ਗੁਜਰਾਤ ਤੇ ਹਿਮਾਚਲ ਦੀ ਦੋਹਰੀ ਜਿੱਤ ਮਗਰੋਂ ਬੀਜੇਪੀ ਦੇ ਜਸ਼ਨ
ਇਸ ਤਸਵੀਰ ਵਿੱਚ ਤੁਸੀਂ ਗੁਜਰਾਤ ਦੇ ਢੋਕਲਾ ਤੇ ਫੇਫੜਾ ਵਰਗੇ ਮਸ਼ਹੂਰ ਵਿਅੰਜਨ ਦੇਖ ਸਕਦੇ ਹੋ। ਖੁਸ਼ੀ ਦੀ ਲਹਿਰ ਵਿੱਚ ਵਰਕਰਾਂ ਨੂੰ ਇਨ੍ਹਾਂ ਦਾ ਸਵਾਦ ਵੀ ਚੱਖਣ ਨੂੰ ਮਿਲਿਆ।
ਤੁਹਾਨੂੰ ਦੱਸ ਦਈਏ ਕਿ ਗੁਜਰਾਤ ਵਿੱਚ ਕੁੱਲ 182 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 92 ਦਾ ਹੈ। ਇੱਥੇ ਭਾਜਪਾ 100 ਸੀਟਾਂ ਤੋਂ ਵੱਢ ਸੀਟਾਂ ਤੇ ਅੱਗੇ ਹੈ।
ਪਾਰਟੀ ਦੀ ਜਿੱਤ ਮਗਰੋਂ ਜੋਸ਼ ਵਿੱਚ ਝੂਮਦੀਆਂ ਇਨ੍ਹਾਂ ਔਰਤਾਂ ਦੀ ਖੁਸ਼ੀ ਨੂੰ ਤੁਸੀਂ ਸਾਫ ਦੇਖ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਪਾਰਟੀ ਨੇ ਹਿਮਾਚਲ ਪ੍ਰਦੇਸ਼ ਨੂੰ ਵੀ ਕਾਂਗਰਸ ਤੋਂ ਖੋਹ ਕੇ ਪਾਣੀ ਝੋਲੀ ਵਿੱਚ ਪਾ ਲਿਆ ਹੈ।
68 ਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ 40 ਸੀਟਾਂ ਤੋਂ ਵਧੇਰੇ ਸੀਟਾਂ 'ਤੇ ਅੱਗੇ ਹੈ। ਰਾਜਨੀਤੀ ਵਿੱਚ ਦਿਲਚਸਪੀ ਵਾਲੇ ਲੋਕਾਂ ਨੂੰ ਪਤਾ ਹੀ ਹੋਵੇਗਾ ਕਿ ਹਿਮਾਚਲ ਉਹ ਸੂਬਾ ਹੈ ਜੋ ਹਰ 5 ਸਾਲ ਬਾਅਦ ਕਾਂਗਰਸ ਤੇ ਭਾਜਪਾ ਨੂੰ ਅਦਲ-ਬਾਦਲ ਦਾ ਮੌਕਾ ਦਿੰਦਾ ਰਹਿੰਦਾ ਹੈ।
ਸ਼ਾਮ ਤੱਕ ਨਤੀਜੇ ਸਾਫ ਹੋ ਜਾਣਗੇ। ਇਸ ਜਿੱਤ ਨੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ।
ਭਾਜਪਾ ਨੇ ਪੀਐਮ ਨਰਿੰਦਰ ਮੋਦੀ ਦੀ ਅਗਵਾਈ 'ਚ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਜਿੱਤ ਲਈਆਂ ਹਨ। ਗੁਜਰਾਤ ਵਿੱਚ ਇੱਕ ਸਮੇਂ ਸੰਘਰਸ਼ ਕਰਦੀ ਨਜ਼ਰ ਆ ਰਹੀ ਭਾਜਪਾ ਬਹੁਮਤ ਦੇ ਅੰਕੜੇ ਪਾਰ ਕਰ ਚੁੱਕੀ ਹੈ। ਅਜਿਹੇ ਵਿੱਚ ਪਾਰਟੀ ਦੀ ਟੌਪ ਲੀਡਰਸ਼ਿਪ ਤੋਂ ਲੈ ਕੇ ਵਰਕਰ ਤੱਕ ਹਰ ਕਿਸੇ ਵਿੱਚ ਜੋਸ਼ ਭਰ ਗਿਆ ਹੈ ਤੇ ਚਾਰੇ ਪਾਸੇ ਜਸ਼ਨ ਦਾ ਮਾਹੌਲ ਹੈ। ਉਸੇ ਦੀਆਂ ਹੀ ਤਸਵੀਰਾਂ ਦੇਸ਼ ਭਰ ਤੋਂ ਆ ਰਹੀਆਂ ਹਨ। ਇਸ ਤਸਵੀਰ ਵਿੱਚ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਸਦ ਪਹੁੰਚਣ ਤੋਂ ਬਾਅਦ ਜਿੱਤ ਦਾ ਨਿਸ਼ਾਨ ਮਤਲਬ ਵਿਕਟਰੀ ਸਾਈਨ ਦਿਖਾਉਂਦਿਆਂ ਦੇਖ ਸਕਦੇ ਹੋ।