'ਫਾਨੀ' ਨੇ ਉੜੀਸ਼ਾ 'ਚ ਮਚਾਈ ਤਬਾਹੀ, ਵੇਖੋ ਬਰਬਾਦੀ ਦੀਆਂ ਤਸਵੀਰਾਂ
ਰੇਲਵੇ ਨੇ ਵੀ ਇਸ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ।
ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਭੁਵਨੇਸ਼ਵਰ ਹਵਾਈ ਅੱਡੇ 'ਤੇ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਪਰ ਸ਼ਨੀਵਾਰ ਬਾਅਦ ਦੁਪਹਿਰ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।
ਪੁਰੀ ਵਿੱਚ ਬਿਜਲੀ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸੜਕ ਸੰਪਰਕ ਬਹਾਲ ਕਰਨ ਲਈ ਕੰਮ ਜਾਰੀ ਹੈ।
ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਮੁਤਾਬਕ ਜ਼ਿਲ੍ਹਾ ਪੁਰੀ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿੱਥੇ ਚੱਕਰਵਾਤ ਨੇ ਸਭ ਤੋਂ ਪਹਿਲਾਂ ਦਸਤਕ ਦਿੱਤੀ ਸੀ।
ਚੱਕਰਵਾਤੀ ਤੂਫ਼ਾਨ ਫਾਨੀ ‘ਚ ਸਵੇਰੇ ਕਰੀਬ ਅੱਠ ਵਜੇ ਸੂਬੇ ਦੀ ਧਾਰਮਕ ਨਗਰੀ ਪੁਰੀ ‘ਚ ਦਸਤਕ ਦਿੱਤੀ ਸੀ। ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਕੁਝ ਘਰ ਡੁੱਬ ਗਏ ਹਨ।
ਫ਼ਸਲਾਂ ਤੇ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਫ਼ਸਲਾਂ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।
ਮੋਬਾਈਲ ਟਾਵਰ ਨੁਕਸਾਨੇ ਗਏ ਹਨ। ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ।
ਤੂਫ਼ਾਨ ਕਰਕੇ ਸੂਬੇ ਦੀ ਰਾਜਧਾਨੀ ਭੁਵਨੇਸ਼ਵਰ ਤੇ ਹੋਰ ਇਲਾਕਿਆਂ ਵਿੱਚ ਸੰਚਾਰ ਲਾਈਨਾਂ ਪ੍ਰਭਾਵਿਤ ਹੋਈਆਂ ਹਨ।
ਇਸ ਤੂਫ਼ਾਨ ਵਿੱਚ ਘੱਟੋ-ਘੱਟ ਅੱਠ ਜਣੇ ਮਾਰੇ ਗਏ ਹਨ। ਮੌਸਮ ਵਿਭਾਗ ਨੇ ਤੱਟੀ ਸੂਬਿਆਂ ‘ਚ ਰੈਡ ਅਲਰਟ ਜਾਰੀ ਕੀਤਾ ਹੈ ਤੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਭਾਰੀ ਬਾਰਸ਼ ਤੇ 175 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਕੱਲ੍ਹ ਓੜੀਸਾ ਦੇ ਤੱਟੀ ਇਲਾਕਿਆਂ ਵਿੱਚ ਦਸਤਕ ਦਿੱਤੀ।