5 ਨੂੰ ਆਮ ਲੋਕਾਂ ਲਈ ਖੁੱਲ੍ਹੇਗਾ ਦਿੱਲੀ ਦਾ 1,131 ਕਰੋੜੀ ਸਿਗਨੇਚਰ ਪੁਲ਼
ਜਦੋਂ ਦਿੱਲੀ ਸਰਕਾਰ ਨੇ ਸਾਲ 1997 ਵਿੱਚ ਇਸ ਪੁਲ਼ ਨੂੰ ਬਣਾਉਣ ਦਾ ਫੈਸਲਾ ਲਿਆ ਸੀ ਤਾਂ ਉਸ ਸਮੇਂ ਇਸ ਦੀ ਲਾਗਤ ਲਈ 464 ਕਰੋੜ ਰੁਪਏ ਦਾ ਅਨੁਮਾਨ ਲਾਇਆ ਗਿਆ ਸੀ ਪਰ ਮੌਜੂਦਾ ਇਸ ਪੁਲ਼ ਦੇ ਨਿਰਮਾਣ ’ਤੇ 1,131 ਕਰੋੜ ਰੁਪਏ ਦੀ ਲਾਗਤ ਆਈ ਹੈ।
ਸਿਗਨੇਚਰ ਪੁਲ਼ ਦੀ ਮੁੱਖ ਕੇਂਦਰ ਉਸਦਾ ਪਿੱਲਰ ਹੈ ਜਿਸਦੀ ਉਚਾਈ 154 ਮੀਟਰ ਹੈ। ਪਿੱਲਰ ਦੇ ਉੱਪਰੀ ਹਿੱਸੇ ’ਤੇ ਚਾਰੇ ਪਾਸੇ ਸ਼ੀਸ਼ੇ ਲਾਏ ਗਏ ਹਨ। ਲੋਕ ਲਿਫਟ ਜ਼ਰੀਏ ਇੱਥੋਂ ਤਕ ਪਹੁੰਚ ਸਕਦੇ ਹਨ। ਇੱਥੋਂ ਦਿੱਲੀ ਦਾ ਨਜ਼ਾਰਾ ਵੇਖਦਿਆਂ ਹੀ ਬਣੇਗਾ। ਦਿੱਲੀ ਵਿੱਚ ਇਹ ਸਭਤੋਂ ਉੱਚਾਈ ਵਾਲੀ ਜਗ੍ਹਾ ਹੋਏਗੀ।
ਪੁਲ਼ ਦੇ ਨਿਰਮਾਣ ਦਾ ਐਲਾਨ 2004 ਵਿੱਚ ਕੀਤਾ ਗਿਆ ਸੀ, ਪਰ ਕੈਬਨਿਟ ਨੇ ਇਸਨੂੰ 2007 ਵਿੱਚ ਮਨਜ਼ੂਰੀ ਦਿੱਤੀ। ਇਸ ਪਿੱਛੋਂ 2011 ਤੋਂ ਇਸ ਪੁਲ਼ ਦਾ ਕੰਮ ਖ਼ਤਮ ਕਰਨ ਲਈ ਕਈ ਵਾਰ ਨਿਯਮਿਤ ਸਮਾਂ ਦਿੱਤਾ ਗਿਆ ਪਰ ਇਸਨੂੰ ਤਿਆਰ ਹੋਣ ਵਿੱਚ 8 ਸਾਲ ਲੱਗ ਗਏ।
ਡਿਪਟੀ ਸੀਐਮ ਨੇ ਨਿਰੀਖਣ ਦੌਰਾਨ ਮੀਡੀਆ ਨੂੰ ਦੱਸਿਆ ਕਿ ਇਹ ਪੁਲ਼ ਸੈਲਾਨੀਆਂ ਲਈ ਵੀ ਖਿੱਚ ਦਾ ਕਾਰਨ ਬਣੇਗਾ। ਇਸ ਪੁਲ਼ ਦੇ ਬਣਨ ਨਾਲ ਪੂਰਬ ਦਿੱਲੀ ਤੇ ਉੱਤਰ ਦਿੱਲੀ ਵਿਚਾਲੇ ਦੀ ਦੂਰੀ ਘਟ ਜਾਏਗੀ।
ਦਿੱਲੀ ਦੇ ਵਜੀਰਾਬਾਦ ਵਿੱਚ ਯਮੁਨਾ ਨਦੀ ’ਤੇ ਬਣ ਰਹੇ ਸਿਗਨੇਚਰ ਪੁਲ਼ ਦਾ ਚਾਰ ਨਵੰਬਰ ਨੂੰ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਜਾਏਗਾ। ਇਹ ਜਾਣਕਾਰੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਟਵਿੱਟਰ ਜ਼ਰੀਏ ਦਿੱਤੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਖਰੀ ਵਾਰ ਪੁਲ ਦੀ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਆਮ ਲੋਕ ਇਸ ਪੁਲ਼ ’ਤੇ 5 ਨਵੰਬਰ ਤੋਂ ਆਵਾਜਾਈ ਕਰ ਸਕਣਗੇ।