ਪੰਜਾਬ ਨੇ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੇਸ਼ ਕੀਤੀ 'ਲੰਗਰ' ਦੀ ਝਾਕੀ
ਏਬੀਪੀ ਸਾਂਝਾ | 26 Jan 2018 02:46 PM (IST)
1
2
3
4
5
ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਲੰਗਰ ਦੀ ਝਾਕੀ ਵਿਖਾਈ ਗਈ। ਇਸ ਵਿੱਚ ਲੰਗਰ ਤੇ ਪੰਗਤ ਦੀ ਮਹੱਤਤਾ ਨੂੰ ਦਰਸਾਇਆ ਗਿਆ। ਸੰਗਤ ਲੰਗਰ ਛਕਦੀ ਵਿਖਾਈ ਗਈ। ਗੁਰੂਆਂ ਵੱਲੋਂ ਬਖ਼ਸ਼ੀ ਇਸ ਅਦੁੱਤੀ ਦਾਤ ਦਾ ਕੌਮੀ ਪੱਧਰ 'ਤੇ ਪ੍ਰਗਟਾਵਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਪੰਜਾਬ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਲੋਕ ਨਾਚਾਂ ਦੀਆਂ ਝਾਕੀਆਂ ਹੀ ਦਰਸਾਈਆਂ ਜਾਂਦੀਆਂ ਸਨ।
6
7
8
9
10
11
12
13
14
ਵੇਖੋ ਗਣਤੰਤਰ ਦਿਵਸ ਮੌਕੇ ਵਿਖਾਈਆਂ ਜਾਣ ਵਾਲੀਆਂ ਕੁਝ ਹੋਰ ਝਾਕੀਆਂ-
15
ਰਾਜਪਥ ਪਰੇਡ ਦੌਰਾਨ ਸੈਨਾ ਨੇ ਦੇਸ਼ ਦੀ ਤਾਕਤ ਦਿਖਾਈ। ਇਸ ਦੌਰਾਨ 23 ਝਾਕੀਆਂ ਕੱਢੀਆਂ ਗਈਆਂ ਜਿਨ੍ਹਾਂ ਵਿੱਚ ਵੱਖ ਵੱਖ ਸੂਬਿਆਂ ਦੇ ਸੱਭਿਆਚਾਰ ਦੀ ਝਲਕ ਦਰਸਾਈ ਗਈ ਹੈ।
16
ਪੂਰਾ ਦੇਸ਼ ਅੱਜ 69ਵੇਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਰਾਜਧਾਨੀ ਦਿੱਲੀ ਦੇ ਰਾਜਪਥ 'ਤੇ 10 ਆਸੀਆਨ ਦੇਸ਼ਾਂ ਦੇ ਕੌਮੀ ਨੁਮਾਇੰਦਿਆਂ ਦੀ ਇਤਿਹਾਸਕ ਮੌਜੂਦਗੀ ਵਿੱਚ ਰਾਸ਼ਟਪਤੀ ਰਾਮਨਾਥ ਕੋਵਿੰਦ ਨੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਵੀਰ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।