕ ਰਹੇ ਸੀ। ਕੁਝ ਦੇਰ ਬਾਅਦ ਪ੍ਰੋਗਰਾਮ ’ਚੋਂ ਉੱਠ ਕੇ ਚਲੇ ਗਏ।
ਯੋਗ ਦਿਵਸ ਮੌਕੇ ਮੋਦੀ ਸਰਕਾਰ ਦੇ ਲੀਡਰ ਦੇਸ਼ ਦੇ ਕਈ ਹਿੱਸਿਆਂ ਵਿੱਚ ਕਰਾਏ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਪਰ ਬਰੇਲੀ ਦੇ ਪ੍ਰੋਗਰਾਮ ਵਿੱਚ ਪੁੱਜੇ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਕੋਲੋਂ ਯੋਗ ਨਹੀਂ ਹੋ ਸਕਿਆ।