ਕੈਪਟਨ ਤੇ ਕੇਜਰੀਵਾਲ ਸਣੇ ਹੋਰ ਮੁੱਖ ਮੰਤਰੀਆਂ ਨੇ ਕੇਰਲ ਲਈ ਖੋਲ੍ਹੇ ਖ਼ਜ਼ਾਨੇ ਦੇ ਬੂਹੇ
ਸੂਬੇ ਦਾ ਵੱਡਾ ਹਿੱਸਾ ਪਾਣੀ ਹੇਠ ਡੁੱਬ ਗਿਆ ਹੈ। ਮਾਨਸੂਨੀ ਮੀਂਹ ਨਾਲ ਇਹ ਸੂਬਾ ਬੇਹੱਦ ਪ੍ਰਭਾਵਿਤ ਹੋਇਆ ਹੈ। 50 ਹਜ਼ਾਰ ਤੋਂ ਵੱਧ ਪਰਿਵਾਰਾਂ ਦੇ 2.23 ਲੱਖ ਲੋਕ ਨੂੰ ਰਾਹਤ ਘਰਾਂ ਵਿੱਚ ਪਨਾਹ ਦਿੱਤੀ ਗਈ ਹੈ। ਇੱਥੇ ਰਹਿ ਰਹੇ ਲੋਕਾਂ ਨੇ ਪਾਣੀ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ। ਕੇਰਲ ਵਿੱਚ ਮੀਂਹ ਨਾਲ ਹੁਣ ਤਕ 324 ਮੌਤਾਂ ਹੋ ਗਈਆਂ ਹਨ। ਕੇਰਲ ਵਿੱਚ ਰਾਹਤ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਮਹਿਲਾਵਾਂ, ਬੱਚਿਆਂ ਚੇ ਬਜ਼ੁਰਗਾਂ ਸਣੇ ਸੈਂਕੜੇ ਲੋਕ ਅਜਿਹੀਆਂ ਥਾਵਾਂ ’ਤੇ ਫਸੇ ਹਨ ਜਿੱਥੇ ਕਿਸ਼ਤੀ ਲੈ ਜਾਣਾ ਮੁਸ਼ਕਲ ਹੈ। ਇਨ੍ਹਾਂ ਲੋਕਾਂ ਨੂੰ ਰੱਖਿਆ ਮੰਤਰਾਲੇ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ ਬਚਾਇਆ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਰਲ ਵਿੱਚ ਹੜ੍ਹ ਨਾਲ ਜਾਨ ਮਾਲ ਦੇ ਭਾਰੀ ਨੁਕਸਾਨ ’ਤੇ ਗਹਿਰਾ ਦੁੱਖ ਜਤਾਇਆ ਤੇ ਸੂਬੇ ਦੇ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਚੰਡੀਗੜ੍ਹ: ਕੇਰਲ ਵਿੱਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ ਸਵਾ ਤਿੰਨ ਸੌ ਤਕ ਪਹੁੰਚ ਚੁੱਕੀ ਹੈ। ਇਸ ਦੁੱਖ ਦੀ ਘੜੀ ਵਿੱਚ ਦੇਸ਼ ਦੇ ਸਭ ਤੋਂ ਅਖੀਰਲੇ ਸੂਬੇ ਦੀ ਮਦਦ ਲਈ ਹੋਰਨਾਂ ਸੂਬਿਆਂ ਨੇ ਫਰਾਖ਼ਦਿਲੀ ਦਿਖਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਦਿੱਲੀ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਕੇਰਲਾ ਲਈ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਕੇਰਲਾ ਵਿੱਚ 2.50 ਕਰੋੜ ਰੁਪਏ ਦੀ ਰਕਮ ਦੀਆਂ RO ਮਸ਼ੀਨਾਂ ਵੀ ਕੇਰਲਾ ਭੇਜਣ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਰਲਾ ਵਿੱਚ ਹੜ੍ਹ ਕਾਰਨ ਪਾਣੀ ਵੀ ਕਾਫੀ ਦੂਸ਼ਿਤ ਹੋ ਗਿਆ ਹੈ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਕਾਫੀ ਦਿੱਕਤ ਆ ਰਹੀ ਹੈ।
ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਕੱਲ੍ਹ ਹੜ੍ਹ ਪ੍ਰਭਾਵਿਤ ਕੇਰਲ ਲਈ 25 ਕਰੋੜ ਰੁਪਏ ਦੀ ਤਤਕਾਲ ਸਹਾਇਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਚੀਫ ਸਕੱਤਰ ਐਸ ਕੇ ਜੋਸ਼ੀ ਨੂੰ ਜਲਦ ਤੋਂ ਜਲਦ ਇਹ ਰਕਮ ਕੇਰਲਾ ਭਿਜਵਾਉਣ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹੜ੍ਹ ਦੀ ਸਮੱਸਿਆ ਨਾਲ ਜੂਝ ਰਹੇ ਕੇਰਲ ਲਈ 10-10 ਕਰੋੜ ਰੁਪਏ ਦੀ ਤਤਕਾਲੀ ਸਹਾਇਤਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ।