ਗਣਤੰਤਰ ਦਿਵਸ ਮੌਕੇ ਰਾਜਪਥ 'ਤੇ 'ਮਹਿਲਾ ਸਸ਼ਕਤੀਕਰਨ' ਦੀ ਅਦਭੁਤ ਪੇਸ਼ਕਾਰੀ
ਸੀਮਾ ਸੁਰੱਖਿਆ ਬਲ ਦੀ ਮੋਟਰਸਾਈਕਲ ਸਵਾਰ ਟੀਮ ਸੀਮਾ ਭਵਾਨੀ ਮੋਟਰ ਟ੍ਰਾਂਸਪੋਰਟ ਸੈਂਟਰ ਸਕੂਲ ਦੀ ਸਥਾਪਨਾ ਬੀ.ਐੱਸ.ਐੱਫ. ਅਕਾਦਮੀ ਟੇਕਨਪੁਰ ਵਿੱਚ 20 ਅਕਤੂਬਰ 2016 ਨੂੰ ਕੀਤੀ ਗਈ ਸੀ।
ਸੀਮਾ ਸੁਰੱਖਿਆ ਬਲ ਦੀਆਂ 106 ਮਹਿਮਾ ਮੁਲਾਜ਼ਮਾਂ ਨੇ 26 ਮੋਟਰਸਾਈਕਲਾਂ 'ਤੇ ਸਟੰਟ ਵਿਖਾ ਸਭ ਨੂੰ ਰੋਮਾਂਚ ਨਾਲ ਭਰ ਦਿੱਤਾ।
ਦਲ ਦੀ ਅਗਵਾਈ ਸਬ ਇੰਸਪੈਕਟਰ ਸਟੇਂਜੀਨ ਨੋਰਯਾਂਗ ਨੇ ਕੀਤਾ।
ਨਵੀਂ ਦਿੱਲੀ: ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਹੋਏ ਜਸ਼ਨਾਂ ਵਿੱਚ ਮਹਿਲਾ ਸਸ਼ਕਤੀਕਰਨ ਦਾ ਇੱਕ ਵੱਖਰੀ ਪੇਸ਼ਕਾਰੀ ਵੇਖਣ ਨੂੰ ਮਿਲੀ।
ਖਾਸ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਔਰਤਾਂ ਦੀ ਚੋਣ ਬੀ.ਐੱਸ.ਐੱਫ. ਵਿੱਚ ਹੋਈ ਸੀ, ਉਦੋਂ ਇਨ੍ਹਾਂ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਸੀ ਆਉਂਦਾ। ਹੁਣ ਉਹ ਨਾ ਸਿਰਫ ਆਤਮਵਿਸ਼ਵਾਸ ਨਾਲ ਮੋਟਰਸਾਈਕਲ ਚਲਾਉਂਦੀਆਂ ਹਨ ਬਲਕਿ ਉਸ 'ਤੇ ਖਤਰਨਾਕ ਸਟੰਟ ਵੀ ਕਰਦੀਆਂ ਹਨ।
ਦੇਸ਼ ਵਿੱਚ ਪਹਿਲੀ ਵਾਰ ਸੀਮਾ ਸੁਰੱਖਿਆ ਬਲ ਦੀਆਂ ਜਾਂਬਾਜ਼ ਮਹਿਲਾ ਰੱਖਿਆ ਕਰਮੀਆਂ ਦੇ ਮੋਟਰਸਾਈਕਲ ਸਵਾਰ ਦਲ ਸੀਮਾ ਭਵਾਨੀ ਨੇ 10 ਆਸੀਆਨ ਦੇਸ਼ਾਂ ਦੇ ਨੇਤਾਵਾਂ ਸਨਮੁੱਖ ਸਾਹਸੀ ਕਰਤੱਬ ਵਿਖਾਏ।