ਛੱਠ ਪੂਜਾ ਮੌਕੇ ਖੁੱਲ੍ਹੀ 'ਸਵੱਛ ਭਾਰਤ' ਦੀ ਪੋਲ, ਜ਼ਹਿਰ ਬਣੇ ਦਰਿਆ
ਤਾਜ ਮਹਲ ਦੇ ਪਿੱਛੇ ਵੀ ਔਰਤਾਂ ਨੇ ਛੱਠ ਦਾ ਤਿਓਹਾਰ ਮਨਾਇਆ। ਇੱਥੇ ਵੀ ਔਰਤਾਂ ਨੂੰ ਗੰਦੇ ਪਾਣੀ ‘ਚ ਖੜ੍ਹਾ ਹੋਣਾ ਪਿਆ।
ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਇੱਕ ਔਰਤ ਭਗਵਾਨ ਭਾਸਕਰ ਦੀ ਪੂਜਾ ਕਰ ਰਹੀ ਹੈ। ਛੱਠ ਲਈ ਲੋਕਾਂ ਦੀ ਇੰਨੀ ਸ਼ਰਧਾ ਹੈ ਕਿ ਉਹ ਕੋਈ ਵੀ ਅਸੁਵਿਧਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਛੱਠ ਪੂਜਾ ਬਿਹਾਰ ਤੇ ਯੂਪੀ ਦੇ ਕੁਝ ਹਿੱਸਿਆਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦੀ ਤਿਆਰੀ ਲੋਕ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਨਾਲ ਹੀ ਇਸ ਤਿਓਹਾਰ ‘ਚ ਸਾਫ-ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ।
ਇਸ ਫੋਟੋ ‘ਚ ਪੁਲ ਦੇ ਇੱਕ ਪਾਸੇ ਔਰਤਾਂ ਛੱਠ ਮਨਾ ਰਹੀਆਂ ਹਨ ਤੇ ਪੁਲ ਦੇ ਨੇੜੇ ਗੰਦਗੀ ਹੈ। ਔਰਤਾਂ ਇਕੱਠੇ ਭਗਵਾਨ ਭਾਸਕਰ ਦੀ ਪੂਜਾ ਕਰ ਰਹੀ ਹੈ। ਛੱਠ ‘ਤੇ ਫਲ ਤੇ ਹੋਰ ਸਾਮਾਨ ਨਾਲ ਭਰੀਆਂ ਟੋਕਰੀਆਂ ‘ਚ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਇਸ ‘ਚ ਚੜ੍ਹਦੇ ਤੇ ਡੁੱਬਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ।
ਇਸੇ ਦੌਰਾਨ ਦੀ ਇੱਕ ਹੋਰ ਤਸਵੀਰ ‘ਚ ਪੁਲ ਦੇ ਇੱਕ ਪਾਸੇ ਔਰਤਾਂ ਛੱਠ ਮਨਾ ਰਹੀਆਂ ਹਨ। ਪੁਲ ਦੇ ਨੇੜੇ ਗੰਦਗੀ ਦਾ ਅੰਬਾਰ ਲੱਗਿਆ ਹੈ। ਇੰਨੀ ਗੰਦਗੀ ‘ਚ ਲੋਕਾਂ ਦਾ ਉੱਥੇ ਖੜ੍ਹੇ ਹੋਣਾ ਮੁਸ਼ਕਲ ਹੈ ਪਰ ਮਜ਼ਬੂਰੀ ਕਾਰਨ ਲੋਕ ਉੱਥੇ ਖੜ੍ਹੇ ਹਨ।
ਅਗਲੀ ਤਸਵੀਰ ‘ਚ ਇੱਕ ਵਿਅਕਤੀ ਪਾਣੀ ‘ਚ ਖੜ੍ਹਾ ਹੋ ਕੇ ਝੱਗ ਪਿੱਛੇ ਕਰ ਰਿਹਾ ਹੈ। ਇਸ ਝੱਗ ਨੂੰ ਹਟਾਉਣ ਤੋਂ ਬਾਅਦ ਪਾਣੀ ਬੇਹੱਦ ਕਾਲਾ ਨਜ਼ਰ ਆ ਰਿਹਾ ਹੈ। ਜੋ ਲੋਕਾਂ ਦੀ ਸਿਹਤ ਲਈ ਘਾਤਕ ਸਾਬਤ ਹੋ ਸਕਦਾ ਹੈ।
ਯਮੁਨਾ ਦੇ ਗੰਦੇ ਪਾਣੀ ‘ਚ ਹੀ ਲੋਕਾਂ ਨੇ ਛੱਠ ਦਾ ਤਿਓਹਾਰ ਮਨਾਇਆ। ਸੂਰਜ ਦੇ ਚੜਨ ਦੀ ਪੂਜਾ ਕਰ ਰਹੀ ਔਰਤ ਦੇ ਹੱਥ ‘ਚ ਰੱਖੀ ਥਾਲ ‘ਚ ਇੱਕ ਭਗਤ ਅਰਧ ਦੇ ਰਿਹਾ ਹੈ।
ਆਸਥਾ ਦੇ ਮਹਾਪੂਰਵ ਛੱਠ ਦਾ ਸਮਾਪਨ ਹੋ ਚੁੱਕਿਆ ਹੈ, ਪਰ ਛੱਠ ਮੌਕੇ ਯਮੁਨਾ ਨਦੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਕਾਫੀ ਚਿੰਤਾਜਨਕ ਹਨ। ਤਸਵੀਰਾਂ ‘ਚ ਯਮੁਨਾ ਦੇ ਪਾਣੀ ‘ਚ ਗੰਦਗੀ ਕਾਰਨ ਝੱਗ ਹੋਈ ਹੈ ਤੇ ਪਾਣੀ ਇੱਕਦਮ ਕਾਲਾ ਹੈ। ਇਸ ਨਾਲ ਮੋਦੀ ਸਰਕਾਰ ਵੱਲੋਂ ਵਿੱਢੀ 'ਸਵੱਸ਼ ਭਾਰਤ' ਦੀ ਪੋਲ ਵੀ ਖੁੱਲ੍ਹ ਗਈ।