ਤੂਫਾਨ ‘ਵਾਯੂ’ ਨੇ ਬਦਲਿਆ ਰਸਤਾ, ਗੁਜਰਾਤੀਆਂ ਦੇ ਆਇਆ ਸਾਹ 'ਚ ਸਾਹ
ਐਨਡੀਆਰਐਫ ਦੀ 45 ਮੈਂਬਰਾਂ ਦੀ ਟੀਮ ਰਾਹਤ ਦਲ ਦੀ ਕਰੀਬ 52 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤੇ ਸੈਨਾ ਦੀਆਂ 10 ਟੁਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ। ਪੱਛਮੀ ਰੇਲਵੇ ਨੇ 40 ਰੇਲਾਂ ਨੂੰ ਰੱਦ ਕਰ ਦਿੱਤਾ ਹੈ।
ਸੈਨਾ, ਹਵਾਈ ਸੈਨਾ ਤੇ ਐਨਡੀਆਰਐਫ ਦੀ ਟੀਮਾਂ ਸੂਬੇ ‘ਚ ਰਾਹਤ ਤੇ ਬਚਾਅ ਕਾਰਜਾਂ ਲਈ ਤਿਆਰ ਹਨ।
ਮੰਤਰੀ ਹਰਸ਼ਵਰਧਨ ਦਾ ਕਹਿਣਾ ਹੈ ਕਿ ਭੂ ਵਿਗਿਆਨ ਮੰਤਰਾਲਾ ਦੇ ਅਧਿਕਾਰੀ ਚੱਕਰਵਾਤ ਸਬੰਧੀ ਸਮੇਂ ‘ਤੇ ਜਾਣਕਾਰੀ ਮੁਹੱਈਆ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਨ।
ਕੇਂਦਰੀ ਭੂ ਵਿਗਿਆਨ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਪਰਿਵਾਰਾਂ ਲਈ ਦੁਆ ਕਰਦਾ ਹਾਂ ਜੋ ਇਸ ਤੂਫਾਨ ਨਾਲ ਪ੍ਰਭਾਵਿਤ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਚੱਕਰਵਾਤ ਤੂਫਾਨ ਵਾਯੂ ਦਾ ਅਸਰ ਗੁਜਰਾਤ ‘ਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਤੇਜ਼ ਹਵਾ ਦੇ ਚੱਲਦੇ ਗਿਰ-ਸੋਮਨਾਥ ਜ਼ਿਲ੍ਹੇ ‘ਚ ਸਥਿਤ ਸੋਮਨਾਥ ਮੰਦਰ ਦਾ ਸ਼ੈਡ ਉੱਡ ਗਿਆ।
ਮੰਤਰੀ ਭੁਪੇਂਦਰ ਨੇ ਕਿਹਾ ਮੰਦਰ ਬੰਦ ਨਹੀਂ ਕੀਤਾ ਜਾ ਸਕਦਾ। ਅਸੀਂ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਥੇ ਨਾ ਆਉਣ। ਕਈ ਸਾਲਾਂ ਤੋਂ ਆਰਤੀ ਇੱਥੇ ਹੁੰਦੀ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ।
ਵਾਯੂ ਤੂਫਾਨ ਨੂੰ ਲੈ ਕੇ ਮਿਲੇ ਅਲਰਟ ਤੋਂ ਬਾਅਦ ਵੀ ਸੋਮਨਾਥ ਮੰਦਰ ਨੂੰ ਬੰਦ ਨਹੀਂ ਕੀਤਾ ਗਿਆ। ਗੁਜਰਾਤ ਦੇ ਮੰਤਰੀ ਭੁਪੇਂਦਰ ਸਿੰਘ ਚੂਡਾਸਮਾ ਨੇ ਕਿਹਾ ਕਿ ਇਹ ਕੁਦਰਤੀ ਆਫਤ ਹੈ, ਕੁਦਰਤ ਹੀ ਰੋਕ ਸਕਦੀ ਹੈ, ਕੁਦਰਤ ਨੂੰ ਅਸੀਂ ਕੀ ਰੋਕੀਏ।
ਮੌਸਮ ਵਿਭਾਗ ਦੇ ਵਿਗਿਆਨੀ ਮਨੋਰਮਾ ਮੋਹੰਤੀ ਨੇ ਅੱਜ ਅਹਿਮਦਾਬਾਦ ‘ਚ ਕਿਹਾ ਕਿ ਗੁਜਰਾਤ ਦੇ ਤੱਟ ਨਾਲ ਵਾਯੂ ਤੂਫਾਨ ਨਹੀਂ ਟਕਰਾ ਰਿਹਾ। ਇਹ ਚੱਕਰਵਾਤ ਵੇਰਾਵਲ, ਪੋਰਬੰਦਰ, ਗਦਵਾਰਕਾ ਕੋਲੋਂ ਲੰਘੇਗਾ ਜਿਸ ਕਾਰਨ ਇਨ੍ਹਾਂ ਇਲਾਕਿਆਂ ‘ਚ ਹਨੇਰੀ ਤੇ ਬਾਰਸ਼ ਹੋਵੇਗੀ।
ਤੂਫਾਨ ਦੇ ਮੱਦੇਨਜ਼ਰ ਪ੍ਰਸਾਸ਼ਨ ਨੇ ਪੂਰੀ ਤਿਆਰੀ ਕੀਤੀ ਹੈ। ਇਸ ਲਈ ਪਹਿਲਾਂ ਹੀ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਦੁਪਹਿਰ ਸੌਰਾਸ਼ਟਰ ਤੱਟ ਕੋਲੋਂ ਚੱਕਰਵਾਤ ਤੂਫਾਨ ਵਾਯੂ 135 ਤੋਂ 160 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘੇਗਾ।
ਗੁਜਰਾਤ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਤੂਫਾਨ ਹਵਾ ਨੇ ਆਪਣਾ ਰਸਤਾ ਬਦਲ ਲਿਆ ਹੈ। ਇਹ ਗੁਜਰਾਤ ਦੇ ਤੱਟ ਨਾਲ ਨਹੀਂ ਟਕਰਾਏਗਾ। ਇਸ ਦਾ ਅਸਰ ਜ਼ਰੂਰ ਸੂਬੇ ‘ਤੇ ਪਵੇਗਾ ਜਿਸ ਕਾਰਨ ਤੇਜ਼ ਹਵਾਵਾਂ ਤੇ ਬਾਰਸ਼ ਹੋਵੇਗੀ।