ਗਿੱਲੇ ਵਾਲਾਂ ਨਾਲ ਬਾਹਰ ਜਾਣੋਂ ਕਿਉਂ ਰੋਕਦੇ ਸਿਆਣੇ? ਜਾਣੋ ਅਜਿਹੀਆਂ ਕਈ ਮਿੱਥਾਂ ਦਾ ਪੂਰਾ ਸੱਚ
ਅਕਸਰ ਲੋਕ ਕਿਸੇ ਜ਼ਖ਼ਮ ਜਾਂ ਦਾਗ ’ਤੇ ਕੋਲਗੇਟ ਲਾ ਦਿੰਦੇ ਹਨ। ਪਰ ਡਾ. ਕਹਿੰਦੇ ਹਨ ਕਿ ਸਾਰੀਆਂ ਕੋਲਗੇਟ ਅਸਰ ਨਹੀਂ ਕਰਦੀਆਂ।
ਸਫੈਦ ਵਾਲ ਤੋੜਨ ਨਾਲ ਦੋ ਹੋਰ ਸਫੈਦ ਨਾਲ ਆ ਜਾਂਦੇ ਹਨ, ਇਹ ਵੀ ਸਿਰਫ ਮਿੱਥ ਹੀ ਹੈ।
ਡਾ. ਮੁਤਾਬਕ ਇਹ ਵੀ ਮਿੱਥ ਹੈ ਕਿ ਡਿਓਡਰੈਂਟ ਦੇ ਇਸਤੇਮਾਲ ਨਾਲ ਕੈਂਸਰ ਹੋ ਸਕਦਾ ਹੈ ਪਰ ਯੂਕੇ ਦੀ ਇੱਕ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਅਜਿਹਾ ਕੋਈ ਸਬੂਤ ਮੌਜੂਦ ਨਹੀਂ।
ਮਹਿਲਾਵਾਂ ਕਹਿੰਦੀਆਂ ਹਨ ਕਿ ਚਾਕਲੇਟ ਖਾਣ ਨਾਲ ਮਾਹਵਾਰੀ ਦਾ ਦਰਦ ਘਟ ਜਾਂਦਾ ਹੈ ਪਰ ਡਾ. ਕਹਿੰਦੇ ਹਨ ਕਿ ਸਿਰਫ ਡਾਰਕ ਚਾਕਲੇਟ ਜਾਂ ਵਧੇਰੇ ਕੋਕੋਆ ਐਲੀਮੈਂਟ ਵਾਲੀ ਚਾਕਲੇਟ ਹੀ ਦਰਦ ਘਟਾਉਣ ’ਚ ਮਦਦ ਕਰੇਗੀ।
ਉਨ੍ਹਾਂ ਰਾਤ ਨੂੰ ਬਰਾ ਪਾ ਕੇ ਸੌਣ ਨਾਲ ਛਾਤੀ ਦੇ ਕੈਂਸਰ ਹੋਣ ਦੀ ਗੱਲ ਵੀ ਖਾਰਜ ਕੀਤੀ।
ਕਿਹਾ ਜਾਂਦਾ ਹੈ ਕਿ ਦੇਰ ਰਾਤ ਖਾਣ ਨਾਲ ਵਜ਼ਨ ਵਧਦਾ ਹੈ ਪਰ ਡਾ. ਹੈਦਰ ਇਸ ਮਿੱਥ ਨੂੰ ਵੀ ਖਾਰਜ ਕਰਦੀ ਹੈ। ਪਰ ਦੇਰ ਰਾਤ ਖਾਣਾ ਖਾਣ ਨਾਲ ਹਾਰਟ ਬਰਨ ਤੇ ਬਦਹਜ਼ਮੀ ਦੀ ਦਿੱਕਤ ਹੋ ਸਕਦੀ ਹੈ।
ਬਹੁਤੇ ਲੋਕ ਕਹਿੰਦੇ ਹਨ ਕਿ ਸ਼ੇਵ ਕਰਨ ਨਾਲ ਵਾਲ ਮੋਟੇ ਤੇ ਸਖ਼ਤ ਆਉਂਦੇ ਹਨ ਜਦਕਿ ਸ਼ੇਵ ਕਰਨ ਦਾ ਵਾਲਾਂ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ।
ਅਕਸਰ ਕਿਹਾ ਜਾਂਦਾ ਹੈ ਕਿ ਗਿੱਲੇ ਵਾਲ ਬਾਹਰ ਲੈ ਕੇ ਜਾਣ ਨਾਲ ਜ਼ੁਕਾਮ ਹੋ ਜਾਂਦE ਹੈ। ਡਾ. ਹੈਦਰ ਕਹਿੰਦੀ ਹੈ ਕਿ ਜ਼ੁਕਾਮ ਇੱਕ ਤਰ੍ਹਾਂ ਦੇ ਵਾਇਰਲ ਨਾਲ ਹੁੰਦਾ ਹੈ ਜੋ ਕਦੀ ਵੀ ਹੋ ਸਕਦਾ ਹੈ।
ਲੋਕ ਅੱਜ ਵਿੱਚ ਕੁਝ ਮਿੱਥਾਂ ’ਤੇ ਯਕੀਨ ਕਰਦੇ ਹਨ ਪਰ ਇੰਗਲੈਂਡ ਦੀ ਡਾਕਟਰ ਹੈਦਰ ਨੇ ਇਨ੍ਹਾਂ ਨੂੰ ਸਿਰਿਓਂ ਖਾਰਜ ਕੀਤਾ ਹੈ। ਅੱਜ ਅਜਿਹੀਆਂ ਮਿੱਥਾਂ ਬਾਰੇ ਚਰਚਾ ਕਰਾਂਗੇ।