ਕਾਰ ਫਰੀ ਡੇਅ 'ਤੇ ਵੀ ਸੜਕਾਂ 'ਤੇ ਜਾਮ, ਅਫਸਰ ਵੀ ਕਾਰਾਂ 'ਤੇ ਪਹੁੰਚੇ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਆਲੇ ਦੁਆਲੇ ਦਰਖ਼ਤ ਵੀ ਲਾਏ ਗਏ ਹਨ ਤਾਂ ਜੋ ਸਾਈਕਲ ਚਲਾਉਣ ਵਾਲੇ ਧੁੱਪ ਤੋਂ ਬਚ ਸਕਣ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ।
ਚੰਡੀਗੜ੍ਹ ਪੁਲਿਸ ਦੇ ਡੀਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ 'ਚ ਬਣੇ ਸਾਈਕਲ ਟਰੈਕ ਦਾ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਨ੍ਹਾਂ ਟਰੈਕਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਸਪੈਸ਼ਲ ਬਣਾਇਆ ਗਿਆ ਹੈ।
ਜੇ ਲੋਕ ਸਾਈਕਲ ਦੀ ਵਰਤੋਂ ਕਰਨਗੇ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿਣਗੇ। ਸਾਈਕਲ ਚਲਾਉਣ ਤੇ ਪੈਦਲ ਚੱਲਣ ਦੇ ਨਾਲ ਦੋ ਫਾਇਦੇ ਆਮ ਜਨਤਾ ਨੂੰ ਮਿਲਣਗੇ ਇੱਕ ਤਾਂ ਉਹ ਸਹਿਤਯਾਬ ਹੋਣਗੇ ਤੇ ਦੂਜਾ ਟ੍ਰੈਫਿਕ ਵਿੱਚ ਵੀ ਕਮੀ ਆਏਗੀ।
ਚੰਡੀਗੜ੍ਹ ਟਰੈਫਕਿ ਪੁਲਿਸ ਦੇ ਐਸਐਸਪੀ ਸ਼ਾਸ਼ਾਂਕ ਆਨੰਦ ਨੇ ਦੱਸਿਆ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਤੰਦਰੁਸਤੀ ਪ੍ਰਤੀ ਪ੍ਰੇਰਿਤ ਕਰਨਾ ਤੇ ਚੰਡੀਗੜ੍ਹ 'ਚ ਲਗਾਤਾਰ ਵਧ ਰਹੀ ਟਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਨੂੰ ਦੂਰ ਕਰਨਾ ਹੈ।
ਹਰ ਸਾਲ 22 ਸਤੰਬਰ ਨੂੰ ਵਿਸ਼ਵ ਕਾਰ ਫਰੀ ਡੇਅ ਮਨਾਇਆ ਜਾਂਦਾ ਹੈ ਪਰ ਇਸ ਵਾਰ 22 ਸਤੰਬਰ ਵਾਲੇ ਦਿਨ ਛੁੱਟੀ (ਐਤਵਾਰ) ਹੋਣ ਕਾਰਨ ਇਸ ਨੂੰ 23 ਸੰਤਬਰ ਨੂੰ ਵੀ ਮਨਾਇਆ ਗਿਆ ਹੈ।
ਕਾਰ ਫਰੀ ਡੇਅ 'ਚ ਹਿੱਸਾ ਲੈਣ ਆਏ ਚੰਡੀਗੜ੍ਹ ਵਾਸੀਆਂ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਆਉਣ ਜਾਣ ਲਈ ਸਾਈਕਲ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ।
ਹਾਲਾਂਕਿ ਲੋਕਾ ਵੱਲੋ ਹੁੰਗਾਰਾ ਘੱਟ ਹੀ ਮਿਲਿਆ ਹੈ। ਇਸ ਵਾਰ ਵੀ ਦੋ ਰੋਜ਼ਾ ਕਾਰ ਫਰੀ ਡੇਅ ਬਹੁਤਾ ਸਫ਼ਲ ਨਹੀਂ ਹੋਇਆ।
ਕਾਰ ਫਰੀ ਡੇਅ ਨੂੰ ਪੀਐਮ ਮੋਦੀ ਵੱਲੋ ਚਲਾਈ ਗਈ ਫਿੱਟ ਇੰਡੀਆ ਮੁਹਿੰਮ ਨਾਲ ਵੀ ਜੋੜਿਆ ਜਾ ਰਿਹਾ ਹੈ। ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ 'ਚ ਜਿੱਥੇ ਅਸੀਂ ਸਿਹਤ ਨੂੰ ਅੱਖੋ-ਪਰੋਖੇ ਕਰ ਰਹੇ ਹਾਂ, ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਕਾਰ ਫਰੀ ਡੇਅ ਮਨਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਸਿਰਫ ਚੰਡੀਗੜ੍ਹ ਦੇ ਐਸਐਸਪੀ ਟ੍ਰੈਫਿਕ ਸ਼ਸ਼ਾਂਕ ਆਨੰਦ ਤੇ ਗ੍ਰਹਿ ਸਕੱਤਰ ਚੰਡੀਗੜ੍ਹ ਹੀ ਸਾਈਕਲ 'ਤੇ ਦਫ਼ਤਰ ਪਹੁੰਚੇ। ਇਸ ਤੋਂ ਇਲਾਵਾ ਹਾਈਕੋਰਟ ਦੇ ਜੱਜ ਤੇ ਵਕੀਲ ਵੀ ਸਾਈਕਲ ਰਾਹੀਂ ਹਾਈਕੋਰਟ ਪਹੁੰਚੇ।
ਚੰਡੀਗੜ੍ਹ: ਵਧ ਰਹੇ ਪ੍ਰਦੂਸ਼ਣ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਦੋ ਰੋਜ਼ਾ ਕਾਰ ਫਰੀ ਡੇਅ ਮਨਾਇਆ ਪਰ ਇਸ ਕਾਰ ਫਰੀ ਡੇਅ ਦਾ ਚੰਡੀਗੜ੍ਹ ਵਿੱਚ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ।