ਇਸ IAS ਅਫ਼ਸਰ ਸਾਹਿਬਾ ਦੀ ਸੋਸ਼ਲ ਮੀਡੀਆ 'ਤੇ ਬੱਲੇ-ਬੱਲੇ, ਮੋਦੀ ਤੋਂ ਲੈ ਕੇ ਸ਼ਾਹਰੁਖ਼ ਤਕ ਸਭ ਪਛਾੜੇ
ਬੁਲੰਦਸ਼ਹਿਰ ਦੇ ਡੀਐਮ ਰਹਿੰਦੇ ਹੋਏ ਸਾਲ 2014 ਵਿੱਚ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਸਨਸਨੀ ਬਣਾ ਦਿੱਤਾ। ਇਸ ਵੀਡੀਓ ਵਿੱਚ ਉਹ ਖ਼ਰਾਬ ਗੁਣਵੱਤਾ ਵਾਲੇ ਠੇਕੇਦਾਰ ਤੇ ਇੰਜਨੀਅਰ ਨੂੰ ਸਭ ਦੇ ਸਾਹਮਣੇ ਝਿੜਕ ਰਹੀ ਸੀ। ਉਦੋਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਇਹ ਕਹਿ ਕੇ ਸ਼ੇਅਰ ਕੀਤਾ ਸੀ ਕਿ ਡੀਐਮ ਹੋਵੇ ਤਾਂ ਇਹੋ ਜਿਹਾ ਹੋਵੇ।
Download ABP Live App and Watch All Latest Videos
View In Appਆਈਏਐਸ ਬਣਨ ਤੋਂ ਪਹਿਲਾਂ ਬੀ. ਚੰਦਰਕਲਾ ਦਾ ਵਿਆਹ ਹੋ ਚੁੱਕਿਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਪੱਤਰ ਵਿਹਾਰ ਰਾਹੀਂ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਇਸ ਤੋਂ ਬਾਅਦ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ।
ਨਵੀਂ ਦਿੱਲੀ: ਆਈਏਐਸ ਅਫ਼ਸਰ ਬੀ. ਚੰਦਰਕਲਾ ਸੋਸ਼ਲ ਮੀਡੀਆ 'ਤੇ ਸਨਸਨੀ ਦਾ ਦੂਜਾ ਨਾਂ ਹੈ।
ਫੇਸਬੁੱਕ 'ਤੇ ਇਸ ਮਹਿਲਾ ਅਧਿਕਾਰੀ ਦੀ ਪ੍ਰਸਿੱਧੀ ਜ਼ਬਰਦਸਤ ਹੈ।
ਇਹ ਉਦੋਂ ਹੋਰ ਵੀ ਹੈਰਾਨੀਜਨਕ ਬਣ ਜਾਂਦਾ ਹੈ, ਜਦ ਚੰਦਰਕਲਾ ਦੇ ਫੇਸਬੁੱਕ 'ਤੇ ਹੋਰ ਸੈਲਿਬ੍ਰਿਟੀਜ਼ ਦੇ ਕਰੋੜਾਂ ਲਾਈਕਸ ਦੇ ਮੁਕਾਬਲੇ 85 ਲੱਖ ਲਾਈਕਸ ਹੋਣ ਪਰ ਫਿਰ ਵੀ ਬੀ. ਚੰਦਰਕਲਾ ਵੱਲੋਂ ਪਾਈ ਹੋਈ ਕਿਸੇ ਵੀ ਆਮ ਜਿਹੀ ਪੋਸਟ 'ਤੇ ਕੁਝ ਹੀ ਘੰਟਿਆਂ ਵਿੱਚ ਲੱਖਾਂ ਲਾਈਕ ਹੋ ਜਾਂਦੇ ਹਨ।
ਬੀ. ਚੰਦਰਕਲਾ ਤੇਲੰਗਾਨਾ ਦੇ ਕਰੀਮਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ 2008 ਦੀ ਯੂਪੀ ਕਾਡਰ ਦੀ ਆਈਏਐਸ ਅਧਿਕਾਰੀ ਹਨ।
ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਪ੍ਰਸਿੱਧ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਵੀ ਉਨ੍ਹਾਂ ਦੇ ਨੇੜੇ-ਤੇੜੇ ਨਹੀਂ ਪੁਹੰਚ ਸਕਦੇ।
ਇੰਨੇ ਘੱਟ ਸਮੇਂ ਵਿੱਚ ਤਾਂ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ ਜਾਂ ਦੀਪਿਕਾ ਪਾਦੂਕੋਣ ਦੀਆਂ ਤਸਵੀਰਾਂ ਨੂੰ ਜਿੰਨੇ ਲਾਈਕ ਨਹੀਂ ਮਿਲਦੇ, ਜਿੰਨੇ ਚੰਦਰਕਲਾ ਨੂੰ ਗੁੱਡ ਮਾਰਨਿੰਗ ਲਿਖਣ ਦੇ ਹੀ ਮਿਲ ਜਾਂਦੇ ਹਨ।
ਜਿਸ ਦਿਨ ਬੀ. ਚੰਦਰਕਲਾ ਨੇ ਆਪਣੀ 245 ਹਜ਼ਾਰ ਲਾਈਕਸ ਵਾਲੀ ਡੀਪੀ ਬਦਲੀ, ਉਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਟ੍ਰੇਨ ਵਿੱਚ ਸਫ਼ਰ ਕਰਦਿਆਂ ਇੱਕ ਫ਼ੋਟੋ ਪੋਸਟ ਕੀਤੀ ਸੀ, ਜਿਸ ਨੂੰ 61,000 ਲੋਕਾਂ ਨੇ ਹੀ ਪਸੰਦ ਕੀਤਾ ਹੈ।
ਪਿਛਲੇ ਦਿਨਾਂ ਵਿੱਚ ਪੋਸਟ ਹੋਈਆਂ ਤਸਵੀਰਾਂ ਦੀ ਤੁਲਨਾ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਨੂੰ ਵੀ ਇੰਨੇ ਲਾਈਕਸ ਨਹੀਂ ਮਿਲੇ। ਉਦਾਹਰਣ ਵਜੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 31 ਅਕਤੂਬਰ ਨੂੰ ਸਟੈਚਿਊ ਆਫ਼ ਯੂਨਿਟੀ ਨਾਲ ਫੇਸਬੁੱਕ 'ਤੇ ਪੋਸਟ ਕੀਤੀ ਤਸਵੀਰ ਨੂੰ ਇੱਕ ਲੱਖ 82 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ ਤੇ 5600 ਕੁਮੈਂਟ ਹੋਏ ਹਨ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਭ ਤੋਂ ਉੱਚਾ, ਸਭ ਤੋਂ ਸ਼ਾਨਦਾਰ.. ਲੋਹ ਪੁਰਸ਼ ਹੈ ਹਮਾਰਾ ਸਰਦਾਰ! ਸਿਰਲੇਖ ਨਾਲ ਸਟੈਚਿਊ ਆਫ਼ ਯੂਨਿਟੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਬੇਸ਼ੱਕ ਇਸ ਵੀਡੀਓ ਨੂੰ 3.5 ਮਿਲੀਅਨ ਵਿਊਜ਼ ਮਿਲੇ ਹਨ ਪਰ ਲਾਈਕਸ ਦਾ ਅੰਕੜਾ 1.63 ਲੱਖ ਦਾ ਹੈ।
ਜਿਸ ਦਿਨ ਬੀ. ਚੰਦਰਕਲਾ ਨੇ ਆਪਣੀ 245 ਹਜ਼ਾਰ ਲਾਈਕਸ ਵਾਲੀ ਡੀਪੀ ਬਦਲੀ, ਉਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਟ੍ਰੇਨ ਵਿੱਚ ਸਫ਼ਰ ਕਰਦਿਆਂ ਇੱਕ ਫ਼ੋਟੋ ਪੋਸਟ ਕੀਤੀ ਸੀ, ਜਿਸ ਨੂੰ 61,000 ਲੋਕਾਂ ਨੇ ਹੀ ਪਸੰਦ ਕੀਤਾ ਹੈ।
- - - - - - - - - Advertisement - - - - - - - - -