ਭੂਚਾਲ ਨੇ ਮਚਾਈ ਤਬਾਹੀ, ਸੜਕਾਂ 'ਚ ਵੱਡੇ ਪਾੜ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
Download ABP Live App and Watch All Latest Videos
View In Appਤਸਵੀਰਾਂ ਤੋਂ ਸਾਫ ਹੈ ਕਿ ਕਿਸ ਤਰ੍ਹਾਂ ਭੂਚਾਲ ਨਾਲ ਸੜਕਾਂ ਦਾ ਭਾਰੀ ਨੁਕਸਾਨ ਹੋਇਆ। ਸੜਕਾਂ 'ਤੇ ਵੱਡੇ ਪਾੜ ਪੈ ਗਏ ਹਨ। ਕੁਝ ਗੱਡੀਆਂ ਵੀ ਪਲਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਲਾਹੌਰ ਵਿਚ ਭੂਚਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ, ਪਰ ਭੀਮਬਰ, ਆਜ਼ਾਦ ਕਸ਼ਮੀਰ ਸਮੇਤ ਕਈ ਹੋਰ ਸ਼ਹਿਰਾਂ ਵਿਚ ਇਮਾਰਤਾਂ ਦੇ ਢਹਿ ਜਾਣ ਤੇ ਆਮ ਨਾਗਰਿਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਮੌਸਮ ਵਿਭਾਗ ਦੇ ਅਨੁਸਾਰ ਭੂਚਾਲ ਦੇ ਝਟਕੇ ਦੁਪਹਿਰ 4 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਲਾਹੌਰ, ਕਸੂਰ, ਸਿਆਲਕੋਟ, ਜੇਹਲਮ, ਚੱਕਵਾਲ, ਰਾਵਲਪਿੰਡੀ, ਇਸਲਾਮਾਬਾਦ, ਮਕਬੂਜ਼ਾ ਕਸ਼ਮੀਰ ਤੇ ਪੇਸ਼ਾਵਰ ਵਿੱਚ ਪੂਰਬੀ ਸਰਹੱਦ ਨਾਲ ਲੱਗਦੇ ਭਾਰਤੀ ਰਾਜਾਂ ਤੇ ਦਿੱਲੀ ਵਿੱਚ ਮਹਿਸੂਸ ਕੀਤੇ ਗਏ।
ਇਸ ਦੇ ਨਾਲ ਹੀ ਪਾਕਿ ਵਾਲੇ ਜੰਮੂ-ਕਸ਼ਮੀਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਫਿਲਹਾਲ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਲਾਹੌਰ: ਭਾਰਤ ਸਮੇਤ ਪਾਕਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲਾਹੌਰ ਤੋਂ 173 ਕਿਮੀ ਦੂਰ ਭੂਚਾਰ ਦਾ ਕੇਂਦਰ ਰਿਹਾ। ਇਸ ਦੇ ਤੀਬਰਤਾ 6.3 ਮਾਪੀ ਗਈ ਹੈ।
- - - - - - - - - Advertisement - - - - - - - - -