✕
  • ਹੋਮ

ਠੰਢ ਨੇ ਕੱਢੇ ਵੱਟ, ਸੰਘਣੀ ਧੁੰਦ ਕਰਕੇ ਲੱਗੀ ਜ਼ਿੰਦਗੀ ਨੂੰ ਬ੍ਰੇਕ

ਏਬੀਪੀ ਸਾਂਝਾ   |  18 Jan 2019 12:10 PM (IST)
1

ਮੌਸਮ ਵਿਭਾਗ ਨੇ 19 ਜਨਵਰੀ ਬਾਅਦ ਲਗਾਤਾਰ ਪੰਜ ਦਿਨਾਂ ਤਕ ਭਾਰੀ ਬਰਫ਼ਬਾਰੀ ਹੋਣ ਦੀ ਖ਼ਦਸ਼ਾ ਜਤਾਇਆ ਹੈ। ਇਸ ਵਾਰ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।

2

ਜੰਮੂ-ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਅੱਜ ਸ਼ਾਮ ਦੇ ਬਾਅਦ ਕਸ਼ਮੀਰ ਤੇ ਹਿਮਾਚਲ ਵਿੱਚ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ।

3

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਉੜੀਸਾ ਵਿੱਚ ਸ਼ੀਤ ਲਹਿਰ ਦੀ ਸੰਭਾਵਨਾ ਜਤਾਈ ਹੈ।

4

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲਾ ਚੱਲ ਰਿਹਾ ਹੈ, ਉੱਥੇ ਵੀ ਕੋਰੇ ਦਾ ਕਹਿਰ ਜਾਰੀ ਹੈ। ਕੁੰਭ ਲਈ ਸਰਕਾਰ ਨੇ ਵਿਸ਼ਿਸ਼ਟ ਰੀਅਲ ਟਾਈਮ ਵੈਦਰ ਸਟੇਸ਼ਨ ਬਣਾਇਆ ਹੈ ਜਿਸ ਨਾਲ ਸਮੇਂ ਸਿਰ ਮੌਸਮ ਸਬੰਧੀ ਸਾਰੀ ਜਾਣਕਾਰੀ ਮਿਲਦੀ ਰਹੇਗੀ।

5

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਦਿੱਲੀ ਤੇ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਉੱਤਰਾਖੰਡ ਵਿੱਚ ਇਸੇ ਤਰ੍ਹਾਂ ਸੰਘਣੇ ਕੋਰਾ ਜਾਰੀ ਰਹੇਗਾ।

6

ਕੋਰੇ ਦੀ ਵਜ੍ਹਾ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਵੀ ਵਧ ਗਈ ਹੈ। ਲੋਕਾਂ ਨੂੰ ਸਾਹ ਲੈਣ ’ਚ ਵੀ ਪ੍ਰੇਸ਼ਾਨੀ ਆ ਰਹੀ ਹੈ।

7

ਪੁਲਿਸ ਨੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਗੱਡੀ ਹੌਲ਼ੀ ਚਲਾਉਣ ਤੇ ਹੈਂਡਲੈਂਪ ਚਲਾਈ ਰੱਖਣ ਲਈ ਕਿਹਾ ਗਿਆ ਹੈ।

8

ਦਿੱਲੀ ਦੇ ਲਗਪਗ ਹਰ ਇਲਾਕੇ ਵਿੱਚ ਕੋਰਾ ਇੰਨਾ ਪਿਆ ਕਿ ਥੋੜ੍ਹੀ ਦੂਰ ਤਕ ਵੀ ਵੇਖਿਆ ਨਹੀਂ ਜਾ ਰਿਹਾ। ਇਸੇ ਕਰਕੇ ਦਿੱਲੀ ਟ੍ਰੈਫਿਕ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸੜਕ ’ਤੇ ਚੱਲਦੇ ਸਮੇਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

9

ਧੁੰਦ ਦੀ ਵਜ੍ਹਾ ਕਰਕੇ ਹਵਾਈ ਸੇਵਾ ਵਿੱਚ ਕਾਫੀ ਵਿਘਨ ਪਿਆ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਵੇਰੇ 5:30 ਤੋਂ 7:30 ਵਿਚਾਲੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ। ਆਈਜੀਆਈ ਆਉਣ ਵਾਲੀਆਂ ਉਡਾਣਾਂ ਵੀ ਘੱਟ ਵਿਜ਼ੀਬਿਲਟੀ ਕਰਕੇ ਸਮੇਂ ਸਿਰ ਲੈਂਡ ਨਹੀਂ ਕਰ ਪਾਈਆਂ।

10

ਅੱਜ ਸਵੇਰੇ ਕੋਰੇ ਕਰਕੇ ਕੌਮੀ ਰਾਜਧਾਨੀ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਵਿਜ਼ੀਬਿਲਟੀ ਬੇਹੱਦ ਘਟ ਗਈ। ਪਹਾੜੀ ਸੂਬਿਆਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਸ ਕਰਕੇ ਉੱਤਰ ਭਾਰਤ ਵਿੱਚ ਕੰਬਾਉਣ ਵਾਲੀ ਠੰਢ ਦਾ ਕਹਿਰ ਜਾਰੀ ਹੈ।

  • ਹੋਮ
  • ਭਾਰਤ
  • ਠੰਢ ਨੇ ਕੱਢੇ ਵੱਟ, ਸੰਘਣੀ ਧੁੰਦ ਕਰਕੇ ਲੱਗੀ ਜ਼ਿੰਦਗੀ ਨੂੰ ਬ੍ਰੇਕ
About us | Advertisement| Privacy policy
© Copyright@2025.ABP Network Private Limited. All rights reserved.