ਟਰੰਪ ਦੀ ਧੀ ਸੁਸ਼ਮਾ 'ਤੇ ਫ਼ਿਦਾ!
ਸੰਯੁਕਤ ਰਾਸ਼ਟਰ ਵਿੱਚ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ। ਇੱਥੇ ਭਾਰਤ ਦੀ ਅਗਵਾਈ ਕਰਨ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਅਮਰੀਕਾ ਵਿੱਚ ਮੌਜੂਦ ਹਨ। ਅਮਰੀਕਾ ਤੇ ਜਾਪਾਨ ਦੇ ਹਮਰੁਤਬਾ ਤੇ ਹੋਰ ਪ੍ਰਮੁੱਖ ਲੋਕਾਂ ਨਾਲ ਮੁਲਾਕਾਤ ਕੀਤੀ।
ਸੁਸ਼ਮਾ ਸਵਰਾਜ ਯੂ.ਐਨ. ਅਸੈਂਬਲੀ ਵਿੱਚ 23 ਸਤੰਬਰ ਨੂੰ ਆਪਣੇ ਭਾਸ਼ਣ ਤੋਂ ਬਾਅਦ ਭਾਰਤ ਵਾਪਸ ਆਉਣਗੇ।
ਇਸ ਸਬੰਧੀ ਇਵਾਂਕਾ ਨੇ ਟਵੀਟ ਕਰ ਕੇ ਜਾਣਕਾਰੀ ਵੀ ਦਿੱਤੀ। ਸੁਸ਼ਮਾ ਨੂੰ ਕ੍ਰਿਸ਼ਮਈ ਵਿਦੇਸ਼ ਮੰਤਰੀ ਦੱਸਦਿਆਂ ਉਸ ਨੇ ਟਵੀਟ ਵਿੱਚ ਲਿਖਿਆ ਕਿ 28 ਤੋਂ 30 ਨਵੰਬਰ ਤਕ ਹੋਣ ਵਾਲੇ ਗਲੋਬਲ ਇੰਟਰਪ੍ਰਨਿਓਰਸ਼ਿਪ ਸਮਿਟ ਨੂੰ ਭਾਰਤ ਤੇ ਅਮਰੀਕਾ ਮਿਲ ਕੇ ਕਰਵਾ ਰਿਹਾ ਹੈ। ਇਸ ਵਿੱਚ ਦੁਨੀਆਂ ਭਰ ਦੇ ਉੱਦਮੀ, ਨਿਵੇਸ਼ਕ ਤੇ ਵਪਾਰੀ ਨੇਤਾ ਹਿੱਸਾ ਲੈਣ ਆਉਂਦੇ ਹਨ।
ਦੱਸ ਦੇਈਏ ਕਿ ਇਵਾਂਕਾ ਨੂੰ ਟਰੰਪ ਦੀ ਸਲਾਹਕਾਰ ਵੀ ਸਮਝਿਆ ਜਾਂਦਾ ਹੈ। ਜਾਣਕਾਰੀ ਇਹ ਹੈ ਕਿ ਇਵਾਂਕਾ ਤੇ ਸੁਸ਼ਮਾ ਨੇ ਭਾਰਤ ਤੇ ਅਮਰੀਕਾ ਦੀਆਂ ਔਰਤਾਂ ਦੇ ਵਿਕਾਸ ਤੇ ਕੰਮ ਕਰਨ ਦੀ ਸਮਰੱਥਾ ਵਧਾਉਣ ਲਈ ਸਨਅਤ ਸਥਾਪਨਾ 'ਤੇ ਵਿਚਾਰਾਂ ਕੀਤੀਆਂ।
ਪਰ ਇਸ ਸਾਰੇ ਵਿਚਕਾਰ ਇੱਕ ਮੁਲਾਕਾਤ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ, ਉਹ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨਾਲ ਹੋਈ ਮੁਲਾਕਾਤ।
ਇਵਾਂਕਾ ਆਪਣੇ ਪਿਤਾ ਟਰੰਪ ਨਾਲ ਕਾਫੀ ਮਸ਼ਰੂਫ ਰਹਿੰਦੀ ਹੈ। ਤਸਵੀਰ ਵਿੱਚ ਉਹ ਆਪਣੇ ਪਰਿਵਾਰ ਨਾਲ ਵਿਖਾਈ ਦੇ ਰਹੀ ਹੈ। ਅੱਗੇ ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ