ਦੇਸ਼ ਦਾ ਮੂਡ: 2019 ’ਚ ਮੁੜ ਬਣੇਗੀ ਮੋਦੀ ਦੀ ਸਰਕਾਰ, ‘ਏਬੀਪੀ ਨਿਊਜ਼’- ਸੀ ਵੋਟਰ ਦਾ ਸਰਵੇਖਣ
ਸਾਲ 2019 ਦੀਆਂ ਚੋਣਾਂ ਵਿੱਚ ਵੋਟ-ਪ੍ਰਤੀਸ਼ਤ ਐਨਡੀਏ ਨੂੰ 38 ਫੀਸਦੀ, ਯੂਪੀਏ ਨੂੰ 26 ਤੇ ਹੋਰ ਨੂੰ 36 ਫੀਸਦੀ ਸੀਟਾਂ ਮਿਲਦੀਆਂ ਦਿਖ ਰਹੀਆਂ ਹਨ।
ਸਰਵੇਖਣ ਮੁਤਾਬਕ ਨਰੇਂਦਰ ਮੋਦੀ, ਰਾਹੁਲ ਗਾਂਧੀ ਨਾਲੋਂ ਬਿਹਤਰ ਪ੍ਰਧਾਨ ਮੰਤਰੀ ਹੈ। ਮੋਦੀ ਨੂੰ 56 ਫੀਸਦੀ ਤੇ ਰਾਹੁਲ ਨੂੰ 36 ਫੀਸਦੀ ਲੋਕ ਪੀਐਮ ਦੇ ਰੂਪ ਵਜੋਂ ਦੇਖਦੇ ਹਨ।
ਜੇ 2019 ਚੋਣਾਂ ਵਿੱਚ ਮੌਜੂਦਾ ਗਠਜੋੜ ਵਾਲੀ ਸਥਿਤੀ ਰਹੀ ਤਾਂ ਐਨਡੀਏ ਨੂੰ 300, ਯੂਪੀਏ ਨੂੰ 116 ਤੇ ਹੋਰ ਨੂੰ 127 ਸੀਟਾਂ ਮਿਲ ਸਕਦੀਆਂ ਹਨ।
ਜੇ ਦੇਸ਼ ਦੀਆਂ ਖੇਤਰੀ ਪਾਰਟੀਆਂ ਨਾਲ ਕਾਂਗਰਸ ਦਾ ਗਠਜੋੜ ਹੁੰਦਾ ਹੈ ਤਾਂ ਕੁੱਲ 543 ਸੀਟਾਂ ਵਿੱਚੋਂ ਬੀਜੇਪੀ ਨੂੰ ਬਹੁਮਤ ਨਾਲੋਂ 11 ਘੱਟ ਯਾਨੀ 261 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 119 ਤੇ ਹੋਰਾਂ ਨੂੰ 163 ਸੀਟਾਂ ਮਿਲ ਸਕਦੀਆਂ ਹਨ।
ਦੱਖਣ ਭਾਰਤ ਵਿੱਚ ਐਨਡੀਏ ਨੂੰ 20, ਯੂਪੀਏ ਨੂੰ 34 ਤੇ ਹੋਰਾਂ ਨੂੰ 75 ਲੋਕ ਸਭਾ ਸੀਟਾਂ ਦਾ ਫਾਇਦਾ ਮਿਲਦਾ ਦਿਖ ਰਿਹਾ ਹੈ।
ਉੜੀਸਾ ਵਿੱਚ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ 12, ਕਾਂਗਰਸ ਨੂੰ 3 ਤੇ ਬੀਜੇਡੀ ਨੂੰ 6 ਸੀਟਾਂ ਮਿਲ ਰਹੀਆਂ ਹਨ।
ਇਸ ਦੇ ਨਾਲ ਹੀ ਰਾਜਸਥਾਨ ਵਿੱਚ ਬੀਜੇਪੀ ਤੇ ਕਾਂਗਰਸ ਦੀ ਸਿੱਧੀ ਟੱਕਰ ਹੈ। ਪਰ ਇਸ ਵਾਰ ਬੀਜੇਪੀ ਦੇ ਖਾਤੇ 23 ਦੀ ਥਾਂ 17 ਸੀਟਾਂ ਹੀ ਆ ਰਹੀਆਂ ਹਨ। ਕਾਂਗਰਸ ਨੂੰ 2 ਤੋਂ ਵਧ ਕੇ 8 ਸੀਟਾਂ ਦਾ ਫਾਇਦਾ ਮਿਲਦਾ ਦਿਖ ਰਿਹਾ ਹੈ।
ਜੇ ਮਹਾਂਰਾਸ਼ਟਰ ਵਿੱਚ ਸਾਰੇ ਦਲ ਵੱਖ-ਵੱਖ ਚੋਣਾਂ ਲੜਨ ਤਾਂ ਬੀਜੇਪੀ 23, ਸ਼ਿਵ ਸੈਨਾ 5, ਕਾਂਗਰਸ 14 ਤੇ ਐਨਸੀਪੀ ਨੂੰ 6 ਸੀਟਾਂ ਮਿਲ ਸਕਦੀਆਂ ਹਨ।
ਮਹਾਂਰਾਸ਼ਟਰ ਵਿੱਚ ਯੂਪੀਏ ਇਸ ਵਾਰ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਸ਼ਿਵ ਸੈਨਾ ਜੇ ਐਨਡੀਏ ਨਾਲ ਤੇ ਐਨਸੀਪੀ ਜੇ ਯੂਪੀਏ ਨਾਲ ਚੋਣਾਂ ਲੜੇ ਤਾਂ ਐਨਡੀਏ ਦੇ ਹਿੱਸੇ 28 ਤੇ ਯੂਪੀਏ ਹਿੱਸੇ 20 ਸੀਟਾਂ ਮਿਲਣ ਦੀ ਸੰਭਾਵਨਾ ਬਣ ਰਹੀ ਹੈ।
ਮੱਧ ਪ੍ਰਦੇਸ਼ ਵਿੱਚ ਬੀਜੇਪੀ ਨੂੰ 22 ਤੇ ਕਾਂਗਰਸ ਨੂੰ 7 ਸੀਟਾਂ ਮਿਲ ਸਕਦੀਆਂ ਹਨ। ਰਾਜਸਥਾਨ ਵਿੱਚ ਬੀਜੇਪੀ ਨੂੰ 17 ਤੇ ਕਾਂਗਰਸ ਨੂੰ 8 ਸੀਟਾਂ ਮਿਲਣਗੀਆਂ।
ਸਰਵੇਖਣ ਮੁਤਾਬਕ ਪੱਛਮ ਬੰਗਾਲ ਵਿੱਚ ਖੱਬੇ ਪੱਖ ਲਈ ਬੁਰੀ ਖ਼ਬਰ ਹੈ, ਜਿਸ ਦਾ ਸਫਾਇਆ ਹੁੰਦਾ ਦਿਖ ਰਿਹਾ ਹੈ। ਮਮਤਾ ਬੈਨਰਜੀ ਨੂੰ 32, ਬੀਜੇਪੀ ਨੂੰ 9 ਤੇ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ। ਓੜੀਸਾ ਵਿੱਚ ਬੀਜੇਪੀ ਨੂੰ ਫਾਇਦਾ ਹੋ ਰਿਹਾ ਹੈ।
ਇਸ ਦੇ ਉਲਟ ਬਿਹਾਰ ਵਿੱਚ ਐਨਡੀਏ ਨੂੰ 34 ਤੇ ਯੂਪੀਏ ਨੂੰ 6 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ। ਬਿਹਾਰ ਵਿੱਚ ਲੋਕ ਸਭਾ ਦੀਆਂ ਕੁੱਲ 40 ਸੀਟਾਂ ਹਨ। ਯੂਪੀ ਵਿੱਚ ਐਨਡੀਏ ਨੂੰ ਮਹਾਂਗਠਗੋੜ ਨਾਲ ਨੁਕਸਾਨ ਹੁੰਦਾ ਦਿਖ ਰਿਹਾ ਹੈ ਪਰ ਬਿਹਾਰ ਵਿੱਚ ਨਿਤੀਸ਼ ਨਾਲ ਭਾਈਵਾਲੀ ਕਰਨ ’ਤੇ ਐਨਡੀਏ ਨੂੰ ਬੰਪਰ ਸੀਟ ਮਿਲ ਸਕਦੀ ਹੈ।
ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਜੇ ਮਹਾਂਗਠਜੋੜ ਨਾ ਹੋਇਆ ਤਾਂ ਯੂਪੀਏ ਨੂੰ 2, ਐਸਪੀ ਨੂੰ 4, ਬੀਐਸਪੀ ਨੂੰ 4 ਤੇ ਐਨਡੀਏ ਨੂੰ 70 ਸੀਟਾਂ ਮਿਲ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜਿਸ ਪਾਰਟੀ ਨੂੰ ਅੱਧ ਤੋਂ ਵੱਧ ਸੀਟਾਂ ਮਿਲ ਗਈਆਂ ਤਾਂ ਉਸ ਪਾਰਟੀ ਦੀ ਕੇਂਦਰ ਸਰਕਾਰ ਬਣਨਾ ਤੈਅ ਹੈ। ਇਸ ਲਈ ਬੀਜੇਪੀ ਦੀ ਫਿਰ ਤੋਂ ਵਾਪਸੀ ਹੋ ਸਕਦੀ ਹੈ।
ਇਸ ਮਹਾਂਗਠਜੋੜ ਵਿੱਚ ਐਸਪੀ ਤੇ ਬੀਐਸਪੀ ਸ਼ਾਮਲ ਹਨ। ਯੂਪੀਏ ਤੇ ਐਨਡੀਏ ਵਿੱਚ ਕਾਂਗਰਸ ਤੇ ਬੀਜੇਪੀ ਨਾਲ ਕੁਝ ਖੇਤਰੀ ਦਲ ਸ਼ਾਮਲ ਹਨ।
ਲੋਕ ਸਭਾ ਚੋਣਾਂ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ ਜੇ ਮਹਾਂਗਠਜੋੜ ਬਣਦਾ ਹੈ ਤਾਂ NDA ਨੂੰ ਅੱਧੀਆਂ ਤੋਂ ਵੀ ਘੱਟ ਸੀਟਾਂ ’ਤੇ ਸੰਤੋਖ ਕਰਨਾ ਪੈ ਸਕਦਾ ਹੈ। ਸੀ ਵੋਟਰ ਦੀ ਮੰਨੀਏ ਤਾਂ ਇਸ ਦਾ ਫਾਇਦਾ ਸਿੱਧਾ ਮਹਾਂਗਠਜੋੜ ਨੂੰ ਹੁੰਦਾ ਦਿਖੇਗਾ ਜਿਸ ਦੇ ਚੱਲਦਿਆਂ NDA ਨੂੰ 31, ਯੂਪੀਏ ਨੂੰ 5 ਤੇ ਮਹਾਂਗਠਜੋੜ ਦੇ ਖਾਤੇ 44 ਸੀਟਾਂ ਦਿਖ ਰਹੀਆਂ ਹਨ।
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ ਜਿਸ ਕਰਕੇ ਸਿਆਸਤ ਜ਼ੋਰਾਂ ’ਤੇ ਹੈ। ਸਿਆਸੀ ਹਲਕਿਆਂ ਵਿੱਚ ਜੋੜ-ਤੋੜ ਦਾ ਗਣਿਤ ਸ਼ੁਰੂ ਹੋ ਚੁੱਕਾ ਹੈ। ਲੀਡਰਾਂ ਦੇ ਵੱਡੇ-ਵੱਡੇ ਵਾਅਦਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਅਜਿਹੇ ਸਿਆਸੀ ਮਾਹੌਲ ਵਿੱਚ ‘ਏਬੀਪੀ ਨਿਊਜ਼’ ਨੇ ਸੀ ਵੋਟਰ ਨਾਲ ਮਿਲ ਕੇ ਦੇਸ਼ ਦਾ ਸਿਆਸੀ ਮੂਡ ਜਾਣਨ ਦੀ ਕੋਸ਼ਿਸ਼ ਕੀਤੀ।