✕
  • ਹੋਮ

ਰੋਹਿੰਗੀਆ ਮੁਸਲਮਾਨਾਂ ਦੀ ਹਮਾਇਤ ਕਰਨ ਵਾਲੀ ਲੀਡਰ ਨੂੰ ਭਾਜਪਾ 'ਚੋਂ ਕੱਢਿਆ

ਏਬੀਪੀ ਸਾਂਝਾ   |  19 Sep 2017 07:40 PM (IST)
1

ਬੇਨਜ਼ੀਰ ਨੇ ਇਸ ਬਾਰੇ ਕਿਹਾ ਕਿ ਉਸ ਨੇ ਆਪਣਾ ਜਵਾਬ ਪਾਰਟੀ ਨੂੰ ਭੇਜ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ ਤੇ ਸਾਜ਼ਿਸ਼ ਕੀਤੀ ਗਈ ਹੈ। ਉਸ ਨੇ ਅੱਗੇ ਇਹ ਵੀ ਕਿਹਾ ਕਿ ਭਾਜਪਾ ਵੱਲੋਂ ਟਿਕਟ ਮਿਲਣ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ ਤੇ ਉਹ ਖ਼ੁਦ ਵੀ ਤੀਹਰੇ ਤਲਾਕ ਦੀ ਪੀੜਤ ਹੈ। ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਗ਼ਲਤ ਚੀਜ਼ਾਂ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਤੇ ਇਸੇ ਕਾਰਨ ਉਸ ਨੂੰ ਪਾਰਟੀ 'ਚੋਂ ਕੱਢਿਆ ਗਿਆ ਹੈ।

2

ਬੇਨਜ਼ੀਰ ਇੱਕ ਸਿਵਲ ਇੰਜਨੀਅਰ ਹਨ ਤੇ 2015 ਵਿੱਚ ਭਾਜਪਾ ਨਾਲ ਜੁੜੀ ਸੀ। 2016 ਵਿੱਚ ਬਰਪੇਟਾ ਜ਼ਿਲ੍ਹੇ ਦੀ ਵਿਧਾਨ ਸਭਾ ਤੋਂ ਕਾਂਗਰਸ ਦੇ ਅਬਦੁਲ ਖਲੀਫ ਵਿਰੁੱਧ ਚੋਣ ਲੜੀ ਸੀ ਪਰ ਬੁਰੀ ਤਰ੍ਹਾਂ ਹਾਰ ਗਈ ਸੀ।

3

ਦਿਲੀਪ ਨੇ ਕਿਹਾ ਕਿ ਰੋਹਿੰਗੀਆ ਮੁਸਲਮਾਨਾਂ ਦੇ ਸਮਰਥਨ ਵਿੱਚ ਰੈਲੀ ਕੱਢਣ ਤੋਂ ਪਹਿਲਾਂ ਪਾਰਟੀ ਨਾਲ ਕੋਈ ਵਿਚਾਰ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਭਾਜਪਾ ਦਾ ਰੋਹਿੰਗੀਆ ਮੁਸਲਮਾਨਾਂ ਪ੍ਰਤੀ ਵੱਖਰਾ ਰੁਖ਼ ਹੈ ਤੇ ਬੇਨਜ਼ੀਰ ਨੇ ਪਾਰਟੀ ਦੀ ਨੀਤੀ ਤੋਂ ਬਾਹਰ ਜਾ ਕੇ ਖੁੱਲ੍ਹੀ ਰੈਲੀ ਕੀਤੀ ਸੀ। ਪਾਰਟੀ ਦੀ ਡਿਸਿਪਲਨ ਕਮੇਟੀ ਦੇ 4 ਮੈਂਬਰਾਂ ਨੇ ਇਸੇ ਕਾਰਨ ਬੇਨਜ਼ੀਰ ਨੂੰ ਪਾਰਟੀ 'ਚੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ।

4

ਤੁਹਾਨੂੰ ਦੱਸ ਦੇਈਏ ਕਿ ਬੇਨਜ਼ੀਰ ਅਸਮ ਵਿੱਚ ਭਾਜਪਾ ਦੀ ਤੀਹਰੇ ਤਲਾਕ ਮੁਹਿੰਮ ਦਾ ਮੁੱਖ ਚਿਹਰਾ ਸੀ, ਕਿਉਂਕਿ ਉਹ ਖ਼ੁਦ ਵੀ ਇਸ ਤੋਂ ਪੀੜਤ ਸੀ। ਪਾਰਟੀ ਦੇ ਸਕੱਤਰ ਦਿਲੀਪ ਨੇ ਬੇਨਜ਼ੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਸ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ।

5

ਭਾਰਤੀ ਜਨਤਾ ਪਾਰਟੀ ਨੇ ਅਸਮ ਤੋਂ ਆਪਣੀ ਮੁਸਲਿਮ ਮਹਿਲਾ ਨੇਤਾ ਨੂੰ ਰੋਹਿੰਗੀਆ ਮੁਸਲਮਾਨਾਂ ਦੀ ਸਮਰਥਕ ਹੋਣ ਕਾਰਨ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਬੇਨਜ਼ੀਰ ਆਫਰੀਨ ਨਾਂ ਦੀ ਇਹ ਨੇਤਾ ਭਾਜਪਾ ਦੇ ਅਸਮ ਦੇ ਮਜ਼ਦੂਰ ਮੋਰਚਾ ਦੀ ਮੈਂਬਰ ਵੀ ਸੀ। ਬੇਨਜ਼ੀਰ ਨੇ ਰੈਲੀ ਰਾਹੀਂ ਮੀਆਂਮਾਰ ਦੇ ਰੋਹਿੰਗੀਆ ਮੁਸਲਮਾਨਾਂ ਦਾ ਸਮਰਥਨ ਕੀਤਾ ਸੀ।

  • ਹੋਮ
  • ਭਾਰਤ
  • ਰੋਹਿੰਗੀਆ ਮੁਸਲਮਾਨਾਂ ਦੀ ਹਮਾਇਤ ਕਰਨ ਵਾਲੀ ਲੀਡਰ ਨੂੰ ਭਾਜਪਾ 'ਚੋਂ ਕੱਢਿਆ
About us | Advertisement| Privacy policy
© Copyright@2026.ABP Network Private Limited. All rights reserved.