ਠੰਢ ਨੇ ਤੋੜਿਆ 25 ਸਾਲਾਂ ਦਾ ਰਿਕਾਰਡ, ਪਹਾੜਾਂ ’ਚ ਹਾਲੇ ਵੀ ਬਰਫ਼ਬਾਰੀ
ਇਸ ਕਰਕੇ ਪਹਾੜਾਂ ਵਿੱਚ ਠੰਢ ਵਧ ਸਕਦੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਨਜ਼ਰ ਆਏਗਾ। ਜ਼ਿਆਦਾ ਉਚਾਈ ਵਾਲੇ ਇਲਾਕਿਆਂ ਵਿੱਚ 11 ਤੋਂ 15 ਮਾਰਚ ਤਕ ਬਾਰਸ਼ ਤੇ ਬਰਫ਼ ਦੀ ਚੇਤਾਵਨੀ ਦਿੱਤੀ ਗਈ ਹੈ।
Download ABP Live App and Watch All Latest Videos
View In Appਮਾਰਚ ਮਹੀਨਾ ਵੀ ਅੱਧਾ ਨਿਕਲਣ ’ਤੇ ਆ ਗਿਆ ਪਰ ਬਰਫ਼ਬਾਰੀ ਤੇ ਠੰਢ ਜਾਣ ਦਾ ਨਾਂ ਨਹੀਂ ਲੈ ਰਹੀ।
ਇਸ ਸਰਦੀਆਂ 'ਚ ਹਿਮਾਚਲ ਪ੍ਰਦੇਸ਼ ’ਚ ਬਾਰਸ਼ ਤੇ ਬਰਫ਼ਬਾਰੀ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਵਿਗੜਦੇ ਮੌਸਮ ਨੇ ਸੂਬੇ ’ਤੇ ਖ਼ੂਬ ਕਹਿਰ ਢਾਇਆ ਹੈ।
ਮੌਸਮ ਵਿਭਾਗ ਮੁਤਾਬਕ 11 ਤੋਂ 14 ਮਾਰਚ ਤਕ ਪੱਛਮੀ ਗੜਬੜੀ ਕਰਕੇ ਪਾਕਿਸਤਾਨ ਤੋਂ ਉੱਠਣ ਵਾਲੀਆਂ ਹਵਾਵਾਂ ਫਿਰ ਤੋਂ ਹਿਮਾਚਲ ਵਿੱਚ ਆਪਣਾ ਅਸਰ ਦਿਖਾਉਣਗੀਆਂ।
12 ਮਾਰਚ ਨੂੰ ਥੋੜੀ ਰਾਹਤ ਬਾਅਦ 13 ਤੇ 14 ਮਾਰਚ ਨੂੰ ਬਾਰਸ਼ ਤੇ ਬਰਫ਼ਬਾਰੀ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 11 ਤੋਂ 14 ਮਾਰਚ ਤਕ ਬਾਰਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਅੱਜ ਮੌਸਮ ਨੇ ਸੂਬੇ ਵਿੱਚ ਫਿਰ ਕਰਵਟ ਬਦਲੀ। ਸਵੇਰ ਤੋਂ ਹੀ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਹੇਠਲੇ ਇਲਾਕਿਆਂ ਵਿੱਚ ਬਾਰਸ਼ ਦਾ ਦੌਰ ਜਾਰੀ ਹੈ।
- - - - - - - - - Advertisement - - - - - - - - -