ਰਵੀਦਾਸ ਮੰਦਰ ਢਾਹੁਣ ਵਿਰੁੱਧ ਦਿੱਲੀ 'ਚ ਡਟੇ ਪੰਜਾਬ ਦੇ ਮੰਤਰੀ ਤੇ ਵਿਧਾਇਕ
ਏਬੀਪੀ ਸਾਂਝਾ | 21 Aug 2019 02:51 PM (IST)
1
ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਰਵੀਦਾਸ ਸਮਾਜ ਨੇ ਰਾਮਲੀਲਾ ਮੈਦਾਨ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ।
2
ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਨੇ ਇੱਥੇ ਭੇਜਿਆ ਹੈ ਤੇ ਪੰਜਾਬ ਸਰਕਾਰ ਦਾ ਰਵੀਦਾਸ ਸਮਾਜ ਨੂੰ ਪੂਰਾ ਸਮਰਥਨ ਹੈ।
3
ਪੰਜਾਬ ਸਰਕਾਰ ਵੱਲੋਂ ਮੰਦਰ ਮਾਮਲੇ 'ਤੇ ਬਣਾਈ ਪੰਜ ਮੈਂਬਰੀ ਕਮੇਟੀ ਦੇ ਚਾਰ ਮੈਂਬਰ ਇਸ ਧਰਨੇ ਵਿੱਚ ਪਹੁੰਚੇ ਸਨ।
4
ਲੋਕਾਂ ਦੀ ਅਗਵਾਈ ਪੰਜਾਬ ਦੇ ਮੰਤਰੀ ਚਰਨਜੀਤ ਚੰਨੀ, ਵਿਧਾਇਕ ਰਾਜ ਕੁਮਾਰ ਚੱਬੇਵਾਲ ਤੇ ਸੁਸ਼ੀਲ ਰਿੰਕੂ ਨੇ ਕੀਤੀ।
5
ਨਵੀਂ ਦਿੱਲੀ: ਬੀਤੇ ਦਿਨੀਂ ਇੱਥੇ ਬਣੇ ਰਵੀਦਾਸ ਮੰਦਰ ਨੂੰ ਅਦਾਲਤ ਦੇ ਹੁਕਮਾਂ ਮਗਰੋਂ ਢਾਹੇ ਜਾਣ ਦੇ ਵਿਰੋਧ ਵਿੱਚ ਲੋਕ ਵੱਡੀ ਗਿਣਤੀ 'ਚ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।