CBI ਨੇ ਕੰਧ ਟੱਪ ਕੇ ਕਾਬੂ ਕੀਤੇ ਪੀ. ਚਿਦੰਬਰਮ, ਹੋਇਆ ਹਾਈ ਵੋਲਟੇਜ ਡਰਾਮਾ
ਆਈਐਨਐਕਸ ਮੀਡੀਆ ਘਪਲਾ ਮਾਮਲੇ ਵਿੱਚ ਘਿਰੇ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਕਾਂਗਰਸ ਦੇ ਦਫ਼ਤਰ ਵਿੱਚ ਲਗਪਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ, ਪਰ ਇਸ ਤੋਂ ਪਹਿਲਾਂ ਉਹ ਉੱਥੋਂ ਚਲੇ ਗਏ ਸਨ।
Download ABP Live App and Watch All Latest Videos
View In Appਇਸੇ ਗੱਡੀ ਵਿੱਚ ਚਿਦੰਬਰਮ ਨੂੰ ਹਿਰਾਸਤ ਵਿੱਚ ਲੈ ਕੇ ਸੀਬੀਆਈ ਮੁੱਖ ਦਫ਼ਤਰ ਲਿਜਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਖ਼ੁਦ ਨੂੰ ਨਿਰਦੋਸ਼ ਦੱਸਣ ਵਾਲੇ ਪੀ. ਚਿਦੰਬਰਮ ਨਾਲ ਹੁਣ ਅੱਗੇ ਕੀ ਵਾਪਰੇਗਾ।
ਸੀਬੀਆਈ ਦੇ ਕੁਝ ਅਧਿਕਾਰੀਆਂ ਨੇ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਈਡੀ ਦੀ ਗੱਡੀ ਚਿਦੰਬਰਮ ਦੇ ਘਰ ਵਿੱਚ ਦਾਖ਼ਲ ਹੋਈ।
ਚਿਦੰਬਰਮ ਦੇ ਪਿੱਛੇ-ਪਿੱਛੇ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਪਹੁੰਚੀਆਂ।
ਚਿਦੰਬਰਮ ਦੇ ਘਰ ਦਾਖ਼ਲ ਹੋਣ ਲਈ ਟੀਮਾਂ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਸੀਬੀਆਈ ਦੀ ਟੀਮ ਕੰਧ ਟੱਪ ਕੇ ਦਾਖ਼ਲ ਹੋਈ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ 27 ਘੰਟੇ ਅਲੋਪ ਰਹਿਣ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕਰ ਆਪਣੀ ਸਫਾਈ ਦੇ ਕੇ ਆਪਣੇ ਦਿੱਲੀ ਦੇ ਜ਼ੋਰਬਾਗ ਇਲਾਕੇ ਵਿੱਚ ਸਥਿਤ ਗ੍ਰਹਿ ਵਿੱਚ ਪਹੁੰਚ ਗਏ।
- - - - - - - - - Advertisement - - - - - - - - -