ਰੂਸ ਦੀ ਸਿਆਸਤ 'ਚ ਭਾਰਤੀ ਦੀ ਐਂਟਰੀ, ਬਣੇ ਵਿਧਾਇਕ
ਉਨ੍ਹਾਂ ਕਿਹਾ ਕਿ ਮੈਨੂੰ ਭਾਰਤੀ ਹੋਣ ’ਤੇ ਬਹੁਤ ਮਾਣ ਹੈ।
ਉਹ ਚਾਹੁੰਦੇ ਹਨ ਕਿ ਉਹ ਬਿਹਾਰ ਆਉਣ ਤੇ ਇੱਥੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ।
ਸ਼ੁਰੂ ਵਿੱਚ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆਈ ਪਰ ਹੌਲ਼ੀ-ਹੌਲ਼ੀ ਕਾਰੋਬਾਰ ਵਧਦਾ ਗਿਆ।
ਇਸ ਦੇ ਵੀ ਉਨ੍ਹਾਂ ਦਾ ਮਨ ਨਹੀਂ ਲੱਗਾ ਤੇ ਉਹ ਫਿਰ ਵਾਪਸ ਰੂਸ ਜਾ ਪੁੱਜੇ ਜਿੱਥੇ ਉਨ੍ਹਾਂ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ।
ਫਿਰ ਉਹ ਪਟਨਾ ਵਾਪਸ ਆ ਗਏ ਤੇ ਪ੍ਰੈਕਟਿਸ ਲਈ ਰਜਿਸਟ੍ਰੇਸ਼ਨ ਵੀ ਕਰਾਇਆ।
ਰੂਸੀ ਐਮਐਲਏ ਨੇ ਇੰਟਰਵਿਊ ’ਚ ਦੱਸਿਆ ਕਿ ਉਨ੍ਹਾਂ ਦਾ ਜਨਮ ਪਟਨਾ ਵਿੱਚ ਹੋਇਆ ਸੀ। 1991 ਵਿੱਚ ਕੁਝ ਦੋਸਤਾਂ ਨਾਲ ਮੈਡੀਕਲ ਦੀ ਪੜ੍ਹਾਈ ਕਰਨ ਲਈ ਉਹ ਰੂਸ ਚਲੇ ਗਏ ਸੀ।
ਅਭੈ ਸ਼ੁਰੂ ਤੋਂ ਹੀ ਰਾਸ਼ਟਰਪਤੀ ਤੋਂ ਪ੍ਰਭਾਵਿਤ ਰਹੇ ਹਨ ਜਿਸ ਕਾਰਨ ਉਨ੍ਹਾਂ ਰਾਜਨੀਤੀ ਵਿੱਚ ਕਦਮ ਰੱਖਿਆ।
ਐਮਐਲਏ ਨੂੰ ਰੂਸ ਵਿੱਚ ਡੇਪਿਊਤਾਤ ਕਿਹਾ ਜਾਂਦਾ ਹੈ।
ਇਸ ਸਾਲ ਹੋਈਆਂ ਆਮ ਚੋਣਾਂ ਵਿੱਚ ਸੱਤਾਧਾਰੀ ਪਾਰਟੀ ‘ਯੂਨਾਈਟਿਡ ਰਸ਼ਾ’ ਦੇ 75 ਫ਼ੀਸਦੀ ਸੰਸਦ ਮੈਂਬਰਾਂ ਨੇ ਜਿੱਤ ਹਾਸਲ ਕੀਤੀ। ਗੌਰ ਕਰਨ ਵਾਲੀ ਗੱਲ ਹੈ ਕਿ ਵਲਾਦੀਮੀਰ ਪੁਤਿਨ 18 ਸਾਲਾਂ ਤੋਂ ਸੱਤਾ ਵਿੱਚ ਹੈ।
ਬਿਹਾਰ ’ਚ ਜਨਮੇ ਅਭੈ ਸਿੰਘ ਪਿਛਲੇ ਸਾਲ ਰੂਸ ਦੇ ਵਿਧਾਇਕ ਬਣੇ। ਸਾਲ 2017 ਵਿੱਚ ਉਨ੍ਹਾਂ ਵਲਾਦੀਮੀਰ ਪੁਤਿਨ ਦੀ ਪਾਰਟੀ ‘ਯੂਨਾਈਟਿਡ ਰਸ਼ਾ’ ਦੇ ਉਮੀਦਵਾਰ ਬਣ ਕੇ ਕੁਸਰਕ ਵਿਧਾਨ ਸਭਾ ਤੋਂ ਚੋਣਾਂ ਜਿੱਤੀਆਂ।