ਬੀਜੇਪੀ ਜਸ਼ਨ ਦੀਆਂ ਤਿਆਰੀਆਂ 'ਚ ਜੁਟੀ, ਸ਼ਾਮ ਨੂੰ ਮੋਦੀ ਕਰਨਗੇ ਧੰਨਵਾਦ
ਮੋਦੀ ਦਾ ਜਾਦੂ ਇਸ ਕਦਰ ਚੱਲਿਆ ਹੈ ਕਿ ਲੋਕ ਮੋਦੀ ਦੇ ਮਖੌਟੇ ਪਾ ਕੇ ਲੱਡੂ ਬਣਾ ਕੇ ਵੰਡ ਰਹੇ ਹਨ।
ਵੇਖੋ ਤਸਵੀਰਾਂ।
ਮੋਦੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਸਿਰਫ ਪਾਰਟੀਆਂ ਦੇ ਲੀਡਰ ਹੀ ਨਹੀਂ, ਬਲਕਿ ਉਨ੍ਹਾਂ ਦੇ ਸਮਰਥਕ ਵੀ ਮਠਿਆਈਆਂ ਵੰਡ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਸ ਸਾਲ NDA ਪਿਛਲੀਆਂ 2014 ਦੀਆਂ ਚੋਣਾਂ ਨਾਲੋਂ ਵੀ ਵਧੇਰੇ ਸੀਟਾਂ ਨਾਲ ਜਿੱਤੇਗੀ।
ਬੀਜੇਪੀ ਨਤੀਜਿਆਂ ਤੋਂ ਪਹਿਲਾਂ ਹੀ ਆਪਣੀ ਜਿੱਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਹੁਣ ਰੁਝਾਨਾਂ ਤੋਂ ਵੀ ਤਸਵੀਰ ਸਾਫ ਹੈ ਕਿ ਦੇਸ਼ ਵਿੱਚ ਇੱਕ ਵਾਰ ਫਿਰ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਆਏਗੀ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਪੀਐਮ ਨਰੇਂਦਰ ਮੋਦੀ ਦਿੱਲੀ ਵਿੱਚ ਬੀਜੇਪੀ ਹੈਡਕੁਆਰਟਰ ਪਹੁੰਚ ਕੇ ਦੇਸ਼ ਭਰ ਦੇ ਵਰਕਰਾਂ ਦਾ ਧੰਨਵਾਦ ਕਰਨਗੇ।
ਥਾਂ-ਥਾਂ ਬੀਜੇਪੀ ਦੇ ਵਰਕਰ ਸੜਕਾਂ 'ਤੇ ਉੱਤਰ ਆਏ ਹਨ।
ਬੀਜੇਪੀ ਵਰਕਰਾਂ ਨੇ ਲੱਡੂ ਬਣਾਉਣ ਦੇ ਆਰਡਰ ਤਾਂ ਪਹਿਲਾਂ ਹੀ ਦੇ ਦਿੱਤੇ ਸਨ, ਹੁਣ ਆਤਿਸ਼ਬਾਜ਼ੀ ਤੇ ਜਲੂਸ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਬੀਜੇਪੀ ਬੇਹੱਦ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਬਾਅਦ ਬੀਜੇਪੀ ਖੇਮੇ ਵਿੱਚ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।