ਪੰਜਾਬ 'ਚ ਗਣਤੰਤਰ ਦਿਵਸ ਦੀਆਂ ਰੌਣਕਾਂ, ਵੇਖੋ ਤਸਵੀਰਾਂ
ਇਸ ਮੌਕੇ ਸਕੂਲੀ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।
ਸਰਕਾਰ ਤੋਂ ਰੁੱਸੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ਹਿਰ ਅੰਮ੍ਰਿਤਸਰ ਨੂੰ ਛੱਡ ਸੰਗਰੂਰ ਜਾ ਕੇ ਗਣਤੰਤਰ ਦਿਵਸ ਮੌਕੇ ਝੰਡਾ ਫਹਿਰਾਇਆ। ਹਾਲਾਂਕਿ, ਸਿੱਧੂ ਨੇ ਇੱਥੇ ਕੌਮੀ ਦਿਹਾੜੇ ਦੀਆਂ ਵਧਾਈਆਂ ਦੇ ਨਾਲ-ਨਾਲ ਕੈਪਟਨ ਸਰਕਾਰ ਦੇ ਕਸੀਦੇ ਵੀ ਪੜ੍ਹੇ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਦੀ ਸਨਅਤੀ ਹੱਬ ਲੁਧਿਆਣਾ ਪਹੁੰਚੇ ਤੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ।
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪਠਾਨਕੋਟ ਜਾ ਕੇ ਝੰਡਾ ਲਹਿਰਾਇਆ ਤੇ ਲੋਕਾਂ ਨੂੰ ਕੌਮੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਵੱਖ-ਵੱਖ ਥਾਵਾਂ 'ਤੇ ਪੁਲਿਸ ਦੀਆਂ ਟੁਕੜੀਆਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ।
ਵੇਖੋ ਪੰਜਾਬ ਵਿੱਚ ਮਨਾਏ ਗਣਤੰਤਰ ਦਿਵਸ ਦੇ ਜਸ਼ਨਾਂ ਦੀਆਂ ਕੁਝ ਹੋਰ ਤਸਵੀਰਾਂ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਠਿੰਡਾ ਵਿੱਚ ਝੰਡਾ ਫਹਿਰਾਇਆ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦਾਸਪੁਰ ਜਾ ਕੇ ਝੰਡਾ ਲਹਿਰਾਇਆ ਤੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
ਵੱਖ-ਵੱਖ ਥਾਵਾਂ 'ਤੇ ਸੁੰਦਰ ਤੇ ਸਿੱਖਿਆਦਾਇਕ ਝਾਕੀਆਂ ਕੱਢੀਆਂ ਗਈਆਂ।
ਤਿਰੰਗਾ ਲਹਿਰਾਉਣ ਤੋਂ ਬਾਅਦ ਬ੍ਰਹਮ ਮਹਿੰਦਰਾ ਕੌਮੀ ਝੰਡੇ ਨੂੰ ਸਲਾਮ ਕਰਨਾ ਭੁੱਲ ਹੀ ਗਏ ਤੇ ਸਾਵਧਾਨ ਹੀ ਖੜ੍ਹੇ ਰਹੇ।
ਭਾਰਤ ਅੱਜ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।
ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਜਲੰਧਰ ਵਿੱਚ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਰੀਕ ਹੋਏ।
ਪੰਜਾਬ ਵਿੱਚ ਵੀ ਇਸ ਕੌਮੀ ਦਿਹਾੜੇ ਦੇ ਖ਼ੂਬ ਜਸ਼ਨ ਮਨਾਏ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜੱਦੀ ਸ਼ਹਿਰ ਪਟਿਆਲਾ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ।
ਚੰਡੀਗੜ੍ਹ ਵਿੱਚ ਨੇਤਰਹੀਣ ਬੱਚਿਆਂ ਨੇ ਕੌਮੀ ਦਿਹਾੜੇ ਮੌਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ।