ਹਸਪਤਾਲ 'ਚ ਖੂਨ ਦੀ ਅਚਾਨਕ ਲੋੜ ਪੂਰੀ ਕਰੇਗਾ ਇਹ ਡਰੋਨ, ਘੰਟੇ ਦਾ ਸਫਰ ਮਿੰਟਾਂ 'ਚ ਕਰਦਾ ਪੂਰਾ
ਏਬੀਪੀ ਸਾਂਝਾ | 08 Jun 2019 04:17 PM (IST)
1
ਭਾਰਤ ‘ਚ ਪਹਿਲੀ ਵਾਰ ਇੱਕ ਥਾਂ ਤੋਂ ਦੂਜੀ ਥਾਂ ਡਰੋਨ ਰਾਹੀਂ ਖੂਨ ਭੇਜਣ ਦਾ ਕੰਮ ਹੋਇਆ। ਉੱਤਰਾਖੰਡ ਦੇ ਉਜਾੜ ਇਲਾਕੇ ਤੋਂ ਖੂਨ ਲੈ ਕੇ ਜ਼ਿਲ੍ਹੇ ਦੇ ਹੈਲਥ ਸੈਂਟਰ ਤਕ ਭੇਜਿਆ ਗਿਆ।
2
ਆਈਆਈਟੀ ਕਾਨਪੂਰ ਦੇ ਸਾਬਕਾ ਵਿਦੀਆਰਥੀ ਨਿਖਿਲ ਨੇ ਡਰੋਨ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਖੂਨ ਲੈ ਜਾਣ ਦੇ ਪ੍ਰੋਜੈਕਟ ਨੂੰ ਅੰਜਾਮ ਦਿੱਤਾ।
3
ਡਰੋਨ ਨੇ ਇਹ ਕੰਮ 18 ਮਿੰਟ ‘ਚ ਕਰ ਦਿੱਤਾ ਜਦਕਿ ਸੜਕ ਰਾਹੀਂ ਇਹ ਕੰਮ ਕਰੀਬ-ਕਰੀਬ ਇੱਕ ਘੰਟੇ ‘ਚ ਹੋਣਾ ਸੀ।
4
ਇਹ ਡ੍ਰੋਨ ਘੱਟੋ ਘੱਟ 500 ਗ੍ਰਾਮ ਦਾ ਵਜ਼ਨ ਲੈ ਜਾ ਸਕਦਾ ਹੈ ਅਤੇ ਇਹ ਇੱਕ ਵਾਰ ਚਾਰਜ ਹੋਣ ‘ਤੇ ਕਰੀਬ 50 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।
5
ਇਸ ਪੈਜੈਕਟ ‘ਤੇ ਆਏ ਖ਼ਰਚ ਨੂੰ ਦੇਖ ਕੇ ਅਜੇ ਇਸ ‘ਤੇ ਕੰਮ ਹੋਵੇਗਾ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੈ। ਕਿਉਂਕਿ ਇਸ ਪਾਇਲਟ ਪ੍ਰੋਜੈਕਟ ‘ਤੇ 10 ਲੱਖ ਰੁਪਏ ਦਾ ਖ਼ਰਚ ਆ ਚੁੱਕਾ ਹੈ।